ਕਰਨਾਲ ਜੀ.ਟੀ. ਰੋਡ 'ਤੇ ਸੜਕ ਹਾਦਸੇ 'ਚ ਬੱਚੀ ਸਣੇ ਚਾਰ ਲੋਕ ਜਿਊਂਦੇ ਸੜੇ
Published : Mar 7, 2018, 2:49 am IST
Updated : Mar 6, 2018, 9:19 pm IST
SHARE ARTICLE

ਕਰਨਾਲ, 6 ਮਾਰਚ (ਪਲਵਿੰਦਰ ਸਿੰਘ ਸੱਗੂ): ਸਵੇਰੇ ਕਰਨਾਲ ਜੀ.ਟੀ. ਰੋਡ ਪਿੰਡ ਸਿਆਮਗੜ੍ਹ ਨੇੜੇ ਇਕ ਕਾਰ ਤੇ ਟਰੱਕ ਵਿਚ ਜ਼ੋਰਦਾਰ ਟੱਕਰ ਹੋਈ ਜਿਸ ਕਾਰਨ ਕਾਰ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਵਿਚ ਸਵਾਰ ਇਕ 7 ਮਹੀਨੇ ਦੀ ਬੱਚੀ ਸਮੇਤ 4 ਲੋਕ ਜਿਊਂਦਾ ਸੜ ਗਏ। ਇਹ ਹਾਦਸਾ ਕਲ ਸਵੇਰੇ 3.30 ਵਜੇ ਦੇ ਕਰੀਬ ਹੋਇਆ। ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ 23 ਸਾਲ ਦੇ ਸਚਿੰਤ ਚੋਪੜਾ, ਉਸ ਦੀ ਪਤਨੀ 21 ਸਾਲ ਦੀ ਭਾਵਨਾ ਚੋਪੜਾ, ਬੇਟੀ 7 ਮਹੀਨੇ ਦੀ ਜੁਸਰਿਕਾ ਅਤੇ 56 ਸਾਲ ਦੀ ਨਿਸ਼ਾ ਭੋਲਾ ਵਜੋਂ ਹੋਈ ਹੈ। ਇਹ ਮਰਨ ਵਾਲੇ ਦਿੱਲੀ ਦੇ ਹਰੀ ਨਗਰ ਦੇ ਰਹਿਣ ਵਾਲੇ ਸਨ ਅਤੇ ਇਹ ਲੋਕ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸਨ ਤਾਂ ਕਰਨਾਲ ਨੇੜੇ ਪਿੰਡ ਸਿਆਮਗੜ੍ਹ ਦੇ ਕੋਲ ਆਉਂਦੇ ਹੀ 


ਸਚਿੰਤ ਜੋ ਕਾਰ ਚਲਾ ਰਿਹਾ ਸੀ, ਦਾ ਕਾਰ ਤੋਂ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਇਡਰ ਨੂੰ ਪਾਰ ਕਰਦੀ ਹੋਈ ਦੂਜੇ ਪਾਸੇ ਆ ਰਹੇ ਟਰੱਕ ਨਾਲ ਟਕਰਾ ਗਈ। ਕਾਰ ਦੇ ਪਰਖਚੇ ਉੱਡ ਗਏ ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਜਦੋਂ ਤਕ ਹਾਦਸਾਗ੍ਰਸਤ ਕੋਲ ਕੋਈ ਮਦਦ ਪਹੁੰਚਦੀ ਉਸ ਸਮੇਂ ਤਕ ਚਾਰੋ ਜਿਊਂਦਾ ਸੜ ਗਏ। ਇਸ ਦੇ ਨਾਲ ਹੀ ਟਰੱਕ ਨੂੰ ਵੀ ਅੱਗ ਲੱਗ ਗਈ।ਥਾਣਾ ਤਰਾਵੜੀ ਤੋਂ ਥਾਣਾ ਇੰਚਾਰਜ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਇਆ ਗਿਆ। ਲਾਸ਼ਾਂ ਨੂੰ ਬਾਹਰ ਕੱਢ ਕੇ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਟਰੱਕ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement