ਡੇਰੇ ਸਿਰਸਾ ਦੀ ਕਮਾਈ ਅਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋਸ਼ਾਂ ਦੀ ਜਾਂਚ ਸ਼ੁਰੂ
Published : Sep 29, 2017, 11:02 pm IST
Updated : Sep 30, 2017, 5:55 am IST
SHARE ARTICLE


ਚੰਡੀਗੜ੍ਹ, 29 ਸਤੰਬਰ (ਨੀਲ ਭਲਿੰਦਰ ਸਿੰਘ): ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਹਿਤ ਆਮਦਨ ਕਰ ਵਿਭਾਗ ਅਤੇ ਇਨਫ਼ੋਰਸਮੈਂਟ ਡਾਇਰਕਟੋਰੇਟ (ਈਡੀ) ਨੇ ਸੌਦਾ ਸਾਧ ਦੇ ਡੇਰੇ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਰੀ ਮੁਤਾਬਕ ਮੁਢਲੇ ਪੜਾਅ ਵਿਚ ਡੇਰੇ ਦੇ ਬੈਂਕ ਖਾਤਿਆਂ, ਕਾਰੋਬਾਰੀ ਲੈਣ-ਦੇਣ, ਫ਼ਿਲਮਾਂ ਚ ਨਿਵੇਸ਼ ਅਤੇ ਬਚਤ ਆਦਿ ਦੇ ਮੁੱਦੇ ਉਤੇ ਡੇਰੇ ਦੇ ਚਾਰਟਡ ਆਕਊਂਟੈਂਟ, ਆਡਿਟਰਾਂ ਅਤੇ ਹੋਰਨਾਂ ਵਿੱਤੀ ਅਧਿਕਾਰੀਆਂ ਕੋਲੋਂ ਜਲਦ ਹੀ ਪੁਛਗਿਛ ਕੀਤੀ ਜਾਣੀ ਹੈ। ਦਸਣਯੋਗ ਹੈ ਕਿ ਸੌਦਾ ਸਾਧ ਉਤੇ ਫ਼ਿਲਮਾਂ ਅਤੇ ਅਜਿਹੇ ਕਈ ਹੋਰ ਢੰਗਾਂ ਨਾਲ ਆਮਦਨ ਕਰ ਦੀ ਚੋਰੀ ਅਤੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫ਼ੈਦ ਕਰਨਾ) ਵੀ ਕਰਦਾ ਰਿਹਾ ਹੋਣ ਦੇ ਦੋਸ਼ ਹਨ।

ਹਾਈ ਕੋਰਟ ਨੇ ਆਮਦਨ ਕਰ ਵਿਭਾਗ ਅਤੇ ਈਡੀ (ਇੰਫ਼ੋਰਸਮੈਂਟ ਡਾਇਰੈਕਟੋਰੇਟ) ਨੂੰ ਵੀ ਨਿਰਦੇਸ਼ ਦਿਤੇ ਹਨ  ਕਿ ਉਹ ਡੇਰੇ ਦੀ ਕਮਾਈ ਅਤੇ ਮਨੀ  ਲਾਂਡਰਿੰਗ  ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ। ਨਾਲ ਹੀ ਇਹ ਵੀ ਚਰਚਾ ਹੈ ਕਿ ਡੇਰੇ ਦੇ ਕਈ ਕਾਰੋਬਾਰਾਂ ਖ਼ਾਸਕਰ ਫ਼ਿਲਮਾਂ ਵਿਚ ਕਈ ਰਾਜਸੀ ਆਗੂ ਵੀ ਅੰਦਰ ਖਾਤੇ ਪੈਸਾ ਲਾਉਂਦੇ ਰਹੇ ਹਨ। ਇਹ ਵੀ ਚਰਚਾ ਹੈ ਨੋਟਬੰਦੀ ਮਗਰੋਂ ਡੇਰੇ ਰਾਹੀਂ ਕਾਫ਼ੀ ਕਾਲਾ ਧਨ ਖਪਤ ਕੀਤਾ ਗਿਆ ਸੀ। ਹੁਣ ਸੱਭ ਦੀ ਜਾਂਚ ਹੋਵੇਗੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement