ਚਰਨਜੀਤ ਸਿੰਘ ਚੱਢਾ ਨੂੰ 10 ਤੱਕ ਮਿਲੀ ਗ੍ਰਿਫ਼ਤਾਰੀ ਤੋਂ ਰਾਹਤ (Breaking)
Published : Jan 5, 2018, 11:19 am IST
Updated : Jan 5, 2018, 6:11 am IST
SHARE ARTICLE

ਅਦਾਲਤ ਵਲੋਂ ਚੱਢਾ ਪਰਿਵਾਰ ਨਾਲ ਹੋਈ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਕੀਤੀ ਅਪੀਲ ਪ੍ਰਵਾਨ ਕਰਦਿਆਂ ਹੋਇਆਂ ਉਸ ਦੀ ਗ੍ਰਿਫ਼ਤਾਰੀ ‘ਤੇ 10 ਜਨਵਰੀ ਤੱਕ ਰੋਕ ਲਗਾ ਦਿੱਤੀ ਗਈ ਹੈ। ਉੱਘੇ ਹੋਟਲ ਕਾਰੋਬਾਰੀ ਤੇ ਚੀਫ਼ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦਾ ਅੱਜ ਸਵੇਰੇ ਅੰਤਿਮ ਸੰਸਕਾਰ ਹੋਵੇਗਾ। ਪਰਿਵਾਰਕ ਸੂਤਰਾਂ ਅਨੁਸਾਰ ਸਵਰਗੀ ਚੱਢਾ ਦੇ ਤਿੰਨ ਪੁੱਤਰਾਂ ‘ਚੋਂ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਪੁੱਤਰ ਜੋ ਕਿ ਕੈਨੇਡਾ ਵਿਖੇ ਰਹਿ ਰਹੇ ਹਨ, ਦੇ ਬੀਤੀ ਰਾਤ ਜਾਂ ਅੱਜ ਸਵੇਰੇ ਅੰਮ੍ਰਿਤਸਰ ਪਹੁੰਚ ਜਾਣ ਦੀ ਸੰਭਾਵਨਾ ਹੈ।

ਨਿਰਪੱਖ ਜਾਂਚ ਦੀ ਮੰਗ

ਮਨੁੱਖੀ ਅਧਿਕਾਰ ਸੰਗਠਨ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਉਠਾਉਂਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਡੀ.ਜੀ.ਪੀ. ਪੱਧਰ ਦੇ ਕਿਸੇ ਅਧਿਕਾਰੀ ਤੋਂ ਕਰਾਏ ਜਾਣ ਦੀ ਮੰਗ ਕੀਤੀ ਹੈ। ਸੰਗਠਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਵਲੋਂ ਮੁੱਖ ਮੰਤਰੀ ਨੂੰ ਉੱਚ ਪੱਧਰੀ ਜਾਂਚ ਸਬੰਧੀ ਲਿਖੇ ਪੱਤਰ ਬਾਰੇ ਸੰਗਠਨ ਦੇ ਮੁੱਖ ਤਫ਼ਤੀਸ਼ੀ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਸਵ: ਚੱਢਾ ਵਲੋਂ ਮੁੱਖ ਮੰਤਰੀ ਨੂੰ ਖ਼ੁਦਕੁਸ਼ੀ ਨੋਟ ‘ਚ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਇਸ ਮਾਮਲੇ ‘ਚ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਜਿਸ ਵਿਚ ਉਨ੍ਹਾਂ ਦੇ ਸਕੇ ਭਰਾ ਤੇ ਕਾਰੋਬਾਰੀ ਭਾਈਵਾਲਾਂ ਦਾ ਵੀ ਹੱਥ ਹੈ।


ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਖ਼ਿਲਾਫ਼ ਦੋਸ਼ ਲਾਉਣ ਵਾਲੀ ਔਰਤ ਤੇ’ ਉਸ ਦਾ ਪਤੀ ਉਸ ਦੇ ਪਿਤਾ ਨੂੰ ‘ਹਨੀ ਟਰੈਪ’ ‘ਚ ਫ਼ਸਾ ਕੇ ਬਲੈਕਮੇਲ ਕਰਦੇ ਰਹੇ ਹਨ। ਜਿਸ ਸਬੰਧੀ ਵੱਟਸਐਪ ‘ਤੇ ਆਡੀਓ ਕਲਿੱਪ ਉਨ੍ਹਾਂ ਦੇ ਕੋਲ ਮੌਜੂਦ ਹਨ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਅੰਮ੍ਰਿਤਸਰ ਤੋਂ ਬਾਹਰ ਕਿਸੇ ਹੋਰ ਉੱਚ ਅਧਿਕਾਰੀ ਪਾਸੋਂ ਕਰਵਾਈ ਜਾਵੇ।


ਉਨ੍ਹਾਂ ਅੰਮ੍ਰਿਤਸਰ ਦੇ ਮੌਜੂਦਾ ਪੁਲਿਸ ਕਮਿਸ਼ਨਰ ‘ਤੇ ਵੀ ਉਂਗਲ ਉਠਾਉਂਦਿਆਂ ਕਿਹਾ ਕਿ ਉਸ ਦੇ ਭਰਾ ਹਰਜੀਤ ਸਿੰਘ ਚੱਢਾ ਨਾਲ ਪੁਲਿਸ ਕਮਿਸ਼ਨਰ ਦੇ ਨਜ਼ਦੀਕੀ ਸਬੰਧ ਹਨ ‘ਤੇ ਇਸ ਕਰ ਕੇ ਉਨ੍ਹਾਂ ਨੂੰ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਏ.ਡੀ.ਸੀ.ਪੀ. ਪੱਧਰ ਦੇ ਅਧਿਕਾਰੀ ਦੀ ਵੀ ਉਸ ਦੇ ਭਰਾ ਤੇ ਸ਼ਿਕਾਇਤਕਰਤਾ ਨਾਲ ਨੇਡ਼ਤਾ ਹੈ, ਇਸ ਲਈ ਉਹ ਵੀ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੁਲਿਸ ਦੀ ਭੂਮਿਕਾ ਸ਼ੱਕ ਦੇ ਘੇਰੇ ‘ਚ

ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਵਲੋਂ ਛੱਡੇ ਗਏ ਖ਼ੁਦਕੁਸ਼ੀ ਨੋਟਾਂ ਸਬੰਧੀ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਸੀ। ਪੁਲਿਸ ਵਲੋਂ ਬੀਤੀ ਦੇਰ ਰਾਤ ਥਾਣਾ ਏਅਰਪੋਰਟ ਵਿਖੇ 11 ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ‘ਚ ਸਵ: ਚੱਢਾ ਦੇ ਛੋਟੇ ਭਰਾ ਹਰਜੀਤ ਸਿੰਘ ਚੱਢਾ ਨੂੰ ਇਸ ‘ਚ ਸ਼ਾਮਿਲ ਨਹੀਂ ਸੀ ਕੀਤਾ ਗਿਆ ‘ਤੇ ਖ਼ੁਦਕੁਸ਼ੀ ਨੋਟ ਸਬੰਧੀ ਨਾ ਤਾਂ ਮੀਡੀਆ ਨੂੰ ਕੋਈ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਦੇਰ ਸ਼ਾਮ ਦਰਜ ਕੀਤੇ ਗਏ ਪਰਚੇ ‘ਚ ਸ਼ਾਮਿਲ ਵਿਅਕਤੀਆਂ ਬਾਰੇ ਕੁਝ ਦੱਸਿਆ ਗਿਆ।


ਖ਼ੁਦਕੁਸ਼ੀ ਨੋਟ ‘ਚ ਪੁਲਿਸ ਕਮਿਸ਼ਨਰ ਦਾ ਨਾਂਅ ਆਉਣ ਕਾਰਨ ਮਾਮਲਾ ਹੋਰ ਸ਼ੱਕ ਦੇ ਘੇਰੇ ‘ਚ ਆ ਗਿਆ ਹੈ। ਇਥੇ ਦਸਣਯੋਗ ਹੈ ਕਿ ਖ਼ੁਦਕੁਸ਼ੀ ਨੋਟ ਦੇ ਆਖੀਰ ‘ਚ ਸਵ: ਚੱਢਾ ਨੇ ਆਪਣੇ ਭਰਾ ਬਾਰੇ ਲਿਖਿਆ ਹੈ ਕਿ ਮੈਂ ਉਸ ਨੂੰ ਮੁਆਫ਼ ਕਰਦਾ ਹਾਂ, ਕਿਉਂਕਿ ਅਸੀਂ ਦੋਵੇਂ ਇਕ ਮਾਂ-ਪਿਉ ਦੇ ਜਾਏ ਹਾਂ ਤੇ ਨਾਲ ਹੀ ਲਿਖਿਆ ਕੇ ਮੇਰੀ ਖ਼ੁਦਕੁਸ਼ੀ ਲਈ ਉਸ ‘ਤੇ ਕੇਸ ਨਾ ਕੀਤਾ ਜਾਵੇ। ਉਨ੍ਹਾਂ ਨੇ ਲਿਖਿਆ ਕਿ ਪ੍ਰਮਾਤਮਾ ਉਸ ਨੂੰ ਸੁਮੱਤ ਬਖ਼ਸ਼ੇ।

SHARE ARTICLE
Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement