Amritsar News : ਕੈਲੀਫੋਰਨੀਆ ਦੇ ਨਗਰ ਕੀਰਤਨ 'ਚ ਹਮਲੇ ਦਾ ਖਦਸ਼ਾ, SGPC ਮੈਂਬਰ ਗੁਰਚਰਨ ਗਰੇਵਾਲ ਨੇ FBI ਦੇ ਅਲਰਟ 'ਤੇ ਜਤਾਈ ਚਿੰਤਾ

By : BALJINDERK

Published : Oct 31, 2024, 1:13 pm IST
Updated : Oct 31, 2024, 2:11 pm IST
SHARE ARTICLE
 SGPC ਮੈਂਬਰ ਗੁਰਚਰਨ ਸਿੰਘ ਗਰੇਵਾਲ
SGPC ਮੈਂਬਰ ਗੁਰਚਰਨ ਸਿੰਘ ਗਰੇਵਾਲ

Amritsar News : ਭਾਰਤ ਸਰਕਾਰ ਨੂੰ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨ ਦੀ ਵੀ ਕੀਤੀ ਅਪੀਲ

Amritsar News : ਕੈਲੀਫੋਰਨੀਆ ਦੇ ਨਗਰ ਕੀਰਤਨ 'ਚ ਹਮਲੇ ਹੋਣ ਦੇ ਖਦਸ਼ੇ ’ਤੇ SGPC ਮੈਂਬਰ ਗੁਰਚਰਨ ਗਰੇਵਾਲ ਨੇ FBI ਦੇ ਅਲਰਟ 'ਤੇ ਚਿੰਤਾ ਜਿਤਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ FBI ਨੇ ਪੱਤਰ ਜਾਰੀ ਕਰਕੇ ਖਦਸ਼ਾ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ FBI ਨੇ ਇਸ ਨਗਰ ਕੀਰਤਨ ’ਤੇ ਹਥਿਆਰਾਂ ਨਾਲ ਹਮਲਾ ਹੋ ਸਕਦਾ ਹੈ, ਇਹ ਬਹੁਤ ਮਾੜੀ ਖ਼ਬਰ ਹੈ। ਸਿੱਖ ਧਰਮ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ। ਅਸੀਂ ਫਿਕਰਮੰਦ ਹਾਂ, ਜਦੋਂ ਅਮਰੀਕਾ ਵਿਚ 5 ਤਰੀਕ ਨੂੰ ਚੋਣਾਂ ਵੀ ਹੋਣੀਆਂ ਹਨ ਉਸ ਤੋਂ ਪਹਿਲਾਂ ਅਜਿਹੀ ਘਟਨਾ ਸਿੱਖਾਂ ਦੀ ਹੋਂਦ ਨੂੰ ਕਿਸ ਤਰ੍ਹਾਂ ਦਾ ਰੰਗ ਦੇਵੇਗੀ ਬੜੀ ਫਿਕਰਮੰਦ ਵਾਲੀ ਗੱਲ ਹੈ।  

SGPC ਮੈਂਬਰ ਗੁਰਚਰਨ ਗਰੇਵਾਲ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਸਰਕਾਰ ਨਾਲ ਗੱਲਬਾਤ ਕਰੇ।  ਅਸੀਂ ਅਮਰੀਕਾ ਦੀ FBI ਨੂੰ ਵੀ ਅਪੀਲ ਕਰਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। 

ਸੋ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਸਿੱਖ ਦਾ ਵਾਲ ਵੀ ਵਿੰਗਾ ਨਾ ਹੋਵੇ। 

(For more news apart from Fear of attack in Nagar Kirtan in California, SGPC member Gurcharan Grewal raised concern over FBI alert News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement