ਕੋਰੋਨਾ ਖ਼ਤਮ ਹੋਇਆ ਤਾਂ ਹੁਣ ਪੰਜਾਬ ਵਿਚ ਡੇਂਗੂ ਦਾ ਕਹਿਰ
Published : Oct 31, 2022, 8:11 am IST
Updated : Oct 31, 2022, 8:11 am IST
SHARE ARTICLE
Dengue
Dengue

ਹੁਣ ਤਕ ਕੁੱਝ ਹੀ ਦਿਨਾਂ ’ਚ 5300 ਕੇਸ ਆਏ, ਅੱਧੀ ਦਰਜਨ ਮੌਤਾਂ, ਸਿਹਤ ਵਿਭਾਗ ਨੇ ਲਏ ਹੁਣ ਤਕ 40 ਹਜ਼ਾਰ ਦੇ ਕਰੀਬ ਸੈਂਪਲ

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਜੇ ਕੋਰੋਨਾ ਖ਼ਤਮ ਹੋਇਆ ਹੈ ਤਾਂ ਹੁਣ ਡੇਂਗੂ ਨੇ ਤੇਜ਼ੀ ਨਾਲ ਪੈਰ ਪਸਾਰ ਕੇ ਕਹਿਰ ਵਰਤਾਉਣਾ ਸ਼ੁਰੂ ਕਰ ਦਿਤਾ ਹੈ। ਕੋਰੋਨਾ ਦੇ ਤਾਂ ਹੁਣ ਕੁੱਝ ਕੁ ਜ਼ਿਲ੍ਹਿਆਂ ਵਿਚ ਇਕਾ ਦੁੱਕਾ ਕੇਸ ਹੀ ਆ ਰਹੇ ਹਨ ਪਰ ਡੇਂਗੂ ਦੇ ਇਕ ਦਿਨ ਵਿਚ ਹੀ 100 ਤੋਂ ਵੱਧ ਕੇਸ ਆ ਰਹੇ ਹਨ। ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ 5300 ਦੇ ਕਰੀਬ ਮਾਮਲੇ ਆ ਚੁੱਕੇ ਹਨ। ਅੱਧੀ ਦਰਜਨ ਮੌਤਾਂ ਵੀ ਹੋ ਚੁੱਕੀਆਂ ਹਨ। 

ਸਿਹਤ ਵਿਭਾਗ ਵਲੋਂ ਹੁਣ ਤਕ 40 ਹਜ਼ਾਰ ਦੇ ਕਰੀਬ ਸੈਂਪਲ ਲਏ ਗਏ ਹਨ। ਕਈ ਜ਼ਿਲ੍ਹਿਆਂ ਵਿਚ ਡੇਂਗੂ ਦਾ ਕਹਿਰ ਜ਼ਿਆਦਾ ਹੀ ਹੈ। ਇਨ੍ਹਾਂ ਵਿਚ ਜ਼ਿਲ੍ਹਾ ਐਸ.ਏ.ਐਸ. ਨਗਰ ਮੋਹਾਲੀ, ਨਾਲ ਲਗਦੇ ਫ਼ਤਿਹਗੜ੍ਹ ਸਾਹਿਬ ਤੋਂ ਇਲਾਵਾ ਲੁਧਿਆਣਾ, ਪਠਾਨਕੋਟ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸੱਭ ਤੋਂ ਵੱਧ ਕੇਸ ਐਸ.ਏ.ਐਸ. ਨਗਰ ਵਿਚ ਹੁਣ ਤਕ ਆਏ ਹਨ।

ਅੰਕੜੇ ਦੇਖੀਏ ਤਾਂ ਸੂਬੇ ਵਿਚ ਆਏ ਕੁਲ ਕੇਸ ਵਿਚੋਂ 20 ਫ਼ੀ ਸਦੀ ਇਕੱਲੇ ਇਸ ਜ਼ਿਲ੍ਹੇ ਵਿਚ ਆਏ ਹਨ। ਸਨਿਚਰਵਾਰ ਸ਼ਾਮ ਤਕ ਦੇ ਅੰਕੜਿਆਂ ਮੁਤਾਬਕ ਐਸ.ਏ.ਐਸ. ਨਗਰ ਵਿਚ 1080, ਰੋਪੜ ਵਿਚ 600, ਪਠਾਨਕੋਟ ਵਿਚ 580, ਫ਼ਤਿਹਗੜ੍ਹ ਸਾਹਿਬ ਵਿਚ 409 ਅਤੇ ਲੁਧਿਆਣਾ ਜ਼ਿਲ੍ਹੇ ਵਿਚ 350 ਡੇਂਗੂ ਦੇ ਕੇਸ ਆ ਚੁੱਕੇ ਹਨ।

ਸਾਰੇ ਪ੍ਰਮੁੱਖ ਹਸਪਤਾਲਾਂ ਵਿਚ ਵਿਸ਼ੇਸ਼ ਡੇਂਗੂ ਵਾਰਡ ਬਣਾਉਣ ਦੇ ਹੁਕਮ
ਪੰਜਾਬ ਸਰਕਾਰ ਵੀ ਡੇਂਗੂ ਦੇ ਵਧਦੇ ਕਹਿਰ ਕਾਰਨ ਚੌਕਸ ਹੋ ਗਈ ਹੈ। ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੀਤੇ ਦਿਨੀਂ ਸੂਬੇ ਭਰ ਦੇ ਸਿਵਲ ਸਰਜਨਾਂ ਨਾਲ ਵਿਸ਼ੇਸ਼ ਬੈਠਕ ਕਰ ਕੇ ਡੇਂਗੂ ਦੇ ਰੋਕਥਾਮ ਲਈ ਸਖ਼ਤ ਹਦਾਇਤਾਂ ਦਿਤੀਆਂ ਹਨ। ਉਨ੍ਹਾਂ ਸਾਰੇ ਪ੍ਰਮੁੱਖ ਹਸਪਤਾਲਾਂ ਵਿਚ ਡੇਂਗੂ ਇਲਾਜ ਲਈ ਵਿਸ਼ੇਸ਼ ਵਾਰਡ ਸਥਾਪਤ ਕਰਨ ਅਤੇ ਲਾਰਵੇ ਨੂੰ ਖ਼ਤਮ ਕਰਨ ਲਈ ਸਥਾਨਕ ਸਰਕਾਰ ਤੇ ਹੋਰ ਸਬੰਧਤ ਵਿਭਾਗਾਂ ਦਾ ਸਹਿਯੋਗ ਲੈਣ ਲਈ ਵੀ ਕਿਹਾ ਹੈ। ਡੇਂਗੂ ਦੇ ਜ਼ਿਆਦਾ ਮਾਮਲਿਆਂ ਵਾਲੇ ਖੇਤਰਾਂ ਵਿਚ ਦਵਾਈ ਦਾ ਡਬਲ ਛਿੜਕਾਅ ਕਰਨ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement