ਕਾਂਗਰਸ ਵਿਚ ਰਹਿਣ ਦਾ ਹੁਣ ਕੋਈ ਇਰਾਦਾ ਨਹੀਂ : ਕੈਪਟਨ
Published : Oct 31, 2021, 7:13 am IST
Updated : Oct 31, 2021, 7:13 am IST
SHARE ARTICLE
image
image

ਕਾਂਗਰਸ ਵਿਚ ਰਹਿਣ ਦਾ ਹੁਣ ਕੋਈ ਇਰਾਦਾ ਨਹੀਂ : ਕੈਪਟਨ

ਕਿਹਾ, ਸੁਲਾਹ-ਸਫ਼ਾਈ ਦਾ ਸਮਾਂ ਹੁਣ ਲੰਘ ਚੁਕਿਐ 
ਚੰਡੀਗੜ੍ਹ, 30 ਅਕਤੂਬਰ (ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨਾਲ ਸੁਲਾਹ ਸਫ਼ਾਈ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਸੰਪਰਕ ਵਿਚ ਹੋਣ ਦੀਆਂ ਮੀਡੀਆ ਦੇ ਇਕ ਹਿੱਸੇ ਵਿਚ ਚਲ ਰਹੀਆਂ ਖ਼ਬਰਾਂ 'ਤੇ ਵਿਰਾਮ ਲਗਾਉਂਦਿਆਂ ਕਿਹਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ | ਅਪਣੇ ਟਵਿੱਟਰ ਹੈਾਡਲ ਉਪਰ ਸਪੱਸ਼ਟ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨਾਲ ਕੋਈ ਵੀ ਗੱਲਬਾਤ ਨਹੀਂ ਚਲ ਰਹੀ ਅਤੇ ਉਨ੍ਹਾਂ ਦਾ ਹੁਣ ਕਾਂਗਰਸ ਵਿਚ ਰਹਿਣ ਦਾ ਕੋਈ ਇਰਾਦਾ ਨਹੀਂ ਹੈ | ਸੁਲਾਹ ਸਫ਼ਾਈ ਦਾ ਸਮਾਂ ਹੁਣ ਲੰਘ ਚੁੱਕਾ ਹੈ ਅਤੇ ਵਖਰਾ ਰਾਹ ਅਖ਼ਤਿਆਰ ਕਰਨ ਦਾ ਫ਼ੈਸਲਾ ਬੜਾ ਸੋਚ ਸਮਝ ਕੇ ਹੀ ਲਿਆ ਗਿਆ ਹੈ | ਲਏ ਜਾ ਚੁੱਕੇ ਫ਼ੈਸਲੇ ਵਿਚ ਕਿਸੇ ਤਬਦੀਲੀ ਦਾ ਸਵਾਲ ਹੀ ਨਹੀਂ ਅਤੇ ਇਹ ਅੰਤਮ ਫ਼ੈਸਲਾ ਹੈ | 
ਉਨ੍ਹਾਂ ਇਹ ਵੀ ਕਿਹਾ ਕਿ ਉਹ ਸੋਨੀਆ ਗਾਂਧੀ ਵਲੋਂ ਮਿਲੇ ਸਮਰਥਨ ਲਈ ਧਨਵਾਦੀ ਹਨ ਪਰ ਹੁਣ ਕਾਂਗਰਸ ਵਿਚ ਨਹੀਂ ਰਹਿ ਸਕਦੇ |  ਉਨ੍ਹਾਂ ਇਹ ਗੱਲ ਵੀ ਦੁਹਰਾਈ ਕਿ ਅਪਣੀ ਨਵੀਂ ਪਾਰਟੀ ਦਾ ਛੇਤੀ ਗਠਨ ਕਰਾਂਗਾ ਅਤੇ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਣ ਬਾਅਦ ਭਾਜਪਾ ਤੇ ਅਕਾਲੀ ਦਲ ਦੇ ਢੀਂਡਸਾ ਗਰੁਪ ਨਾਲ ਸੀਟਾਂ ਦੇ ਲੈਣ ਦੇਣ ਵੀ ਗੱਲ ਵੀ ਸ਼ੁਰੂ ਕਰਾਂਗਾ | ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿਤ ਵਿਚ ਮਜ਼ਬੂਤ ਫ਼ਰੰਟ ਬਣਾਉਣ ਦਾ ਯਤਨ ਕਰਾਂਗਾ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement