ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਜੇ ਦੇਰੀ
Published : Oct 31, 2020, 7:18 am IST
Updated : Oct 31, 2020, 7:18 am IST
SHARE ARTICLE
image
image

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਜੇ ਦੇਰੀ

ਪੰਜਾਬ ਸਰਕਾਰ ਅਜੇ ਚੋਣ ਦਫ਼ਤਰ ਬਣਾਉਣ ਵਿਚ ਢਿੱਲਮੱਠ ਕਰ ਰਹੀ ਹੈ
 

ਚੰਡੀਗੜ੍ਹ, 30 ਅਕਤੂਬਰ (ਜੀ.ਸੀ. ਭਾਰਦਵਾਜ) : ਇਸ ਮਹੀਨੇ ਦੇ ਸ਼ੁਰੂ ਵਿਚ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਬਾਰੇ ਕੇਂਦਰੀ ਸਰਕਾਰ ਵਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੇ ਬਾਵਜੂਦ ਵੀ ਅਜੇ ਤਕ ਜਸਟਿਸ ਸੇਵਾ ਮੁਕਤ ਐਸ.ਐਸ. ਸਾਰੋਂ ਨੇ ਅਪਣਾ ਅਹੁਦਾ ਨਹੀਂ ਸੰਭਾਲਿਆ ਕਿਉਂਕਿ ਪਿਛਲੇ 3 ਹਫ਼ਤੇ ਤੋਂ ਇਸ ਨਾਮਜ਼ਦ ਚੀਫ਼ ਕਮਿਸ਼ਨਰ ਨੇ ਗ੍ਰਹਿ ਸਕੱਤਰ ਨੂੰ ਗੁਰਦਵਾਰਾ ਚੋਣਾਂ ਦਾ ਦਫ਼ਤਰ ਸੈਟ ਕਰਨ ਲਈ ਕਹਿ ਰਖਿਆ ਹੈ ਪਰ ਢਿੱਲਮੱਠ ਹੀ ਵਰਤੀ ਜਾ ਰਹੀ ਹੈ।  ਚੰਡੀਗੜ੍ਹ ਸੈਕਟਰ 17 ਵਾਲੇ ਦਫ਼ਤਰ ਨੂੰ ਪਿਛਲੇ 9 ਸਾਲਾਂ ਤੋਂ ਵਜਿਆ ਤਾਲਾ ਖੋਲ੍ਹਿਆ ਜਾਣਾ ਹੈ, ਅੰਦਰ ਸਟਾਫ਼ ਤੇ ਚੀਫ਼ ਕਮਿਸ਼ਨਰ ਦੇ ਬੈਠਣ ਲਈ ਮੇਜ਼ ਕੁਰਸੀ ਦਾ ਵੀ ਕੋਈ ਪ੍ਰਬੰਧ ਨਹੀਂ। ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗਲਬਾਤ ਕਰਦੇ ਹੋਏ ਸੇਵਾ ਮੁਕਤ ਜੱਜ ਜਸਟਿਸ ਸਾਰੋਂ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਨੇ ਪੁਰਾਣੇ ਦਫ਼ਤਰ ਜਾਂ ਕਿਸੇ ਹੋਰ ਕੰਪਲੈਕਸ ਵਿਚ ਉਨ੍ਹਾਂ ਦੇ ਬੈਠਣ ਦਾ ਅਤੇ ਨਿਯੁਕਤ ਕੀਤੇ ਜਾਣ ਵਾਲੇ ਸਟਾਫ਼ ਦਾ ਪ੍ਰਬੰਧ ਕਰਨਾ ਹੈ ਜਿਸ ਵਾਸਤੇ ਅਜੇ 3 ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ। ਜਸਟਿਸ ਐਸ.ਐਸ. ਸਾਰੋਂ ਨੇ ਦਸਿਆ ਕਿ ਸਹਿਜਧਾਰੀ ਸਿੱਖ ਫ਼ੈਡਰੇਸ਼ਨ ਵਲੋਂ ਸਹਿਜਧਾਰੀ ਸਿੱਖ ਵੋਟਾਂ ਕੱਟਣ  ਵਿਰੁਧ ਫਿਰ ਕੇਂਦਰੀ ਸੰਸਦ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਹੋਈ ਹੈ ਜਿਸ ਦੀ ਅਗਲੀ ਸੁਣਵਾਈ ਦੀ ਤਰੀਕ 21 ਜਨਵਰੀ ਹੈ। ਦੂਸਰਾ ਅਦਾਲਤੀ ਮਾਮਲਾ ਹਰਿਆਣਾ ਵਖਰੀ ਕਮੇਟੀ ਦਾ ਸੁਰਪਰੀਮ ਕੋਰਟimageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement