ਸ੍ਰੀਨਗਰ ਵਿਚ ਮੁਹੱਰਮ ਦਾ ਜਲੂਸ ਕੱਢਣ 'ਤੇ ਪਾਬੰਦੀਆਂ ਲਾਈਆਂ
Published : Aug 31, 2020, 2:09 am IST
Updated : Aug 31, 2020, 2:09 am IST
SHARE ARTICLE
image
image

ਸ੍ਰੀਨਗਰ ਵਿਚ ਮੁਹੱਰਮ ਦਾ ਜਲੂਸ ਕੱਢਣ 'ਤੇ ਪਾਬੰਦੀਆਂ ਲਾਈਆਂ


ਸ੍ਰੀਨਗਰ, 30 ਅਗੱਸਤ : ਕਸ਼ਮੀਰ ਵਿਚ ਪ੍ਰਸ਼ਾਸਨ ਨੇ ਸ੍ਰੀਨਗਰ ਅਤੇ ਬੜਗਾਮ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ਵਿਚ ਲੋਕਾਂ ਦੁਆਰਾ ਮੁਹੱਰਮ ਦਾ ਜਲੂਸ ਕੱਢਣ ਤੋਂ ਰੋਕਣ ਲਈ ਐਤਵਾਰ ਨੂੰ ਪਾਬੰਦੀਆਂ ਲਾ ਦਿਤੀਆਂ। ਅਧਿਕਾਰੀਆਂ ਨੇ ਦਸਿਆ ਕਿ ਇਸ ਸ਼ਹਿਰ ਅਤੇ ਬੜਗਾਮ ਦੇ ਕੁੱਝ ਹਿੱਸਿਆਂ ਵਿਚ ਧਾਰਾ 144 ਤਹਿਤ ਲੋਕਾਂ ਦੀ ਆਵਾਜਾਈ ਅਤੇ ਇਕ ਥਾਂ ਇਕੱਠੇ ਹੋਣ 'ਤੇ ਰੋਕ ਲਾਈ ਗਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਲਾਲ ਚੌਕ ਅਤੇ ਜਾਦੀਬਾਲ ਖੇਤਰਾਂ ਵਿਚ ਪਾਬੰਦੀਆਂ ਲਾਈਆਂ ਗਈਆਂ ਹਨ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਖੇਤਰਾਂ ਵਿਚ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਹਨ ਅਤੇ ਸੜਕਾਂ 'ਤੇ ਵਾਹਨ ਨਹੀਂ ਚੱਲ ਰਹੇ, ਸਿਰਫ਼ ਨਿਜੀ ਵਾਹਨ ਨਜ਼ਰ ਆ ਰਹੇ ਹਨ। ਅਧਿਕਾਰੀਆਂ ਮੁਤਾਬਕ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹੋਰ ਖੇਤਰਾਂ ਵਿਚ ਭਾਰੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਮੁਹੱਰਮ ਦੇ ਦਸਵੇਂ ਦਿਨ ਦੇ ਸਨਮੁਖ ਇਨ੍ਹਾਂ ਖੇਤਰਾ ਵਿਚ ਕਾਨੂੰਨ ਤੇ ਪ੍ਰਬੰਧ ਦੀ ਹਾਲਤ ਕਾਇਮ ਰੱਖਣ ਲਈ ਪਾਬੰਦੀਆਂ ਲਾਈਆਂ ਗਈਆਂ ਹਨ। ਮੁਹੱਰਮ ਦੇ ਅਠਵੇਂ ਦਿਨ ਇਨ੍ਹਾਂ ਖੇਤਰਾਂ ਵਿਚ ਜਲੂਸ ਲੰਘਦਾ ਸੀ ਪਰ 1990 ਵਿਚ ਅਤਿਵਾਦ ਦੇ ਸਿਰ ਚੁੱਕਣ ਮਗਰੋਂ ਤੋਂ ਇਸ 'ਤੇ ਰੋਕ ਲਾ ਦਿਤੀ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਜ਼ਰੀਏ ਵੱਖਵਾਦੀ ਰਾਜਨੀਤੀ ਫੈਲਾਈ ਗਈ ਹੈ।      (ਏਜੰਸੀ)Photoimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement