Patiala News : ਪਟਿਆਲਾ ’ਚ ਵਟਸਐਪ ਤੇ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

By : BALJINDERK

Published : Jul 31, 2024, 4:29 pm IST
Updated : Jul 31, 2024, 4:29 pm IST
SHARE ARTICLE
ਕੁਲਵਿੰਦਰ ਸਿੰਘ
ਕੁਲਵਿੰਦਰ ਸਿੰਘ

Patiala News : ਮੌਕੇ ’ਤੇ ਹੀ ਹੋਈ ਮੌਤ

Patiala News : ਪਟਿਆਲਾ ਦੇ ਪਿੰਡ ਨੱਸੂਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ ਜੋ ਕਿ ਬੀਤੀ ਰਾਤ ਆਪਣੀ ਪ੍ਰੇਮੀਕਾ ਨਾਲ ਵਟਸਐਪ ’ਤੇ ਗੱਲ ਕਰ ਰਿਹਾ ਸੀ।  ਇਸ ਕਾਲ ਦੇ ਨਾਲ ਹੀ ਰਸਨਪ੍ਰੀਤ ਨਾਮ ਦਾ ਲੜਕਾ ਕਾਲ ’ਤੇ ਜੁੜਿਆ ਹੋਇਆ ਸੀ। ਇਹਨਾਂ ਦੇ ਨਾਲ ਇੰਨਾ ਜੁੜਿਆ ਹੋਇਆ ਸੀ ਕੁਝ ਲੜਕੀ ਵੱਲੋਂ ਗਰਮਾ ਗਰਮੀ ਨੂੰ ਲੈ ਕੇ ਕੁਲਵਿੰਦਰ ਸਿੰਘ ਨੇ ਆਪਣੇ ਰਿਵਾਲਵਰ ਨਾਲ ਮੋਬਾਇਲ ’ਤੇ ਗੱਲਬਾਤ ਕਰਦੇ ਸੀ ਗੋਲੀ ਮਾਰ ਲਈ। ਗੋਲੀ ਲੱਗਣ ਦੇ ਤੁਰੰਤ ਮੌਕੇ ’ਤੇ ਹੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਪਟਿਆਲਾ ਦੀ ਇੱਕ ਲੜਕੀ ਨਾਲ ਉਸਦੇ ਸੰਬੰਧ ਸਨ ਅਤੇ ਉਹ ਲੜਕੀ ਦੋ ਮਹੀਨਿਆਂ ਤੋਂ  ਪਹਿਲਾਂ ਯੂਕੇ ਗਈ ਹੋਈ ਹੈ। ਜਦ ਕਿ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਜਾਣ ਲਈ 7 ਲੱਖ ਰੁਪਏ ਦਿੱਤੇ ਸੀ। ਉਸਨੂੰ ਬਾਹਰ ਲਿਜਾਣ ਦੇ ਵੀ ਸੁਪਨੇ ਦਿਖਾਏ ਹੋਏ ਸੀ। ਪਰ ਸੁਪਨੇ ਸੱਚੇ ਨਾ ਹੋਣ ਤੋਂ ਹੀ ਪਹਿਲੇ ਹੀ ਕੁਲਵਿੰਦਰ ਸਿੰਘ ਨੇ ਆਪਣੇ ਆਤਮਹੱਤਿਆ ਕਰ ਲਈ।  
ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸਨੂੰ ਲਾਰਾ ਲੱਪਾ ਲਗਾ ਰਹੀ ਸੀ ਅਤੇ ਗੱਲ ਨਹੀਂ ਕਰਦੀ ਸੀ, ਰਾਤ ਤਕਰੀਬਨ 12 ਵਜੇ ਕਰੀਬ ਦੋਨਾਂ ਦੀ ਗਰਮਾ ਗਰਮੀ ਹੋ ਗਈ। ਉਸ ਤੋਂ ਬਾਅਦ ਉਸਨੇ ਗੋਲੀ ਮਾਰ ਲਈ।

ਇਸ ਸਬੰਧੀ ਥਾਣਾ ਮੁਖੀ ਸਦਰ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਗੋਲੀ ਮੋਬਾਈਲ ਨੂੰ ਚੀਰਦੀ ਹੋਈ ਗਲੇ ’ਚੋਂ ਲੰਘ ਗਈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

(For more news apart from young man shot himself while talking to his girlfriend on WhatsApp in Patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement