Mohali News : ਮੁਹਾਲੀ ’ਚ ਔਰਤਾਂ ਦੇ ਗਰੋਹ ਨੇ ਇੱਕ ਅਧਿਆਪਕਾ ਦੀ ਕੀਤੀ ਲੁੱਟ

By : BALJINDERK

Published : Jul 31, 2024, 12:22 pm IST
Updated : Jul 31, 2024, 12:22 pm IST
SHARE ARTICLE
file photo
file photo

Mohali News : ਨਸ਼ੀਲੀ ਚੀਜ਼ ਸੁੰਘਾ ਕੇ ਲਾਹ ਲਈਆਂ ਸੋਨੇ ਦੀਆਂ ਚੂੜੀਆਂ

Mohali News : ਮੁਹਾਲੀ ਵਿਚ ਔਰਤਾਂ ਦੇ ਗਹਿਣੇ ਲੁੱਟਣ ਵਾਲੀਆਂ ਔਰਤਾਂ ਦਾ ਗਰੋਹ ਮੁੜ ਸਰਗਰਮ ਹੋ ਗਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਔਰਤਾਂ ਦੇ ਗਰੋਹ ਨੇ ਇੱਕ ਮਹਿਲਾ ਅਧਿਆਪਕਾ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀਆਂ ਬਾਹਾਂ 'ਚੋਂ ਸੋਨੇ ਦੀਆਂ ਚੂੜੀਆਂ ਲਾਹ ਲਈਆਂ।

ਇਹ ਵੀ ਪੜੋ: Punjab and High Court HC : ਹਾਈ ਕੋਰਟ ਨੇ ਰਜਿਸਟਰੀ ਲਈ NOC ਖ਼ਤਮ ਕਰਨ 'ਤੇ ਜਵਾਬ ਦਾਇਰ ਨਾ ਕਰਨ ’ਤੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ

ਇਸ ਸਬੰਧੀ ਪੀੜਤ ਅਧਿਆਪਕਾ ਦੇ ਪਤੀ ਗੁਰਚਰਨ ਸਿੰਘ ਵਾਸੀ ਸੈਕਟਰ-11 ਨੇ ਸੋਹਾਣਾ ਥਾਣੇ ਵਿਚ ਲਿਖਤੀ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਬਲਬੀਰ ਕੌਰ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਬੀਤੇ ਦਿਨੀਂ ਰੋਜ਼ਾਨਾ ਵਾਂਗ ਲਾਂਡਰਾਂ ਤੋਂ ਬਨੂੜ ਡਿਊਟੀ ’ਤੇ ਜਾਣ ਲਈ ਪੀਆਰਟੀਸੀ ਦੀ ਬੱਸ ਵਿਚ ਸਵਾਰ ਹੋਈ ਤਾਂ ਉੱਥੇ ਪਹਿਲਾਂ ਤੋਂ ਖੜ੍ਹੀਆਂ 6-7 ਔਰਤਾਂ ਵੀ ਬੱਸ ਵਿਚ ਚੜ੍ਹ ਗਈਆਂ। ਉਕਤ ਔਰਤਾਂ ਨੇ ਰਸਤੇ ਵਿਚ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਦੀਆਂ ਦੋ ਸੋਨੇ ਦੀਆਂ ਚੂੜੀਆਂ ਗਾਇਬ ਸਨ, ਜਿਨ੍ਹਾਂ ਦਾ ਵਜ਼ਨ ਢਾਈ ਤੋਲੇ ਸੀ।

(For more news apart from gang of women robbed teacher in Mohali News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement