ਭਾਖੜਾ ਡੈਮ ਦਾ ਜਲ ਪੱਧਰ 1586.63 ਫ਼ੁੱਟ ਤਕ ਪੁਜਿਆ
Published : Jul 31, 2021, 12:56 am IST
Updated : Jul 31, 2021, 12:56 am IST
SHARE ARTICLE
image
image

ਭਾਖੜਾ ਡੈਮ ਦਾ ਜਲ ਪੱਧਰ 1586.63 ਫ਼ੁੱਟ ਤਕ ਪੁਜਿਆ

ਨੰਗਲ, 30 ਜੁਲਾਈ (ਭਾਟੀਆ) : ਮਾਨਸੂਨ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ | ਹਾਲਾਂਕਿ ਇਹ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ | ਅੱਜ ਸਵੇਰੇ ਦਰਜ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1586.63 ਫ਼ੁੱਟ ਤਕ ਪੁੱਜ ਗਿਆ ਹੈ | ਭਾਖੜਾ ਡੈਮ ਨਾਲ ਲਗਦੀ ਗੋਬਿੰਦ ਸਾਗਰ ਝੀਲ ਵਿਚ ਵੀ ਪਾਣੀ ਦਾ ਪੱਧਰ 100 ਫ਼ੁੱਟ ਹੇਠਾਂ ਦਰਜ ਕੀਤਾ ਗਿਆ |
ਇਸ ਤੋਂ ਇਲਾਵਾ ਨੰਗਲ ਦੀਆਂ ਦੋ ਨਹਿਰਾਂ ਨੰਗਲ ਹਾਈਡਲ ਨਹਿਰ ਵਿਚ 12350 ਕਿਊਸਿਕ ਤੇ ਆਨੰਦਪੁਰ ਹਾਈਡਲ ਨਹਿਰ ਵਿਚ 7010 ਕਿਊਸਿਕ ਅਤੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 640 ਕਿਊਸਿਕ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਹੈ | ਭਾਖੜਾ ਡੈਮ ਵਿਚੋਂ 23723 ਕਿਊਸਿਕ ਪਾਣੀ ਛੱਡ ਕੇ 191.95 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹਰ ਰੋਜ਼ ਕੀਤਾ ਜਾ ਰਿਹਾ ਹੈ | ਪਹਾੜੀ ਖੇਤਰ ਵਿਚ ਹੋ ਪੈ ਰਹੇ ਲਗਾਤਾਰ ਮੀਂਹ ਕਾਰਨ ਪਿਛੋਂ ਹੋਰ ਵੀ ਪਾਣੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਪਾਣੀ ਦਾ ਪੱਧਰ ਵੱਧ ਸਕਦਾ ਹੈ | ਇਸ ਦੇ ਮੱਦੇਨਜ਼ਰ ਭਾਖੜਾ ਡੈਮ ਦੇ ਫ਼ਲੱਡ ਗੇਟ ਖੋਲ੍ਹੇ ਜਾ ਸਕਦੇ ਹਨ | ਜੇਕਰ ਨਹੀਂ ਤਾਂ ਇਸ ਪਾਣੀ ਨੂੰ  ਇਕ ਸਾਲ ਤਕ ਸੰਭਾਲ ਕੇ ਰਖਿਆ ਜਾ ਸਕਦਾ ਹੈ | ਭਾਖੜਾ ਡੈਮ ਵਿਚ ਦੋ ਪਾਵਰ ਹਾਊਸ ਹਨ, ਖੱਬੇ ਅਤੇ ਸੱਜੇ | ਦੋਹਾਂ ਵਿਚ 5-5 ਮਸ਼ੀਨਾਂ ਲੱਗੀਆਂ ਹਨ, ਜੋ ਨਾਲ ਲਗਦੇ ਰਾਜਾਂ ਦੀ ਮੰਗ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਕਰਦੀਆਂ ਹਨ | ਇਸ ਤਰ੍ਹਾਂ ਕੁੱਲ ਮਿਲਾ ਕੇ ਪੰਜਾਬ ਤੇ ਨਾਲ ਲਗਦੇ ਸੂਬਿਆਂ ਲਈ ਅਜੇ ਤਕ ਖ਼ੁਸ਼ੀ ਦੀ ਖ਼ਬਰ ਹੈ ਪਰ ਜੇਕਰ ਮੀਂਹ ਲਗਾਤਾਰ ਜਾਰੀ ਰਿਹਾ ਤਾਂ ਹੜ੍ਹਾਂ ਵਾਲੀ ਸਥਿਤੀ ਵੀ ਬਣ ਸਕਦੀ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement