ਨਿਸ਼ਾਨ ਅਕੈਡਮੀ ਔਲਖ ਦਾ ਨਤੀਜਾ 100 ਫ਼ੀ ਸਦੀ ਰਿਹਾ
Published : May 31, 2018, 2:46 am IST
Updated : May 31, 2018, 2:46 am IST
SHARE ARTICLE
Toppers with Director's Staff
Toppers with Director's Staff

ਸੀ.ਬੀ.ਐਸ.ਈ. ਦਿੱਲੀ ਵਲੋਂ ਐਲਾਨੇ ਗਏ ਨਤੀਜੇ ਵਿਚ ਨਿਸ਼ਾਨ ਅਕੈਡਮੀ ਔਲਖ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਤੀਜਾ 100% ਹਾਸਲ ਕਰ ਕੇ ਅਪਣੇ ਇਲਾਕੇ...

ਸ੍ਰੀ ਮੁਕਤਸਰ ਸਾਹਿਬ,ਸੀ.ਬੀ.ਐਸ.ਈ. ਦਿੱਲੀ ਵਲੋਂ ਐਲਾਨੇ ਗਏ ਨਤੀਜੇ ਵਿਚ ਨਿਸ਼ਾਨ ਅਕੈਡਮੀ ਔਲਖ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਤੀਜਾ 100% ਹਾਸਲ ਕਰ ਕੇ ਅਪਣੇ ਇਲਾਕੇ ਵਿਚ ਅਲੱਗ ਪਛਾਣ ਬਣਾਈ।ਸਕੂਲ ਦੀ ਵਿਦਿਆਰਥਣ ਅੰਸ਼ਿਕਾ ਸਚਦੇਵਾ ਪੁਤਰੀ ਪਵਨ ਸਚਦੇਵਾ ਨੇ 96.5% ਨੰਬਰ ਲੈ ਕੇ ਨਾ ਕੇਵਲ ਸਕੂਲ, ਬਲਕਿ ਪੂਰੇ ਇਲਾਕੇ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ,

ਅਤੇ ਗਣਿਤ ਵਿਚੋਂ 100 'ਚੋਂ 100 ਅੰਕ ਪ੍ਰਾਪਤ ਕਰ ਕੇ ਅਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਬੱਚੀ ਰਮਨਜੋਤ ਕੌਰ ਪੁਤਰੀ ਸਨਮੁਖ ਸਿੰਘ ਨੇ 89% ਅੰਕ ਪ੍ਰਾਪਤ ਕੀਤੇ। ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਜਸ਼ਨਦੀਪ ਕੌਰ ਪੁਤਰੀ ਤੇਜਿੰਦਰ ਸਿੰਘ ਨੇ 88% ਅੰਕ ਅਤੇ ਰਿਪਜੀਤ ਕੌਰ ਪੁਤਰੀ ਸਤਨਾਮ ਸਿੰਘ ਨੇ 88% ਅੰਕ ਪ੍ਰਾਪਤ ਕੀਤੇ।

ਅਕੈਡਮੀ ਦੇ  ਕੁੱਲ 71 ਵਿਦਿਆਰਥੀਆਂ ਨੇ ਇਸ ਬੋਰਡ ਦੀ ਪ੍ਰੀਖਿਆ 'ਚ ਭਾਗ ਲਿਆ ਸੀ। ਸਕੂਲ ਦੇ ਕੁੱਲ 16 ਬੱਚਿਆਂ ਨੇ 85% ਤੋਂ ਉੱਪਰ ਅਤੇ 15 ਬੱਚਿਆਂ ਨੇ 70% ਤੋਂ Àੱਪਰ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਵਿਚ ਹਾਜ਼ਰ ਮਾਪਿਆਂ ਨੇ ਸਕੂਲ ਦੇ ਪਿੰ੍ਰਸੀਪਲ ਅਤੇ ਸਮੂਹ ਸਟਾਫ਼ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿਤੀਆਂ

ਅਤੇ ਧਨਵਾਦ ਵੀ ਕੀਤਾ।ਇਸ ਮੌਕੇ ਸਕੂਲ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਉਂਕਾਰ ਸਿੰਘ ਤੇ ਪ੍ਰਿੰਸੀਪਲ ਪਰਮਪਾਲ ਕੌਰ ਨੇ ਬੱਚਿਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਵਧਾਈ ਦਿਤੀ। ਉਨ੍ਹਾਂ ਨੇ ਬੱਚਿਆਂ ਨੂੰ ਹਮੇਸ਼ਾ ਅੱਗੇ ਵਧਦੇ ਰਹਿਣ ਦੀ ਪ੍ਰੇਰਣਾ ਵੀ ਦਿਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement