ਪ੍ਰਤਾਪ ਸਿੰਘ ਬਾਜਵਾ ਦੀ ਹਾਈਕਮਾਂਡ ਨੂੰ ਸਲਾਹ
Published : Mar 31, 2022, 7:45 am IST
Updated : Mar 31, 2022, 7:45 am IST
SHARE ARTICLE
image
image

ਪ੍ਰਤਾਪ ਸਿੰਘ ਬਾਜਵਾ ਦੀ ਹਾਈਕਮਾਂਡ ਨੂੰ ਸਲਾਹ


ਕਰਨਲ ਨੂੰ  ਜਨਰਲ ਬਣਾਉਗੇ ਤਾਂ ਅਨੁਸ਼ਾਸਨ ਭੰਗ ਹੋਵੇਗਾ'


ਚੰਡੀਗੜ੍ਹ, 30 ਮਾਰਚ (ਸਸਸ): ਪੰਜਾਬ ਕਾਂਗਰਸ ਵਿਚ ਨਵੇਂ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ  ਲੈ ਕੇ ਹੰਗਾਮਾ ਮਚਿਆ ਹੋਇਆ ਹੈ | ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਹਾਈਕਮਾਂਡ ਨੂੰ  ਸਲਾਹ ਦਿਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਅਸਾਮੀਆਂ 'ਤੇ ਨਿਯੁਕਤੀਆਂ ਕਰਨ ਸਮੇਂ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ | ਇਨ੍ਹਾਂ ਵਿਚ ਸੀਨੀਆਰਤਾ, ਵਫ਼ਾਦਾਰੀ ਅਤੇ ਯੋਗਤਾ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਜੇਕਰ ਕਰਨਲ ਨੂੰ  ਜਨਰਲ ਬਣਾਇਆ ਜਾਂਦਾ ਹੈ ਤਾਂ ਅਨੁਸ਼ਾਸਨ ਦੀ ਉਲੰਘਣਾ ਹੋਵੇਗੀ | ਇਸ ਨਾਲ ਹੀ ਡਰਬੀ ਦੀ ਦੌੜ ਵਿਚ ਸਾਨੂੰ ਦੇਸੀ ਦੀ ਬਜਾਏ ਅਰਬੀ ਘੋੜੇ ਭਜਾਉਣੇ ਚਾਹੀਦੇ ਹਨ | ਦੇਸੀ ਘੋੜੇ ਭਜਾਉਗੇ ਤਾਂ ਸੱਭ ਤੋਂ ਪਿੱਛੇ ਰਹਿ ਜਾਉਗੇ |
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵੇਂ ਵਿਅਕਤੀ ਨੂੰ  ਪ੍ਰਧਾਨ ਬਣਾਉਣ ਨਾਲ ਪਾਰਟੀ 'ਚ ਅਨੁਸ਼ਾਸਨ ਨਹੀਂ ਰਹਿੰਦਾ | ਉਨ੍ਹਾਂ ਕਿਹਾ ਕਿ ਇਕ ਅਸਲੀ ਕਾਂਗਰਸੀ ਨੂੰ  ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਵਿਰੋਧੀ ਪਾਰਟੀ ਦਾ ਨੇਤਾ ਬਣਾਇਆ ਜਾਣਾ ਚਾਹੀਦਾ ਹੈ | ਅਜਿਹਾ ਨਾ ਹੋਵੇ ਕਿ ਪਾਰਟੀਆਂ ਬਦਲਣ ਵਾਲੇ ਆਗੂਆਂ ਨੂੰ  ਅਹਿਮ ਜ਼ਿੰਮੇਵਾਰੀ ਦਿਤੀ ਜਾਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸੀਆਂ ਵਜੋਂ ਕੰਮ ਕੀਤਾ ਹੈ, ਉਨ੍ਹਾਂ ਦੀ ਸੀਨੀਆਰਤਾ ਨੂੰ  ਦੇਖਦੇ ਹੋਏ ਉਨ੍ਹਾਂ ਨੂੰ  ਇਹ ਮੌਕਾ ਦਿਤਾ ਜਾਣਾ ਚਾਹੀਦਾ ਹੈ | ਬਾਜਵਾ ਦੀ ਇਹ ਗੱਲ ਅਹਿਮ ਹੈ ਕਿਉਂਕਿ ਨਵਜੋਤ ਸਿੱਧੂ ਮੁੜ ਪ੍ਰਧਾਨਗੀ ਲਈ ਜ਼ੋਰ ਲਗਾ ਰਹੇ ਹਨ | ਪੰਜਾਬ 'ਚ ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫ਼ਾ ਲੈ ਲਿਆ ਸੀ | ਹਾਲਾਂਕਿ ਸਿੱਧੂ ਫਿਰ ਤੋਂ ਸਰਗਰਮ ਹੋ ਗਏ ਹਨ | ਉਹ ਕਾਂਗਰਸੀਆਂ ਨਾਲ ਮੀਟਿੰਗ ਕਰ ਰਹੇ ਹਨ | ਇਸ ਨਾਲ ਹੀ ਕਾਂਗਰਸੀ ਵਰਕਰਾਂ ਤੋਂ ਇਲਾਵਾ ਉਨ੍ਹਾਂ ਨੇ ਫਿਰ ਤੋਂ ਬੇਅਦਬੀ ਦਾ ਮੁੱਦਾ ਉਠਾਉਣਾ ਸ਼ੁਰੂ ਕਰ ਦਿਤਾ ਹੈ |  

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement