'ਪੀ.ਸੀ.ਐਸ ਦੇ ਇਮਤਿਹਾਨਾਂ ਲਈ ਲਈਆਂ ਜਾਂਦੀਆਂ ਹਨ
Published : Mar 31, 2018, 2:51 am IST
Updated : Mar 31, 2018, 2:51 am IST
SHARE ARTICLE
PCS Exam
PCS Exam

ਮੋਟੀਆਂ ਫ਼ੀਸਾਂ, ਮੁੱਖ ਮੰਤਰੀ ਦਖ਼ਲ ਦੇਵੇ'

ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਦੇ ਇਮਤਿਹਾਨਾਂ ਲਈ ਬੇਰੁਜ਼ਗਾਰ ਨੌਜਵਾਨਾਂ ਤੋਂ ਅਰਜ਼ੀਆਂ ਲੈਣ ਮੌਕੇ ਮੋਟੀਆਂ ਫ਼ੀਸਾਂ ਲਈਆਂ ਜਾਂਦੀਆਂ ਹਨ। ਪੰਜਾਬੀ ਕਲਚਰਲ ਕੌਂਸਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ ਵਿਚ ਤੁਰਤ ਦਖ਼ਲ ਦੇਣ ਅਤੇ ਇਮਤਿਹਾਨ ਦੇਣ ਲਈ ਉਮਰ ਹੱਦ ਵਿਚ ਦੋ ਸਾਲ ਦੀ ਛੋਟ ਦੇਣ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕੌਂਸਲ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਛਾਪਾ ਅਤੇ ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਸਕਰੌਦੀ ਨੇ ਦੋਸ਼ ਲਾਇਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਪਟਿਆਲਾ ਵਲੋਂ ਪੀ.ਸੀ.ਐਸ. ਇਮਤਿਹਾਨ ਲਈ ਆਮ ਵਰਗ ਦੇ ਉਮੀਦਵਾਰਾਂ ਤੋਂ 3,000 ਰੁਪਏ ਪ੍ਰਤੀ ਅਰਜ਼ੀ ਅਤੇ ਅਪੰਗ ਵਿਅਕਤੀਆਂ ਤੋਂ 1,750 ਰੁਪਏ ਜਦਕਿ ਐਸ.ਸੀ., ਐਸ.ਟੀ., ਬੀ.ਸੀ. ਉਮੀਦਵਾਰਾਂ ਤੋਂ 1,125 ਰੁਪਏ ਵਸੂਲੇ ਜਾ ਰਹੇ ਹਨ। ਉਨ੍ਹਾਂ ਹਰਿਆਣਾ ਵਲੋਂ ਹਰਿਆਣਾ ਸਿਵਲ ਸਰਵਿਸਿਜ਼ ਲਈ ਆਮ ਵਰਗ ਦੇ ਉਮੀਦਵਾਰਾਂ ਤੋਂ ਸਿਰਫ਼ 1,000 ਰੁਪਏ ਜਦਕਿ ਐਸ.ਸੀ., ਐਸ.ਟੀ., ਬੀ.ਸੀ., ਅਪੰਗਾਂ, ਸਾਬਕਾ ਫ਼ੌਜੀਆਂ ਅਤੇ ਔਰਤਾਂ ਤੋਂ ਸਿਰਫ਼ 250 ਰੁਪਏ ਫ਼ੀਸ ਲਈ ਜਾਂਦੀ ਹੈ।

PCS ExamPCS Exam

ਕੇਂਦਰੀ ਲੋਕ ਸੇਵਾ ਕਮਿਸ਼ਨ ਵਲੋਂ ਆਮ ਵਰਗ ਤੇ ਬੀ.ਸੀ. ਲਈ ਸਿਰਫ਼ 100 ਰੁਪਏ ਜਦਕਿ ਐਸ.ਸੀ., ਐਸ.ਟੀ., ਅਪੰਗਾਂ ਅਤੇ ਔਰਤਾਂ ਨੂੰ ਫ਼ੀਸ ਤੋਂ ਬਿਲਕੁਲ ਛੋਟ ਹੈ। ਕੌਂਸਲ ਨੇ ਲਿਖਿਆ ਹੈ ਕਿ ਪੀ.ਪੀ.ਐਸ.ਸੀ. ਵਲੋਂ ਸਾਲ 2015 ਤੋਂ ਬਾਅਦ 2016 ਅਤੇ     2017 ਵਿਚ ਇਹ ਪ੍ਰੀਖਿਆ ਨਹੀਂ ਲਈ ਗਈ ਜਿਸ ਕਰ ਕੇ ਪਿਛਲੇ ਦੋ ਸਾਲਾਂ ਵਿਚ ਉਮਰ ਦੀ ਸੀਮਾ ਲੰਘਾ ਚੁੱਕੇ ਨੌਜਵਾਨਾਂ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰਾਂ ਨੂੰ ਤਿੰਨ ਸਾਲਾਂ ਲਈ ਸਿਰਫ਼ ਬੇਸਿਕ ਤਨਖ਼ਾਹ ਦੇਣਾ ਵੀ ਕੋਝਾ ਮਜ਼ਾਕ ਹੈ ਜਿਹੜੇ ਪਿਛਲੀ ਸਰਕਾਰ ਦੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਇਸ ਨਿਯਮ ਨੂੰ ਖ਼ਤਮ ਕਰੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement