22 ਸਾਲ ਦੀ ਕੁੜੀ ਨੇ ਕਰਾਇਆ 65 ਸਾਲ ਦੇ ਬਾਬੇ ਨਾਲ ਵਿਆਹ, ਜਾਣਕੇ ਹੋ ਜਾਓਗੇ ਹੈਰਾਨ
Published : Jan 31, 2019, 1:13 pm IST
Updated : Jan 31, 2019, 5:29 pm IST
SHARE ARTICLE
Marriage
Marriage

ਕੱਲ ਦੀਆਂ Social Media ਤੇ ਕੁਝ ਤਸਵੀਰਾਂ Viral ਰਹੀਆਂ ਹਨ ਜੋ ਕਿ ਇਕ 20 ਕੁ ਸਾਲ ਦੀ ਨੌਜਵਾਨ ਕੁੜੀ ਦਾ 65-70 ਸਾਲ ਦੀ ਉਮਰ ਦੇ ਬਜੁਰਗ ਨਾਲ ਵਿਆਹ ਦੀਆਂ...

ਚੰਡੀਗੜ੍ਹ : ਕੱਲ ਦੀਆਂ Social Media ਤੇ ਕੁਝ ਤਸਵੀਰਾਂ Viral ਰਹੀਆਂ ਹਨ ਜੋ ਕਿ ਇਕ 22 ਕੁ ਸਾਲ ਦੀ ਨੌਜਵਾਨ ਕੁੜੀ ਦਾ 65-70 ਸਾਲ ਦੀ ਉਮਰ ਦੇ ਬਜੁਰਗ ਨਾਲ ਵਿਆਹ ਦੀਆਂ ਭਾਵ ਲਾਵਾਂ ਲੈਂਦਿਆਂ ਤੇ ਸ਼ਗਨ ਦੀਆਂ ਤਸਵੀਰਾਂ ਹਨ, ਨਾਲ ਹੀ ਕੁਝ ਕਾਗਜਾਤ ਦੀਆਂ ਵੀ ਤਸਵੀਰਾਂ ਹਨ ਜਿਨਾਂ ਵਿੱਚ ਇਸ ਜੋੜੀ ਬਾਰੇ ਕੋਈ ਲਿਖਤੀ ਜਾਣਕਾਰੀ ਲਿਖੀ ਹੋਈ ਹੈ।

Marriage Marriage

ਲੋਕਾਂ ਅਨੁਸਾਰ ਕੈਨੇਡਾ ਜਾਣ ਦੇ ਚੱਕਰ ਵਿੱਚ ਇਸ ਨੌਜਵਾਨ ਕੁੜੀ ਦਾ ਵਿਆਹ ਉਸਦੇ ਦਾਦੇ ਦੀ ਉਮਰ ਦੇ ਬਜੁਰਗ ਨਾਲ ਹੋਇਆ ਹੈ। ਕਿਹਾ ਜਾ ਰਿਹਾ ਕਿ ਇਹ ਬਾਬਾ ਕੈਨੇਡਾ ਵਿੱਚ ਪੱਕਾ ਹੈ ਇਸ ਕਰਕੇ ਕੁੜੀ ਜਾ ਵਿਆਹ ਉਸ ਨਾਲ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਇੱਕ ਮੈਸੇਜ ਵੀ ਘੁੰਮ ਰਿਹਾ ਹੈ। ਜਿਸ ਵਿੱਚ ਲਿਖਿਆ ਹੈ ਕਿ ਇਸ ਬਜੁਰਗ ਦਾ ਪਿੰਡ ਬਾਲੀਆ ਹੈ।

Marriage Marriage

ਇਸਦੇ ਇੱਕ ਮੁੰਡਾ ਜਤਿੰਦਰ ਸਿੰਘ ਹੈ। ਜਤਿੰਦਰ ਦਾ ਵਿਆਹ ਅੱਜ ਤੋ 13 ਸਾਲ ਪਹਿਲਾ ਮਨਪ੍ਰੀਤ ਕੌਰ ਸਪੁੱਤਰੀ ਅਜੈਬ ਸਿੰਘ ਪਿੰਡ ਭੈਣੀ ਮਹਿਰਾਜ ਨਾਲ ਹੋਇਆ ਸੀ। ਇਸ ਬਾਬਾ ਦੇ ਇੱਕ ਪੋਤੀ (ਸੁੱਖਪ੍ਰੀਤ ਕੌਰ ਉਮਰ 12 ਸਾਲ) ਅਤੇ ਇੱਕ ਪੋਤਾ (ਯੁਵਰਾਜ ਸਿੰਘ ਉਮਰ 9 ਸਾਲ) ਹੈ।

Marriage DocumentMarriage Document

ਇਹ ਬਾਬਾ ਅਪਣੀ ਨੂੰਹ ਨੂੰ ਵੀ ਪੁੱਠਾ ਸਿੱਧਾ ਬੋਲਦਾ ਸੀ। ਇਹ ਦੋਨੋਂ ਪਿਓ ਪੁੱਤ ਮਨਪ੍ਰੀਤ ਕੌਰ ਨੂੰ ਤੰਗ ਕਰਦੇ ਸੀ। ਜਿਸ ਕਾਰਨ ਲੜਾਈ ਝਗੜਾ ਹੁੰਦਾ ਸੀ। ਇਹ ਝਗੜਾ ਵੱਧ ਗਿਆ। ਪਿਛਲੇ ਢਾਈ ਸਾਲ ਤੋਂ ਇਹਨਾ ਪਿਓ ਪੁੱਤ ਦਾ ਮਨਪ੍ਰੀਤ ਕੌਰ ਨਾਲ ਕੇਸ ਚਲਦਾ ਹੈ । ਮਨਪ੍ਰੀਤ ਕੌਰ ਇਸਦੇ ਬਾਲੀਆ ਵਾਲੇ ਘਰ ਰਹਿੰਦੀ ਹੈ । ਇਹਨਾ ਨੇ ਸੰਗਰੂਰ ਕੋਠੀ ਲੈ ਲਈ ਹੈ।

Marriage DocumentMarriage Document

ਇਹ ਲੌਂਗੋਵਾਲ ਵਾਲੀ ਕੁੜੀ ਦੀ ਗੱਲਬਾਤ ਇਸਦੇ ਮੁੰਡੇ ਨਾਲ ਹੋ ਗਈ। ਇਹ ਕੁੜੀ 6 ਮਹੀਨਿਆਂ ਤੋਂ ਇਸ ਬਾਬੇ ਦੇ ਘਰ ਇਸਦੇ ਮੁੰਡੇ ਨਾਲ ਰਹਿ ਰਹੀ ਸੀ। ਕੇਸ ਚਲਦੇ ਕਾਰਨ ਇਸਦਾ ਮੁੰਡਾ ਵਿਆਹ ਨੀ ਕਰਾ ਸਕਦਾ ਸੀ। ਇਸ ਬਾਬੇ ਨੇ ਅੱਜ ਆਪਣੇ ਨਾਲ ਵਿਆਹ ਕਰਾ ਕੇ ਇਹ ਲੌਂਗੋਵਾਲ ਵਾਲੀ ਕੁੜੀ ਆਪਣੇ ਮੁੰਡੇ ਜਤਿੰਦਰ ਨੂੰ ਸ਼ਭਾਂ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement