ਡੇਂਗੂ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

By : GAGANDEEP

Published : Nov 30, 2022, 2:09 pm IST
Updated : Nov 30, 2022, 2:42 pm IST
SHARE ARTICLE
photo
photo

ਦੋ ਦਿਨਾਂ ਬਾਅਦ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ

 

 ਜਲੰਧਰ: ਪੰਜਾਬ ਦੇ ਜਲੰਧਰ 'ਚ ਡੇਂਗੂ ਨਾਲ ਪੀੜਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਦੋ ਦਿਨ ਬਾਅਦ ਉਸ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਮ੍ਰਿਤਕ ਦੀ ਪਛਾਣ ਗੀਤਾਂਸ਼ ਵਜੋਂ ਹੋਈ ਹੈ। ਗੀਤਾਂਸ਼ ਉਦਯੋਗਿਕ ਖੇਤਰ ਵਿੱਚ ਸਥਿਤ ਮਸ਼ਹੂਰ ਭਗਵਤੀ ਟਿੰਬਰ ਟਰੇਡਰਜ਼ ਅਤੇ ਭਵਾਨੀ ਟਿੰਬਰ ਟਰੇਡਰਜ਼ ਦੇ ਮਾਲਕ ਰਾਜੀਵ ਪ੍ਰਭਾਕਰ ਦਾ ਇਕਲੌਤਾ ਪੁੱਤਰ ਸੀ।

ਗੀਤਾਂਸ਼ ਦੀ ਉਮਰ 24 ਸਾਲ ਸੀ। ਕੁਝ ਦਿਨ ਪਹਿਲਾਂ ਗੀਤਾਂਸ਼ ਨੂੰ ਡੇਂਗੂ ਹੋ ਗਿਆ ਸੀ। ਪੀੜਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਝ ਦਿਨ ਸਿਹਤ 'ਚ ਸੁਧਾਰ ਹੋਇਆ ਪਰ ਅਚਾਨਕ ਤਬੀਅਤ ਵਿਗੜ ਗਈ। ਸਿਹਤ ਖ਼ਰਾਬ ਹੋਣ ਕਾਰਨ ਗੀਤਾਂਸ਼ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਇੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਭਾਕਰ ਪਰਿਵਾਰ ਅਮਰ ਨਗਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਇਲਾਜ ਦੌਰਾਨ ਗੀਤਾਂਸ਼ ਦੇ ਕਈ ਅੰਗ ਖਰਾਬ ਹੋ ਗਏ ਸਨ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੀਤਾਂਸ਼ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement