ਪ੍ਰੇਮੀ ਨਾਲ ਭੱਜੀ ਤਿੰਨ ਬੱਚਿਆਂ ਦੀ ਮਾਂ, ਪਤੀ ਦੇ ਖਿਲਾਫ਼ ਹੀ ਦਿਤੀ ਪੁਲਿਸ ਨੂੰ ਸ਼ਿਕਾਇਤ
Published : Sep 30, 2018, 10:42 am IST
Updated : Sep 30, 2018, 10:42 am IST
SHARE ARTICLE
woman
woman

ਥਾਣਾ ਕੈਂਟ ਦੇ ਅਧੀਨ ਪੈਂਦੇ ਇਕ ਖੇਤਰ ਵਿਚ 3 ਬੱਚਿਆਂ ਦੀ ਮਾਂ ਦੇ ਪ੍ਰੇਮੀ ਨਾਲ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਇਸ ਸਬੰਧ ਵਿਚ ਪੁਲਿਸ ਨੂੰ ਸ਼ਿਕਾਇਤ ਦੇਣ ਦੀ ...

ਜਲੰਧਰ :- ਥਾਣਾ ਕੈਂਟ ਦੇ ਅਧੀਨ ਪੈਂਦੇ ਇਕ ਖੇਤਰ ਵਿਚ 3 ਬੱਚਿਆਂ ਦੀ ਮਾਂ ਦੇ ਪ੍ਰੇਮੀ ਨਾਲ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਇਸ ਸਬੰਧ ਵਿਚ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਤਿਆਰੀ ਕਰ ਰਿਹਾ ਸੀ ਕਿ ਪਤਨੀ ਨੇ ਪਹਿਲਾਂ ਹੀ ਉਸ ਦੇ ਖਿਲਾਫ ਦਕੋਹਾ (ਨੰਗਲ ਸ਼ਾਮਾ) ਪੁਲਿਸ ਚੌਕੀ ਵਿਚ ਸ਼ਿਕਾਇਤ ਦੇ ਦਿਤੀ ਕਿ ਉਸ ਦੇ ਪਤੀ ਨੇ ਉਸ ਦੇ ਪੇਕੇ ਘਰ ਆ ਕੇ ਉਸ ਦੇ ਕੱਪੜੇ ਪਾੜੇ ਅਤੇ ਮਾਰ ਕੁੱਟ ਕੀਤੀ ਹੈ। ਦੂਜੇ ਪਾਸੇ ਪਤੀ ਦਾ ਕਹਿਣਾ ਹੈ ਕਿ ਉਹ ਕਾਰਪੈਂਟਰ ਦਾ ਕੰਮ ਕਰਦਾ ਹੈ। ਉਹ ਅਪ੍ਰੈਲ 2016 ਵਿਚ ਦੁਬਈ ਗਿਆ ਸੀ।

ਜੁਲਾਈ 2017 ਵਿਚ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਨੇ ਕਿਸੇ ਨੂੰ ਆਪਣਾ ਭਰਾ ਬਣਾਇਆ ਹੋਇਆ ਹੈ ਜੋ ਕਿ ਅਸਲ ਵਿਚ ਉਸ ਦਾ ਆਸ਼ਿਕ ਸੀ। ਥਾਣਾ ਕੈਂਟ ਵਿਚ ਪਹੁੰਚੇ ਪਤੀ ਨੇ ਦੱਸਿਆ ਕਿ ਉਹ ਦੁਬਈ ਤੋਂ ਆਪਣੀ ਮਾਂ ਦੀ ਬਜਾਏ ਪਤਨੀ ਨੂੰ ਹੀ ਪੈਸੇ ਭੇਜਦਾ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਨੂੰ ਅਜਿਹਾ ਦਿਨ ਵੀ ਦੇਖਣਾ ਪਵੇਗਾ। ਉਸ ਦੀ ਪਤਨੀ ਸੋਨੇ ਦੇ ਸਾਰੇ ਗਹਿਣੇ ਅਤੇ ਜੋ ਪੈਸਾ ਦੁਬਈ ਤੋਂ ਉਸ ਨੇ ਭੇਜਿਆ ਸੀ, ਉਹ ਵੀ ਆਪਣੇ ਨਾਲ ਲੈ ਗਈ ਹੈ। ਪੁਲਿਸ ਉਸ ਦੀ ਪਤਨੀ ਉੱਤੇ ਕਾਰਵਾਈ ਕਰਣ ਦੀ ਬਜਾਏ ਉਸ ਨੂੰ ਹੀ ਦੋਸ਼ੀ ਠਹਿਰਾ ਰਹੀ ਹੈ।

ਉਸ ਦੀ ਪਤਨੀ ਨੇ ਆਪਣੀ ਸ਼ਿਕਾਇਤ ਵਿਚ ਖੁਦ ਤੋਂ ਇਲਾਵਾ ਆਪਣੇ ਆਸ਼ਿਕ, ਉਸ ਦੀ ਮਾਂ ਅਤੇ ਭੈਣ ਨੂੰ ਉਸ ਤੋਂ ਖ਼ਤਰਾ ਦੱਸਿਆ ਹੈ। ਉਸ ਦੇ ਸਹੁਰਾ-ਘਰ ਵਾਲੇ ਵੀ ਇਸ ਮਾਮਲੇ ਵਿਚ ਆਪਣੀ ਧੀ ਦੀ ਬਜਾਏ ਉਸ ਦਾ ਸਾਥ ਦੇ ਰਹੇ ਹੈ ਕਿਉਂਕਿ ਉਹ ਪੂਰੀ ਸੱਚਾਈ ਜਾਣਦੇ ਹਨ। ਉਸ ਦੀ ਪਤਨੀ ਦਾ ਆਸ਼ਿਕ ਅਤੇ ਉਸ ਦੇ ਘਰ ਵਾਲੇ ਉਸ ਤੋਂ ਗਲਤ ਕੰਮ ਕਰਵਾ ਰਹੇ ਹਨ। ਥਾਣਾ ਕੈਂਟ ਦੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੱਚਾਈ ਸਾਹਮਣੇ ਲਿਆਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement