ਘਰ ਚ ਸ਼ਰੇਆਮ ਹੋ ਰਿਹਾ ਸੀ ਗਲਤ ਕੰਮ !
Published : Aug 30, 2019, 9:51 am IST
Updated : Aug 30, 2019, 9:51 am IST
SHARE ARTICLE
Police expose body business
Police expose body business

ਫੇਰ ਪੁਲਿਸ ਨੇ ਫੜ੍ਹੀਆਂ ਕੁੜੀਆਂ ਤੇ ਅੰਟੀਆਂ

ਮੁਕਤਸਰ: ਮੁਕਤਸਰ ਪੁਲਿਸ ਨੇ ਸਥਾਨਕ ਥਾਂਦੇਵਾਲਾ ਰੋਡ ’ਤੇ ਇਕ ਘਰ ਚ ਚੱਲ ਰਹੇ ਦੇਹ –ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਦਰਅਸਲ ਥਾਣਾ ਸਿਟੀ ਪੁਲਿਸ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਸਥਾਨਕ ਥਾਂਦੇਵਾਲਾ ਰੋਡ ’ਤੇ ਇਕ ਔਰਤ ਦੇਹ –ਵਪਾਰ ਦਾ ਧੰਦਾ ਕਰਦੀ ਹੈ ਤੇ ਅੱਜ ਵੀ ਉਨ੍ਹਾਂ ਦੇ ਘਰ ’ਚ ਔਰਤਾਂ ਅਤੇ ਮਰਦ ਆਏ ਹੋਏ ਹਨ। ਜਦਕਿ ਉਹ ਖੁਦ ਵੀ ਲੜਕੀਆਂ ਸਪਲਾਈ ਕਰਦੀ ਹੈ।

MukatsarMukatsar

ਸੂਚਨਾ ਮਿਲਣ ਦੀ ਦੇਰ ਹੀ ਸੀ ਕਿ ਪੁਲਿਸ ਛਾਪਾ ਮਾਰ ਦਿੱਤਾ ਜਿਸ ਦੌਰਾਨ ਪੁਲਸ ਨੇ ਤਿੰਨ ਔਰਤਾਂ ਅਤੇ ਤਿੰਨ ਮਰਦਾਂ ਨੂੰ ਇੰਤਰਾਜ਼ਯੋਗ ਹਾਲਤ ’ਚ ਕਾਬੂ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਦੇਹ–ਵਪਾਰ ਦਾ ਅੱਡਾ ਚਲਾਉਣ ਵਾਲੀ ਔਰਤ, ਉਸ ਦੇ ਪਤੀ ਸਮੇਤ 6 ਵਿਅਕਤੀਆਂ ’ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਔਰਤ ਅਪਣੇ ਪਤੀ ਨਾਲ ਮਿਲ ਕੇ ਘਰ ਵਿਚ ਬੰਦੇ ਬੁਲਾ ਕੇ ਉਹਨਾਂ ਤੋਂ ਗਲਤ ਕੰਮ ਕਰਵਾਉਂਦੀ ਹੈ।

MukatsarMukatsar

ਪੁਲਿਸ ਨੇ ਛਾਪਾ ਮਾਰ ਕੇ ਉਸ ਔਰਤ, ਇਕ ਸੰਜਨਾ ਨਾਂ ਦੀ ਔਰਤ ਤੇ ਕਮਲਜੀਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਫਿਲਹਾਲ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ ਕਿ ਇਸ ਧੰਦੇ ਵਿਚ ਹੋਰ ਕੌਣ ਕੌਣ ਸ਼ਾਮਿਲ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪੁਲਿਸ ਦੀ ਵੱਖ ਵੱਖ ਟੀਮਾ ਬਣਾ ਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਅੱਡੇ ਦਾ ਪਰਦਾਫਾਸ਼ ਕਰਕੇ 6ਜੋੜੇ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

MukatsarMukatsar

ਤਰਨ ਤਾਰਨ ਦੇ ਬਾਈਪਾਸ ਤੇ ਸਥਿਤ ਇੱਕ ਨਿਜੀ ਰੈਸ਼ਰੋਰੇਂਟ ਤੇ ਤਰਨ ਤਾਰਨ ਦੀ ਪੁਲਿਸ ਨੇ ਮਿਲੀ ਇਤਲਾਹ ਦੇ ਅਨੁਸਾਰ ਪੁਲਿਸ ਨੇ ਇਹਨਾ ਗ੍ਰਿਫਤਾਰ ਕੀਤੇ 6ਜੋੜਿਆ ਸਮੇਤ ਹੋਟਲ ਮੈਨਜੇਰ ਅਤੇ ਮਾਲਿਕ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ। ਸੂਤਰਾਂ ਮੁਤਾਬਕ ਜੀ.ਐਸ. ਸੰਧੂ ਡੀ.ਐਸ.ਪੀ ਨੇ ਦੱਸਿਆ ਕਿ ਸਾਨੂੰ ਮੁੱਖਬਰ ਖਾਸ ਨੇ ਇਤਲਾਹ ਦਿਤੀ ਕਿ ਤਰਨਤਾਰਨ ਦੇ ਬਾਈਪਾਸ ਕੋਲ ਇੱਕ ਰੇਂਸਟਰੇਂਟ ਹੈ ਜਿਥੇ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਹੈ ਜਿਥੇ ਛਾਪਾਮਾਰੀ ਕੀਤੀ ਜਾਵੇ ਤਾ ਕਾਫੀ ਲੜਕੇ ਲੜਕੀਆ ਗ੍ਰਿਫਤਾਰ ਕੀਤੀਆ ਜਾ ਸਕਦੀਆ ਹਨ।

ਜਿਸ ਦੇ ਆਧਾਰ ਤੇ ਪੁਲਿਸ ਤਰਨ ਤਾਰਨ ਐਸ.ਐਚ.ਓ ਚੰਦਰ ਭੁਸ਼ਨ,ਸਬ ਇੰਨਸਪੈਕਟਰ ਬਲਜੀਤ ਕੋਰ ਸਮੇਤ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਕੇ 6 ਜੋੜੇ ਮੋਕੇ ਤੋ ਗ੍ਰਿਫਤਾਰ ਕੀਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement