ਫ਼ਰੀਦਕੋਟ ਦੇ ਆਖ਼ਰੀ ਰਾਜੇ ਦੀ ਵਸੀਅਤ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਮੁਕੰਮਲ
Published : Jul 30, 2022, 12:12 am IST
Updated : Jul 30, 2022, 12:12 am IST
SHARE ARTICLE
image
image

ਫ਼ਰੀਦਕੋਟ ਦੇ ਆਖ਼ਰੀ ਰਾਜੇ ਦੀ ਵਸੀਅਤ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਮੁਕੰਮਲ

20 ਹਜ਼ਾਰ ਕਰੋੜ ਤੋਂ ਵਧ ਦੀ ਜਾਇਦਾਦ ਦੇ ਅੰਤਮ ਫ਼ੈਸਲੇ ਦੀ ਜਲਦ ਸੰਭਾਵਨਾ!

ਕੋਟਕਪੂਰਾ, 29 ਜੁਲਾਈ (ਗੁਰਿੰਦਰ ਸਿੰਘ) : ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਸਹੀ ਜਾਂ ਗ਼ਲਤ ਹੋਣ ਬਾਰੇ ਅੰਤਮ ਫ਼ੈਸਲੇ ਲਈ ਸੁਪਰੀਮ ਕੋਰਟ 'ਚ ਸੁਣਵਾਈ ਮੁਕੰਮਲ ਹੋ ਗਈ ਹੈ | ਸਾਰੀਆਂ ਧਿਰਾਂ ਦੀ ਬਹਿਸ ਮੁਕੰਮਲ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਜੱਜ ਜਸਟਿਸ ਯੂਯੂ ਲਲਿਤ ਨੇ ਇਸ ਕੇਸ ਦਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ |
ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਅਪਣੀ ਮੌਤ ਤੋਂ ਪਹਿਲਾਂ ਇਕ ਵਸੀਅਤ ਕਰ ਕੇ ਅਪਣੀ ਲੜਕੀ ਅੰਮਿ੍ਤਪਾਲ ਕੌਰ ਨੂੰ  ਸ਼ਾਹੀ ਜਾਇਦਾਦ 'ਚੋਂ ਬੇਦਖ਼ਲ ਕਰ ਦਿਤਾ ਸੀ ਅਤੇ ਜਾਇਦਾਦ ਦੀ ਸੰਭਾਲ ਬਾਰੇ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਸੀ, ਜੋ ਹੁਣ ਦੇਸ਼ ਭਰ 'ਚ 20 ਹਜ਼ਾਰ ਕਰੋੜ ਤੋਂ ਵਧ ਦੀ ਜਾਇਦਾਦ ਦੀ ਸੰਭਾਲ ਕਰ ਰਿਹਾ ਹੈ | ਰਾਜ ਕੁਮਾਰੀ ਅੰਮਿ੍ਤ ਕੌਰ ਨੇ ਅਦਾਲਤ 'ਚ ਕੇਸ ਕਰ ਕੇ ਦਾਅਵਾ ਕੀਤਾ ਸੀ ਕਿ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਫ਼ਰਜ਼ੀ ਹੈ ਅਤੇ ਉਸ ਦੇ ਪਿਤਾ ਨੇ ਉਸ ਨੂੰ  ਕਦੇ ਵੀ ਜਾਇਦਾਦ 'ਚੋਂ ਬੇਦਖ਼ਲ ਨਹੀਂ ਕੀਤਾ | ਹੁਣ ਤਕ ਤਿੰਨ ਅਦਾਲਤਾਂ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ  ਰੱਦ ਕਰਨ ਦਾ ਹੁਕਮ ਦੇ ਚੁਕੀਆਂ ਹਨ, ਜਿਨ੍ਹਾਂ ਵਿਰੁਧ ਅਪੀਲ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਸੀ | ਅੱਜ ਸੁਪਰੀਮ ਕੋਰਟ 'ਚ ਇਸ ਅਪੀਲ ਦੀ ਸੁਣਵਾਈ ਮੁਕੰਮਲ ਹੋ ਗਈ ਹੈ ਅਤੇ ਅਗਲੇ ਦੋ ਦਿਨਾਂ 'ਚ ਇਸ ਬਾਰੇ ਕੋਈ ਅੰਤਮ ਫ਼ੈਸਲਾ ਆਉਣ ਦੀ ਸੰਭਾਵਨਾ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-29-2ਬੀ

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement