ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਸਦਮਾ, ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

By : GAGANDEEP

Published : Jun 30, 2023, 5:23 pm IST
Updated : Jun 30, 2023, 6:42 pm IST
SHARE ARTICLE
photo
photo

ਹਰਨਾਜ਼ ਦੇ ਮੁੰਬਈ ਤੋਂ ਵਾਪਸ ਖਰੜ ਆਉਣ 'ਤੇ ਕੀਤਾ ਜਾਵੇਗਾ ਸਸਕਾਰ

 

 ਮੁਹਾਲੀ: ਮਿਸ ਯੂਨੀਵਰਸ 2021-ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਨੂੰ ਖਰੜ ਸਥਿਤ ਅਪਣੇ ਨਿਵਾਸ ਸਥਾਨ 'ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸਬ-ਡਵੀਜ਼ਨ ਦਾ ਵਸਨੀਕ, ਪ੍ਰੀਤਮ ਸਿੰਘ (57) ਕਈ ਸਾਲਾਂ ਤੋਂ  ਪ੍ਰਵਾਰ ਨਾਲ ਖਰੜ ਵਿਚ ਰਹਿ ਰਿਹਾ ਸੀ। ਉਸ ਦੀ ਪਤਨੀ ਸਰਕਾਰੀ ਡਾਕਟਰ ਹੈ।

ਇਹ ਵੀ ਪੜ੍ਹੋ: ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦਾ ਅੱਜ ਆਖਰੀ ਮੌਕਾ, ਨਾ ਕੀਤਾ ਤਾਂ ਲੱਗੇਗਾ ਜੁਰਮਾਨਾ!

ਪਰਿਵਾਰਕ ਸੂਤਰਾਂ ਨੇ ਦਸਿਆ ਕਿ ਪ੍ਰੀਤਮ ਸੰਧੂ ਆਮ ਵਾਂਗ ਵੀਰਵਾਰ ਰਾਤ ਨੂੰ ਸੁੱਤੇ ਸਨ ਪਰ ਸ਼ੁੱਕਰਵਾਰ ਦੀ ਸਵੇਰ ਨੂੰ ਨਹੀਂ ਉੱਠੇ। ਉਹਨਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।

ਇਹ ਵੀ ਪੜ੍ਹੋ: ਮੁੱਖ ਸਕੱਤਰ ਜੰਜੂਆ ਨੇ ਸੇਵਾਮੁਕਤੀ ਤੋਂ ਪਹਿਲਾਂ 8 ਅਧਿਕਾਰੀਆਂ ਦੇ ਕੀਤੇ ਤਬਾਦਲੇ

ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਸਕਦੀ ਹੈ। ਹਰਨਾਜ਼ ਇਸ ਸਮੇਂ ਮੁੰਬਈ ਵਿਚ ਹਨ ਜਦੋਂ ਉਹ ਖਰੜ ਆਏ ਉਦੋਂ  ਉਹਨਾਂ ਦੇ ਪਿਤਾ ਦਾ ਸਸਕਾਰ ਕੀਤਾ ਜਾਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement