ਨਹੀਂ ਵਧੀ GST ਮੁਆਵਜ਼ੇ ਦੀ ਸਮਾਂ ਸੀਮਾ, ਪੰਜਾਬ ਨੂੰ ਹਰ ਸਾਲ ਹੋਵੇਗਾ 15000 ਕਰੋੜ ਰੁਪਏ ਦਾ ਨੁਕਸਾਨ
Published : Jun 30, 2022, 11:49 am IST
Updated : Jun 30, 2022, 11:49 am IST
SHARE ARTICLE
GST
GST

GST 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਹੁਣ ਸਮਾਂ ਸੀਮਾ 30 ਜੂਨ ਨੂੰ ਖਤਮ ਹੋ ਰਹੀ ਹੈ।

 

 

ਚੰਡੀਗੜ੍ਹ: ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਪੰਜਾਬ ਸਮੇਤ 16 ਸੂਬਿਆਂ ਦੀ 30 ਜੂਨ ਨੂੰ ਖਤਮ ਹੋ ਰਹੀ ਜੀਐਸਟੀ ਮੁਆਵਜ਼ੇ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਮੁੱਦੇ 'ਤੇ ਅਗਸਤ 'ਚ ਚਰਚਾ ਹੋਵੇਗੀ। ਇਸ ਵਿਚ ਪੰਜਾਬ ਨੂੰ 14-15 ਹਜ਼ਾਰ ਕਰੋੜ ਰੁਪਏ ਮਿਲਦੇ ਹਨ। ਇਸ ਸਾਲ ਸਿਰਫ਼ 3 ਤੋਂ 4 ਹਜ਼ਾਰ ਕਰੋੜ ਰੁਪਏ ਹੀ ਮਿਲਣਗੇ। GST 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ। ਹੁਣ ਸਮਾਂ ਸੀਮਾ 30 ਜੂਨ ਨੂੰ ਖਤਮ ਹੋ ਰਹੀ ਹੈ।

GSTGST

ਮੰਗ ਦੇ ਬਾਵਜੂਦ ਸਾਰੇ ਸੂਬਿਆਂ ਨੂੰ ਪਹਿਲੀ ਤਿਮਾਹੀ ਵਿਚ ਮੁਆਵਜ਼ਾ ਮਿਲ ਜਾਵੇਗਾ। ਹੁਣ 9 ਮਹੀਨਿਆਂ ਲਈ ਫੰਡ ਦਾ ਪ੍ਰਬੰਧ ਖੁਦ ਕਰਨਾ ਹੋਵੇਗਾ। ਕੇਂਦਰ ਨੇ ਰਾਜਾਂ ਨੂੰ ਜੀਐਸਟੀ ਮੁਆਵਜ਼ੇ ਵਜੋਂ 86,912 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕ੍ਰਿਪਟੋ ਕਰੰਸੀ, ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਬਾਰੇ ਵੀ ਕੋਈ ਚਰਚਾ ਨਹੀਂ ਹੋਈ। ਸੋਨੇ ਦੀ ਮੂਵਮੈਂਟ 'ਤੇ ਈ-ਵੇਅ ਬਿੱਲ ਲਾਗੂ ਕਰਨ ਦੀ ਮੰਗ ਕੀਤੀ ਗਈ। ਕੌਂਸਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। 2 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਸੋਨੇ 'ਤੇ ਈ-ਵੇਅ ਬਿੱਲ ਜਨਰੇਟ ਕਰਨਾ ਹੋਵੇਗਾ।

GSTGST

ਹਿਮਾਚਲ ਪ੍ਰਦੇਸ਼ ਦੀ ਮੰਗ 'ਤੇ ਕੌਂਸਲ ਨੇ ਰੋਪਵੇਅ ਟਿਕਟਾਂ 'ਤੇ ਜੀਐਸਟੀ 18 ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਸ ਨਾਲ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਔਸਤਨ 500 ਰੁਪਏ ਦੀ ਟਿਕਟ ’ਤੇ ਹੁਣ 90 ਰੁਪਏ ਦੀ ਬਜਾਈ ਸਿਰਫ਼ 25 ਰੁਪਏ ਹੀ ਜੀਐਸਟੀ ਲਾਗੂ ਹੋਵੇਗਾ। ਇਸ ਵੇਲੇ ਰਾਜ ਵਿਚ 5 ਰੋਪਵੇਅ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement