Punjab News: ਰਯਾਨ ਚੇਚੀ ਨੇ ਰਾਸ਼ਟਰੀ ਬਾਕਸਿੰਗ ਕਿੱਕ ਚੈਂਪੀਅਨਸ਼ਿਪ 'ਚ ਜਿੱਤੇ ਦੋ ਸੋਨ ਤਮਗ਼ੇ 
Published : May 30, 2024, 1:08 pm IST
Updated : May 30, 2024, 1:08 pm IST
SHARE ARTICLE
File Photo
File Photo

ਭਾਰਤੀ ਟੀਮ ਦੇ ਕੈਂਪ ਲਈ ਵੀ ਹੋਈ ਚੋਣ 

Punjab News: ਚੰਡੀਗੜ੍ਹ - ਬਲਾਚੌਰ ਦੇ ਪਿੰਡ ਤੋਰੋਵਾਲ ਦੇ ਚੌਧਰੀ ਪ੍ਰੇਮ ਚੰਦ ਦੇ ਦੋਹਤੇ ਤੇ ਡਾ. ਦੀਪਕ ਬਜਾੜ ਦੇ ਭਾਣਜੇ ਰਯਾਨ ਚੇਚੀ ਸਪੁੱਤਰ ਸੁਨੀਲ ਕੁਮਾਰ ਪਿੰਡ ਡੰਗੋਰੀ ਨੇ ਰਾਸ਼ਟਰੀ ਬਾਕਸਿੰਗ ਕਿੱਕ ਚੈਂਪੀਅਨਸ਼ਿਪ ਵਿਚ ਦੋ ਸੋਨ ਤਮਗ਼ੇ ਹਾਸਲ ਕੀਤੇ। ਰਯਾਨ ਨੇ ਅਪਣੇ ਨਾਨਕਾ ਪਿੰਡ ਤੋਰੋਵਾਲ (ਸ਼ਹੀਦ ਭਗਤ ਸਿੰਘ ਨਗਰ) ਤੇ ਦਾਦਕੇ ਪਿੰਡ ਡੰਗੋਰੀ ਦਾ ਨਾਮ ਰੌਸ਼ਨ ਕੀਤਾ। 

ਪਿੰਡ ਟੋਰੋਵਾਲ ਦੇ ਪ੍ਰੇਮ ਪਾਲ ਰਿਟਾ, ਏਅਰਫੋਰਸ ਚੌਧਰੀ ਕਰਿਆਨਾ ਸਟੋਰ ਪੋਜੇਵਾਲ ਨੇ ਦੱਸਿਆ ਕਿ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ 22 ਮਈ ਤੋਂ 26 ਮਈ ਤੱਕ ਪੂਨੇ ਮਹਾਰਾਸ਼ਟਰ ਵਿਖੇ ਹੋਈ ਜਿਸ ਵਿਚ ਰਯਾਨ ਚੇਚੀ ਨੇ ਪਲੱਸ 69 ਕਿਲੋ ਭਾਰ ਵਰਗ ਵਿਚ ਪੁਆਇਂਟ ਫਾਈਟ ਤੇ ਲਾਈਟ ਕਾਨਟੈਕਟ ਈਵੈਂਟ ਵਿਚ 2 ਸੋਨ ਤਮਗ਼ੇ ਜਿੱਤੇ। ਰਯਾਨ ਚੇਚੀ ਦੀ ਚੋਣ ਭਾਰਤੀ ਟੀਮ ਦੇ ਕੈਂਪ ਲਈ ਵੀ ਚੋਣ ਹੋਈ ਹੈ।

ਚੁਣੀ ਹੋਈ ਟੀਮ ਅਗਲੇ ਮਹੀਨੇ ਹੰਗਰੀ ਵਿਚ ਹੋਣ ਵਾਲੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ। ਰਯਾਨ ਚੇਚੀ ਵਲੋਂ ਨੈਸ਼ਨਲ ਪੱਧਰ 'ਤੇ ਸੋਨ ਤਗਮੇ ਜਿੱਤਣ ਨਾਲ ਗੁੱਜਰ ਬਿਰਾਦਰੀ ਦਾ ਨਾਂਅ ਰੌਸ਼ਨ ਹੋਇਆ ਹੈ। ਇਸ ਮੌਕੇ ਰਯਾਨ ਚੇਚੀ ਨੂੰ ਵਧਾਈ ਦਿੰਦੇ ਹੋਏ ਸਰਪੰਚ ਹਰਪਾਲ ਚੰਦ ਤੇ ਨਾਨਾ ਪ੍ਰੇਮ ਪਾਲ ਨੇ ਕਿਹਾ ਕਿ ਇਸ ਬੱਚੇ ਨੇ ਛੋਟੀ ਉਮਰ ਵਿਚ ਹੀ ਇੰਨੀ ਵੱਡੀ ਪ੍ਰਾਪਤੀ ਕਰਕੇ ਉਨ੍ਹਾਂ ਦੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਂਅ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ।

ਇਸ ਮੌਕੇ ਚੇਚੀ ਨੇ ਕਿਹਾ ਕਿ ਉਹਨਾਂ ਦਾ ਅਗਲਾ ਨਿਸ਼ਾਨਾ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਪ੍ਰਾਪਤ ਕਰਨਾ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ, ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਪ੍ਰਾਪਤ ਕੀਤੀ ਹੈ। ਇਸ ਮੌਕੇ ਸਮੂਹ ਨਾਨਕਾ ਪਰਿਵਾਰ ਸਮੇਤ ਨਗਰ ਨਿਵਾਸੀ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement