ਬੰਗਾਲ, ਅਸਾਮ, ਕੇਰਲ, ਤਾਮਿਲਨਾਡੁ ਅਤੇ ਪੁਡੁਚੇਰੀ 'ਚ ਕਿਸ ਦੀ ਸਰਕਾਰ? 
Published : Apr 30, 2021, 1:14 am IST
Updated : Apr 30, 2021, 1:14 am IST
SHARE ARTICLE
image
image

ਬੰਗਾਲ, ਅਸਾਮ, ਕੇਰਲ, ਤਾਮਿਲਨਾਡੁ ਅਤੇ ਪੁਡੁਚੇਰੀ 'ਚ ਕਿਸ ਦੀ ਸਰਕਾਰ? 

ਨਵੀਂ ਦਿੱਲੀ, 29 ਅਪ੍ਰੈਲ : 2 ਮਈ ਨੂੰ  ਪਛਮੀ ਬੰਗਾਲ ਦੇ ਨਾਲ-ਨਾਲ ਅਸਾਮ, ਤਾਮਿਲਨਾਡੂ, ਪੁਡੂਚੇਰੀ ਅਤੇ ਕੇਰਲ ਵਿਚ ਵੋਟਾਂ ਦੀ ਗਿਣਤੀ ਕੀਤੀ ਜਾਏਗੀ | ਨਤੀਜਿਆਂ ਤੋਂ ਪਹਿਲਾਂ ਇਨ੍ਹਾਂ ਰਾਜਾਂ ਵਿਚ ਜਨਤਾ ਕਿਸ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ, ਇਸ ਬਾਰੇ ਐਗਜ਼ਿਟ ਪੋਲਾਂ ਦੇ ਨਤੀਜੇ ਦਸਦੇ ਹਨ ਕਿ ਬੰਗਾਲ ਵਿਚ ਤਿ੍ਣਮੂਲ ਕਾਂਗਰਸ ਜਿੱਤ ਜਾਏਗੀ ਜਦਕਿ ਆਸਾਮ ਵਿਚ ਬੀਜੀਪੀ ਅੱਗੇ ਹੈ | ਬਾਕੀ ਸੂਬਿਆਂ ਦਾ ਹਾਲ ਇਹ ਹੈ:
ਟਾਈਮਜ਼ ਨਾਓ ਅਤੇ ਰੀਬਲਿਕ ਟੀਵੀ ਦੇ ਐਗਜ਼ਿਟ ਪੋਲ ਅਨੁਸਾਰ, ਭਾਜਪਾ ਨੂੰ  ਆਸਾਮ ਵਿਚ 75 ਤੋਂ 85 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਐਗਜ਼ਿਟ ਪੋਲ ਦੇ ਅਨੁਸਾਰ, ਕਾਂਗਰਸ ਗਠਜੋੜ  40 ਤੋਂ 50 ਸੀਟਾਂ ਪ੍ਰਾਪਤ ਕਰ ਸਕਦਾ ਹੈ | ਏਬੀਪੀ ਅਤੇ ਸੀ ਵੋਟਰਾਂ ਦੇ ਐਗਜ਼ਿਟ ਪੋਲ ਅਨੁਸਾਰ, ਤਿ੍ਣਮੂਲ ਕਾਂਗਰਸ ਨੂੰ  ਬੰਗਾਲ ਦੀਆਂ 292 ਵਿਧਾਨ ਸਭਾ ਸੀਟਾਂ 'ਤੇ 152-164 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ | 

ਇਸ ਨਾਲ ਹੀ 109-121 ਸੀਟਾਂ ਭਾਜਪਾ ਦੇ ਖਾਤੇ ਵਿਚ ਜਾ ਸਕਦੀਆਂ ਹਨ | ਇਸ ਤੋਂ ਇਲਾਵਾ ਕਾਂਗਰਸ ਨੂੰ  14-25 ਸੀਟਾਂ ਮਿਲ ਸਕਦੀਆਂ ਹਨ |
ਸੀਐਨਐਕਸ ਦੇ ਐਗਜ਼ਿਟ ਪੋਲ ਦੇimageimage ਅਨੁਸਾਰ ਕੇਰਲਾ ਵਿਚ ਭਾਜਪਾ ਗਠਜੋੜ ਨੂੰ  74-84, ਕਾਂਗਰਸ ਗੋਠਜੋੜ ਨੂੰ  40-50 ਅਤੇ ਹੋਰ 1 ਤੋਂ 3 ਸੀਟਾਂ ਜਿੱਤ ਸਕਦੀ ਹੈ |
ਏਬੀਪੀ ਦੇ ਐਗਜ਼ਿਟ ਪੋਲ ਦੇ ਅਨੁਸਾਰ, ਟੀਐਮਸੀ ਨੂੰ  ਉਤਰ ਬੰਗਾਲ ਦੀਆਂ 28 ਸੀਟਾਂ ਵਿਚੋਂ 11-13 ਸੀਟਾਂ ਦੇ ਜਿੱਤਣ ਦੀ ਉਮੀਦ ਹੈ ਅਤੇ ਭਾਜਪਾ ਇਥੇ ਅੱਗੇ ਨਜ਼ਰ ਆ ਰਹੀ ਹੈ ਅਤੇ 14-16 ਸੀਟਾਂ ਜਿੱਤ ਸਕਦੀ ਹੈ | ਕਾਂਗਰਸ-ਖੱਬੇਪੱਖੀ 0-2 ਸੀਟਾਂ ਜਿੱਤ ਸਕਦੇ ਹਨ |

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement