ਹਿੰਦੂ ਧਰਮ ਵਿਰੁਧ ਫ਼ੇਸਬੁਕ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਾ ਕਾਬੂ : ਐਸ.ਐਸ.ਪੀ.
Published : Apr 30, 2020, 12:06 pm IST
Updated : Apr 30, 2020, 12:06 pm IST
SHARE ARTICLE
ਹਿੰਦੂ ਧਰਮ ਵਿਰੁਧ ਫ਼ੇਸਬੁਕ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਾ ਕਾਬੂ : ਐਸ.ਐਸ.ਪੀ.
ਹਿੰਦੂ ਧਰਮ ਵਿਰੁਧ ਫ਼ੇਸਬੁਕ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਾ ਕਾਬੂ : ਐਸ.ਐਸ.ਪੀ.

ਸਾਇਬਰ ਸੈਲ, ਸੋਸ਼ਲ ਮੀਡੀਆ ਸੈਲ ਤੇ ਸੀ.ਆਈ.ਏ. ਯੂਨਿਟ 24 ਘੰਟੇ ਸੋਸ਼ਲ ਮੀਡੀਆ ਉਪਰ ਰੱਖ ਰਹੇ ਹਨ ਤਿੱਖੀ ਨਜ਼ਰ : ਐਸ.ਐਸ.ਪੀ. ਸਿੱਧੂ

ਪਟਿਆਲਾ, 29 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਫੇਸਬੁਕ ਉਪਰ ਅਭੱਦਰ ਭਾਸ਼ਾ ਵਰਤਣ ਅਤੇ ਹਿੰਦੂ ਧਰਮ ਦੇ ਪੂਜਨੀਕ ਦੇਵੀ ਦੇਵਤਿਆਂ ਵਿਰੁੱਧ ਬਹੁਤ ਇਤਰਾਜ਼ਯੋਗ ਭਾਸ਼ਾ ਵਰਤਣ ਵਾਲੇ ਵਿਰੁੱਧ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਇਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਦੀ ਪਹਿਚਾਣ 26 ਸਾਲਾ, ਅਭਿਸ਼ੇਕ ਸਹਿਗਲ ਪੁੱਤਰ ਰਜੇਸ਼ ਸਹਿਗਲ ਵਾਸੀ ਨੇੜੇ ਥਾਣਾ ਕੋਤਵਾਲੀ ਪਟਿਆਲਾ, ਵਜੋਂ ਹੋਈ ਹੈ ਜੋਕਿ ਸਮਾਰਟ ਚਿਪ ਕੰਪਨੀ, ਡੀ.ਟੀ.ਓ. ਦਫ਼ਤਰ, ਬਸੀ ਪਠਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕੰਮ ਕਰਦਾ ਹੈ।


ਐਸ.ਐਸ.ਪੀ. ਨੇ ਦੱਸਿਆ ਕਿ ਅਭਿਸ਼ੇਕ ਸਹਿਗਲ ਨੇ ਹਿੰਦੂ ਧਰਮ ਦੇ ਵਿਰੁਧ ਅਫ਼ਵਾਹਾਂ ਵੀ ਫੈਲਾਈਆਂ ਅਤੇ ਨਾਲ ਹੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੀ ਵੀ ਉਲੰਘਣਾ ਕੀਤੀ ਹੇ। ਸ. ਸਿੱਧੂ ਨੇ ਦੱਸਿਆ ਕਿ ਇਸ ਸਬੰਧੀਂ ਆਈ.ਪੀ.ਸੀ. ਦੀਆਂ ਧਾਰਾਵਾਂ 188, 295ਏ, 505 ਸੀ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਤਹਿਤ ਥਾਣਾ ਕੋਤਵਾਲੀ ਵਿਖੇ ਐਫ.ਆਈ.ਆਰ. ਨੰਬਰ 99 ਮਿਤੀ 28 ਅਪ੍ਰੈਲ 2020 ਨੂੰ ਦਰਜ ਕਰਕੇ ਇਸ ਨੂੰ ਗ੍ਰਿਫ਼ਤਾਰ ਕਰਕੇ ਇੱਕ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਤੇ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।


ਸ. ਸਿੱਧੂ ਨੇ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਅਜਿਹਾ ਹੀ ਇੱਕ ਹੋਰ ਕੇਸ 8 ਅਪ੍ਰੈਲ ਨੂੰ ਥਾਣਾ ਤ੍ਰਿਪੜੀ ਵਿਖੇ ਵੀ ਦਰਜ ਕੀਤਾ ਗਿਆ ਸੀ, ਜਿਸ 'ਚ ਦੋਸ਼ੀ ਨੇ ਵੀ ਇਸਲਾਮ ਧਰਮ ਦੇ ਵਿਰੁੱਧ ਇਤਰਾਜਯੋਗ ਭਾਸ਼ਾ ਵਰਤਦਿਆਂ ਅਭੱਦਰ ਟਿਪਣੀਆਂ ਕੀਤੀਆਂ ਸਨ। ਐਸ.ਐਸ.ਪੀ. ਨੇ ਅਜਿਹੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਕਿ ਪਟਿਆਲਾ ਪੁਲਿਸ ਕਿਸੇ ਵੀ ਧਰਮ ਵਿਰੁੱਧ ਵਰਤੀ ਜਾਣ ਵਾਲੀ ਅਜਿਹੀ ਭਾਸ਼ਾ ਜਾਂ ਸੋਸ਼ਲ ਮੀਡੀਆ ਉਪਰ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ, ਜਿਸ ਨਾਲ ਸਮਾਜ ਵਿੱਚ ਪਾੜਾ ਪਵੇ ਅਤੇ ਸਮਾਜ 'ਚ ਇੱਕ ਦੂਜੇ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਹੋਵੇ।

ਐਸ.ਐਸ.ਪੀ. ਸ. ਸਿੱਧੂ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਵਰਤਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਧਰਮ ਵਿਰੁੱਧ ਅਜਿਹੀ ਕੋਈ ਟਿੱਪਣੀ ਨਾ ਕੀਤੀ ਜਾਵੇ, ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ ਅਤੇ ਨਾ ਹੀ ਕੋਈ ਵਿਅਕਤੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਦਾ ਯਤਨ ਕਰੇ।

ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਦਾ ਸਾਇਬਰ ਸੈਲ, ਸੋਸ਼ਲ ਮੀਡੀਆ ਸੈਲ ਅਤੇ ਸੀ.ਆਈ.ਏ. ਯੂਨਿਟ 24 ਘੰਟੇ ਸੋਸ਼ਲ ਮੀਡੀਆ ਉਪਰ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਅਜਿਹੀ ਕੋਈ ਵੀ ਕੋਝੀ ਹਰਕਤ ਕਰਨ ਵਾਲਾ ਕਾਨੂੰਨ ਤੋਂ ਬਚ ਨਹੀਂ ਸਕੇਗਾ ਅਤੇ ਪੁਲਿਸ ਵੱਲੋਂ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement