ਬੇਰੁਜ਼ਗਾਰ ਅਧਿਆਪਕਾਂ ਵਲੋਂ ਸਰਕਾਰ ਵਿਰੁਧ ਨਾਹਰੇਬਾਜ਼ੀ
Published : Aug 3, 2017, 5:57 pm IST
Updated : Mar 30, 2018, 4:54 pm IST
SHARE ARTICLE
Unemployed Teachers
Unemployed Teachers

ਸੋਹਾਣਾ ਟੈਂਕੀ 'ਤੇ ਧਰਨਾ ਦੇ ਰਹੇ ਬੀ.ਐਡ, ਟੈਟ ਤੇ ਸਬਜੈਕਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਅੱਜ 50ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ |

ਐਸ.ਏ.ਐਸ. ਨਗਰ, 3 ਅਗੱਸਤ (ਸੁੁਖਦੀਪ ਸਿੰਘ ਸੋਈ): ਸੋਹਾਣਾ ਟੈਂਕੀ 'ਤੇ ਧਰਨਾ ਦੇ ਰਹੇ ਬੀ.ਐਡ, ਟੈਟ ਤੇ ਸਬਜੈਕਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਅੱਜ 50ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਅਪਣੇ ਹੱਕੀ ਰੁਜ਼ਗਾਰ ਦੀ ਮੰਗ ਖ਼ਾਤਰ ਟਾੈਕੀ 'ਤੇ ਸੰਘਰਸ਼ ਕਰ ਰਹੇ ਪਰ ਸਰਕਾਰ ਨੂੰ ਉਨ੍ਹਾਂ ਦਾ ਜ਼ਰਾ ਵੀ ਿਖ਼ਆਲ ਨਹੀਂ ਜਦਕਿ ਇਹ ਕੈਪਟਨ ਸਰਕਾਰ ਚੋਣਾਂ ਵੇਲੇ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਹੈ ਪਰ ਸ਼ਾਇਦ ਉਹ ਸਾਨੂੰ ਰੁਜ਼ਗਾਰ ਦੇਣਾ ਭੁੱਲ ਗਈ ਹੈ | ਉਸ ਨੂੰ ਚੇਤੇ ਕਰਾਉਣ ਲਈ ਹੀ ਸਾਨੂੰ ਇਹ ਧਰਨਾ ਲਾਉਣ 'ਤੇ ਮਜਬੂਰ ਹੋਣਾ ਪਿਆ |
ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਉਨ੍ਹਾਂ ਦੀ ਮੰਗ ਨਾ ਮੰਨੀ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਸੀ ਪਰ ਇਹ ਮੀਟਿੰਗ ਨਾ ਹੋਣ ਕਾਰਨ ਧਰਨਾਕਾਰੀਆਂ ਵਿਚ ਸਰਕਾਰ ਪ੍ਰਤੀ ਹੋਰ ਵੀ ਰੋਹ ਪੈਦਾ ਹੋ ਗਿਆ | ਜੇ 4 ਅਗੱਸਤ ਤਕ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਨਾਲ ਮੀਟਿੰਗ ਨਾ ਮਿਲੀ ਤਾਂ ਉਹ ਧਰਨੇ 'ਤੇ ਸ਼ਾਂਤਮਈ ਨਹੀਂ ਬੈਠਣਗੇ ਤੇ ਵੱਡਾ ਸੰਘਰਸ਼ ਕਰਨਗੇ | ਰਾਜਪਾਲ ਖਨੌਰੀ ਨੇ ਕਿਹਾ ਕਿ ਸਰਕਾਰ ਲਗਾਤਾਰ ਉਨ੍ਹਾਂ ਨੂੰ ਲਾਰਿਆਂ ਵਿਚ ਰੱਖ ਰਹੀ ਹੈ ਤੇ ਉਨ੍ਹਾਂ ਦੀ ਰੁਜ਼ਗਾਰ ਦੀ ਮੰਗ ਨੂੰ ਨਹੀਂ ਮੰਨਿਆ ਜਾ ਰਿਹਾ ਜਿਸ ਕਾਰਨ ਬੇਰੁਜਗਾਰ ਅਧਿਆਪਕਾਂ ਵਿਚ ਰੋਸ ਦੀ ਲਹਿਰ ਹੈ | ਇਸ ਮੌਕੇ ਨਵਨੀਤ ਕੌਰ ਸੰਗਰੂਰ,  ਪੂਨਮ ਰਾਣੀ, ਬਰਿੰਦਰ ਕੌਰ ਨਾਭਾ, ਪ੍ਰਵੀਨ ਰਾਣੀ, ਨੀਰੂ ਬਾਲਾ, ਤਨਵੀ ਧੀਮਾਨ  ਭਿੰਦਰ ਕੌਰ ਨਾਭਾ,  ਮੀਨਾ ਰਾਣੀ ਆਦਿ ਹਾਜ਼ਰ ਸਨ, ਯਾਦਵਿੰਦਰ ਸਿੰਘ ਲਾਲੀ, ਲਖਵੀਰ ਸਿੰਘ, ਜਗਦੀਪ ਸਿੰਘ, ਧਰਮਿੰਦਰ ਸਿੰਘ, ਰਾਣਾ ਧੀਮਾਨ, ਰਣਧੀਰ ਸਿੰਘ, ਬਲਦੇਵ ਸਿੰਘ,  ਮਹਿੰਦਰ ਸਿੰਘ, ਨਿਰਮਲ ਸਿੰਘ, ਜਸਵਿੰਦਰ ਕੌਰ, ਗੁਰਸ਼ਰਨ ਕੌਰ ਹਾਜ਼ਰ ਸਨ |

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement