ਅਜਾਈਾ ਨਹੀਂ ਜਾਣਗੇ ਕਿਸਾਨਾਂ ਦੇ ਹੰਝੂ, ਕਾਨੂੰਨ ਰੱਦ ਕਰ ਕੇ ਮੋੜਨਾ ਪਵੇਗਾ ਹੰਝੂਆਂ ਦਾ ਮੁੱਲ!
Published : Jan 30, 2021, 12:41 am IST
Updated : Jan 30, 2021, 12:41 am IST
SHARE ARTICLE
image
image

ਅਜਾਈਾ ਨਹੀਂ ਜਾਣਗੇ ਕਿਸਾਨਾਂ ਦੇ ਹੰਝੂ, ਕਾਨੂੰਨ ਰੱਦ ਕਰ ਕੇ ਮੋੜਨਾ ਪਵੇਗਾ ਹੰਝੂਆਂ ਦਾ ਮੁੱਲ!


ਫਿਰ ਤੋਂ ਚੜ੍ਹਦੀ ਕਲਾ ਵਲ ਵਧਿਆ ਕਿਸਾਨੀ ਅੰਦੋਲਨ

ਨਵੀਂ ਦਿੱਲੀ, 29 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) :  ਕਿਸਾਨਾਂ ਦੀਆਂ ਮੰਗਾਂ ਦੇ ਉਲਟ ਖੇਤੀ ਕਾਨੂੰਨ ਲਾਗੂ ਕਰਨ 'ਤੇ ਅੜੀ ਕੇਂਦਰ ਸਰਕਾਰ ਨੇ ਇਕ ਵਾਰ ਫਿਰ 26 ਜਨਵਰੀ ਨੂੰ ਟਰੈਕਟਰ ਪ੍ਰੇਡ ਦੌਰਾਨ ਵੱਡਾ ਦਾਅ ਖੇਡਦਿਆਂ ਕਿਸਾਨੀ ਅੰਦੋਲਨ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ | ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਹੀ ਪਲਾਂਟ ਕੀਤੇ ਲੋਕਾਂ ਵਲੋਂ ਟਰੈਕਟਰ ਪ੍ਰੇਡ ਦੌਰਾਨ ਹਿੰਸਾ ਕੀਤੀ ਗਈ ਤਾਂ ਜੋ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਸਰਕਾਰ ਲਈ ਕਾਰਵਾਈ ਦਾ ਰਸਤਾ ਸਾਫ਼ ਹੋ ਸਕੇ | ਪਰ ਸਰਕਾਰ ਦਾ ਇਹ ਦਾਅ ਵੀ ਹੁਣ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ ਕਿਉਾਕਿ ਜਿਸ ਅੰਦੋਲਨ ਨੂੰ ਸਰਕਾਰ ਖ਼ਤਮ ਕਰਨਾ ਚਾਹੁੰਦੀ ਸੀ, ਉਹ ਅੰਦੋਲਨ ਇਕ ਵਾਰ ਫਿਰ ਚੜ੍ਹਦੀ ਕਲਾ ਵਲ ਵਧਣਾ ਸ਼ੁਰੂ ਹੋ ਗਿਆ ਹੈ |
ਅੰਦੋਲਨ ਨੂੰ ਫੇਲ੍ਹ ਕਰਨ ਦੀ ਸਾਜਸ਼ ਇਕ ਵਾਰ ਫਿਰ ਤੋਂ ਨਾਕਾਮ ਹੋ ਗਈ ਹੈ ਅਤੇ ਅੰਦੋਲਨ ਚੜ੍ਹਦੀ ਕਲਾ ਵਲ ਵਧਦਾ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹੰਝੂ ਜਾਇਆ ਨਹੀਂ ਜਾਣਗੇ, ਸਰਕਾਰ ਨੂੰ ਇਨ੍ਹਾਂ ਹੰਝੂਆਂ ਦਾ ਦੁਗਣਾ ਚੌਗੁਣਾ ਮੁੱਲ ਮੋੜਨਾ ਪਵੇਗਾ ਅਤੇ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੇ ਕਦਮਾਂ 'ਚ ਡਿੱਗੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ | 
ਗਾਜ਼ੀਪੁਰ ਬਾਰਡਰ 'ਤੇ ਪੁਲਿਸ ਕਾਰਵਾਈ ਮਗਰੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਇਕ ਭਾਵੁਕ ਅਪੀਲ ਨੇ ਕਿਸਾਨਾਂ 'ਚ ਭਰੀ ਨਿਰਾਸ਼ਾ ਨੂੰ ਜੋਸ਼ ਵਿਚ ਬਦਲ ਕੇ ਰੱਖ ਦਿਤਾ | ਟਿਕੈਤ ਦੀਆਂ ਅੱਖਾਂ 'ਚੋਂ ਵਗੇ ਹੰਝੂਆਂ ਨੇ ਜਿਥੇ ਅੰਦੋਲਨ ਲਈ ਸੰਜੀਵਨੀ ਦਾ ਕੰਮ ਕੀਤਾ, ਉਥੇ ਹੀ ਇਹ ਹੰਝੂ ਕਿਸਾਨਾਂ ਦੇ ਟਰੈਕਟਰਾਂ ਲਈ ਡੀਜ਼ਲ ਬਣ ਗਏ ਕਿਉਾਕਿ ਉਨ੍ਹਾਂ ਦੀ ਅਪੀਲ ਮਗਰੋਂ ਵੱਡੀ ਗਿਣਤੀ ਵਿਚ ਕਿਸਾਨ ਫਿਰ ਤੋਂ ਦਿੱਲੀ ਵਲ ਵਹੀਰਾਂ ਘਤ ਕੇ ਪੁਜਣੇ ਸ਼ੁਰੂ ਹੋ ਗਏ ਹਨ | ਰੋਂਦੇ ਹੋਏ ਕਿਸਾਨ ਆਗੂ ਨੇ ਸ਼ਰ੍ਹੇਆਮ ਸਰਕਾਰ ਨੂੰ ਚੈਲੰਜ ਕਰਦਿਆਂ ਆਖਿਆ ਸੀ ਕਿ ਸਰਕਾਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨੀ ਅੰਦੋਲਨ ਖ਼ਤਮ ਨਹੀਂ ਹੋਵੇਗਾ |  ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੀਆਂ ਚਾਲਾਂ ਦੇ ਭੇਦ ਵੀ ਸੱਭ ਦੇ ਸਾਹਮਣੇ ਉਜਾਗਰ ਕੀਤਾ ਹੈ |
ਰਾਕੇਸ਼ ਟਿਕੈਤ ਤੋਂ ਪਹਿਲਾਂ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਬਾਬਾ ਰਾਮ ਸਿੰਘ ਦੀ ਸ਼ਹਾਦਤ ਮੌਕੇ ਭਾਵੁਕ ਹੋ ਗਏ ਸਨ | ਇਸ ਦੌਰਾਨ ਫੁੱਟ ਫੁੱਟ ਕੇ ਰੋਏ ਚੜੂਨੀ ਨੇ ਆਖਿਆ ਕਿ ''ਇਸ ਪਾਪੀ ਸਰਕਾਰ ਨੂੰ ਕੀ ਅਪੀਲ ਕਰੀਏ, ਜਿਸ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਕਿੰਨੇ ਕਿਸਾਨ ਅਪਣੀਆਂ ਜਾਨਾਂ ਗਵਾ ਚੁਕੇ ਹਨ |''
ਇਸ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਟਰੈਕਟਰ ਪ੍ਰੇਡ ਦੌਰਾਨ ਨਵਰੀਤ ਸਿੰਘ ਦੀ ਹੋਈ ਮੌਤ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਏ ਸਨ | ਉਨ੍ਹਾਂ ਸਵਾਲ ਕੀਤਾ ਸੀ ਕਿ ਕੀ ਮਾਵਾਂ ਦੀਆਂ ਕੁੱਖਾਂ ਉਜਾੜ ਕੇ ਹੁਣ ਕਾਨੂੰਨ ਰੱਦ ਹੋ ਗਏ? ਉਨ੍ਹਾਂ ਕਿਹਾ ਸੀ ਕਿ ਸਾਡਾ ਮਕਸਦ ਦਿੱਲੀ ਜਿੱਤਣਾ ਨਹੀਂ ਬਲਕਿ ਕਾਨੂੰਨ ਰੱਦ ਕਰਵਾਉਣਾ ਹੈ |imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement