ਜਜ਼ਬੇ ਨੂੰ ਸਲਾਮ, ਬੈਕ-ਗਿਅਰ ਟਰੈਕਟਰ ਚਲਾ ਕੇ ਦਿੱਲੀ ਵੱਲ ਰਵਾਨਾ ਹੋਏ ਕਿਸਾਨ
Published : Dec 29, 2020, 8:05 pm IST
Updated : Dec 29, 2020, 8:23 pm IST
SHARE ARTICLE
Farmers Protest
Farmers Protest

​ਕਿਹਾ, ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦਾ ‘ਬੈਕ ਗੇਅਰ’ ਲਈ ਮਜਬੂਰ ਕਰ ਦੇਵਾਂਗੇ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨੀ ਸੰਘਰਸ਼ ਵੱਡੀ ਗਿਣਤੀ ਲੋਕਾਂ ਨੂੰ ਆਪਣੇ ਵੱਲ ਖਿਚਣ ਵਿਚ ਸਫਲ ਰਿਹਾ ਹੈ। ਵੱਡੀ ਗਿਣਤੀ ਲੋਕ ਆਪ-ਮੁਹਾਰੇ ਦਿੱਲੀ ਵੱਲ ਖਿੱਚੇ ਚਲੇ ਜਾ ਰਹੇ  ਹਨ। ਇਕ ਇਬਾਦਤ ਸਥਾਨ ਵਰਗੀ ਮਾਨਤਾ ਪ੍ਰਾਪਤ ਕਰ ਚੁਕੇ ਦਿੱਲੀ ਦੇ ਬਾਰਡਰਾਂ ਵੱਲ ਜਾਣ ਲਈ ਕਈ ਲੋਕ ਵਿਲੱਖਣ ਤਰੀਕੇ ਵੀ ਅਪਨਾ ਰਹੇ ਹਨ ਜੋ ਸਭ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

Farmers ProtestFarmers Protest

ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦੇ ਮਕਸਦ ਨਾਲ ਲੋਕ ਹੁਣ ਵਿਲੱਖਣ ਢੰਗ-ਤਰੀਕਿਆਂ ਨਾਲ ਦਿੱਲੀ ਵੱਲ ਕੂਚ ਕਰਨ ਲੱਗੇ ਹਨ। ਇਕ ਅਜਿਹਾ ਹੀ ਨਜ਼ਾਰਾ ਬਰਨਾਲਾ ਵਿਖੇ ਵੇਖਣ ਨੂੰ ਮਿਲਿਆ ਹੈ ਜਿੱਥੇ ਦਾ ਇਕ ਕਿਸਾਨ ਬੈਕ-ਗੇਅਰ ਟਰੈਕਟਰ ਚਲਾ ਕੇ ਦਿੱਲੀ ਵੱਲ ਕੁਚ ਕਰ ਚੁਕਾ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਨੇੜਲੇ ਪੈਂਦੇ ਪਿੰਡ ਰਸੂਲਪੁਰ, ਫਰਵਾਹੀ ਦੇ ਦੋ ਕਿਸਾਨ ਆਪਣੇ ਟਰੈਕਟਰ ਨੂੰ ਰਿਵਰਸ (ਬੈਕ) ਗੇਅਰ ’ਚ ਪਾ ਕੇ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਪਿੰਡ ਫੱਗੂਵਾਲਾ ਵਿਖੇ ਸਵਾਗਤ ਕੀਤਾ ਗਿਆ।

Farmers ProtestFarmers Protest

ਸਥਾਨਕ ਗੁਰਦੁਆਰਾ ਸਾਹਿਬ ਵਿਖੇ ਰਾਤ ਕੱਟਣ ਉਪਰੰਤ ਦਿੱਲੀ ਨੂੰ ਰਵਾਨਾ ਹੋਣ ਮੌਕੇ ਕਿਸਾਨ ਗੁਰਚਰਨ ਸਿੰਘ ਚੰਨਾ ਅਤੇ ਹਰਬੰਸ ਸਿੰਘ ਬਾਬਾ ਨੇ ਦਸਿਆ ਕਿ ਉਹ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਣ ਲਈ ਆਪਣੇ ਪਿੰਡ ਤੋਂ ਟਰੈਕਟਰ ਨੂੰ ਬੈਕ ਗੇਅਰ ਵਿਚ ਦਿੱਲੀ ਲਿਜਾ ਰਹੇ ਹਨ।

Farmers ProtestFarmers Protest

ਬੈਕ ਗਿਅਰ ਜਾਣ ਦੀ ਮਨਸ਼ਾ ਸਮਝਾਉਂਦਿਆ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਮੋਦੀ ਸਰਕਾਰ ਦਾ ਬੈਕ ਗੇਅਰ ਪਾ ਕੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਜਬੂਰ ਕਰਨਾ ਹੈ। ਦਿੱਲੀ ਰਵਾਨਾ ਹੋਣ ਮੌਕੇ ਪਿੰਡ ਫੱਗੂਵਾਲਾ ਦੇ ਗੁਰੂ ਘਰ ਵਿਖੇ ਟਰੈਕਟਰ ਚਾਲਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਗਿਆਨੀ ਭਗਵਾਨ ਸਿੰਘ ਵਲੋਂ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

Farmers ProtestFarmers Protest

ਕਾਬਲੇਗੌਰ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਲੋਕ ਆਪਣੇ ਆਪਣੇ ਢੰਗ ਨਾਲ ਕਿਸਾਨਾਂ ਦੀ ਮਦਦ ਕਰ ਰਹੇ ਹਨ। ਕਿਸੇ ਨੂੰ ਜੋ ਵੀ ਸਾਧਨ ਮਿਲ ਰਿਹਾ ਹੈ, ਉਹ ਇਸ ਜੱਗ ਰੂਪੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਕੇ ਧੰਨ ਭਾਗ ਸਮਝ ਰਿਹਾ ਹੈ। ਸੰਘਰਸ਼ ਦੀ ਲੋਕਪ੍ਰਿਅਤਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕ ਆਪਣੇ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਪਿਛੇ ਨਹੀਂ ਹੱਟ ਰਹੇ। ਕਰਨਾਲ ਵਾਸੀ ਬਾਬਾ ਰਾਮ ਸਿੰਘ ਤੋਂ ਇਲਾਵਾ ਇਕ ਵਕੀਲ ਵਲੋਂ ਆਪਣੇ ਪ੍ਰਾਣਾ ਦੀ ਦਿੱਤੀ ਕੁਰਬਾਨੀ ਇਸ ਦੀਆਂ ਪ੍ਰਤੱਖ ਉਦਾਹਰਨਾਂ ਹਨ। ਇੰਨਾ ਹੀ ਨਹੀਂ, ਹੁਣ ਤਕ ਪੰਜਾਹ ਤੋਂ ਵਧੇਰੇ ਕਿਸਾਨ ਆਪਣੀਆਂ ਜਾਨਾ ਗੁਆ ਚੁਕੇ ਹਨ, ਬਾਵਜੂਦ ਇਸ ਦੇ ਦਿੱਲੀ ਵੱਲ ਜਾਣ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆ ਰਹੀ ਸਗੋਂ ਇਹ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement