ਪੰਜਾਬ 'ਚ ਮਿਲ ਰਹੀਆਂ ਹਨ ਭਾਈਚਾਰਕ ਸਾਂਝ ਦੀਆਂ ਅਦਭੁਤ ਮਿਸਾਲਾਂ
Published : Dec 29, 2019, 10:35 am IST
Updated : Apr 9, 2020, 9:51 pm IST
SHARE ARTICLE
File Photo
File Photo

ਮੋਗਾ 'ਚ ਸਿੱਖ ਪ੍ਰਵਾਰ ਨੇ ਮਸਜਿਦ ਲਈ 16 ਮਰਲੇ ਜ਼ਮੀਨ ਦਾਨ ਦਿਤੀ 

ਮੋਗਾ  (ਅਮਜ਼ਦ ਖ਼ਾਨ) : ਭਾਈਚਾਰਕ ਸਾਂਝ ਬਰਕਰਾਰ ਰਖੱਣ ਲਈ ਇਕ ਸਿੱਖ ਪਰਵਾਰ ਨੇ ਮਸਜਿਦ ਲਈ ਜ਼ਮੀਨ ਦਾਨ ਕਰ ਦਿਤੀ। ਮੋਗਾ ਦੇ ਪਿੰਡ ਮਾਛੀਕੇ ਵਿਚ ਇਕ ਸਿੱਖ ਪ੍ਰਵਾਰ ਨੇ ਮੁਸਲਿਮ ਭਾਈਚਾਰੇ ਨੂੰ ਮਸੀਤ ਬਣਾਉਣ ਲਈ 16 ਮਰਲੇ ਜ਼ਮੀਨ ਦਾਨ ਦਿਤੀ ਹੈ।

ਪਿੰਡ ਦੀ 250 ਸਾਲ ਪੁਰਾਣੀ ਮਸੀਤ ਇਕ ਹਾਈਵੇ ਪ੍ਰਾਜੈਕਟ ਦੀ ਜ਼ਦ ਵਿਚ ਆ ਗਈ ਸੀ, ਜਿਸ ਕਰ ਕੇ ਪਿੰਡ ਦਾ ਮੁਸਲਿਮ ਭਾਈਚਾਰਾ ਕਾਫੀ ਮਾਯੂਸ ਹੋ ਗਿਆ ਸੀ।
ਮਸੀਤ ਦੀ ਮੁੜ ਉਸਾਰੀ ਲਈ ਮੁਸਲਿਮ ਭਾਈਚਾਰੇ ਵਲੋਂ ਸਰਕਾਰੀ ਦਫ਼ਤਰਾਂ ਦੇ ਕਈ ਗੇੜੇ ਲਾਏ ਗਏ। ਸਿਆਸੀ ਨੁਮਾਇੰਦਿਆਂ ਕੋਲ ਵੀ ਪਹੁੰਚ ਕੀਤੀ ਗਈ।

ਕਾਫੀ ਮੁਸ਼ੱਕਤ ਤੋਂ ਬਾਅਦ ਮਸੀਤ ਬਣਾਉਣ ਲਈ ਪੰਚਾਇਤ ਦੀ ਜ਼ਮੀਨ ਮਿਲੀ ਪਰ ਇਹ ਜ਼ਮੀਨ ਪਿੰਡ ਤੋਂ ਕਾਫੀ ਦੂਰ ਸੀ। ਮੁਸਲਿਮ ਭਾਈਚਾਰੇ ਦਾ ਦਰਦ ਸਮਝਦਿਆਂ ਦਰਸ਼ਨ ਸਿੰਘ ਦਾ ਪ੍ਰਵਾਰ ਅੱਗੇ ਆਇਆ ਅਤੇ ਅਪਣੀ 16 ਮਰਲੇ ਜ਼ਮੀਨ ਮਸੀਤ ਬਣਾਉਣ ਲਈ ਦਾਨ ਦੇ ਦਿਤੀ।

ਇਸ ਖ਼ਬਰ ਨੇ ਮੁਸਲਿਮ ਭਾਈਚਾਰੇ ਦੇ ਚਿਹਰੇ ਉਤੇ ਮੁੜ ਰੌਣਕ ਲਿਆ ਦਿਤੀ ਹੈ ਅਤੇ ਉਹ ਇਸ ਸਿੱਖ ਪ੍ਰਵਾਰ ਦਾ ਧਨਵਾਦ ਕਰਦੇ ਨਹੀਂ ਥੱਕ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement