ਉੜੀਸਾ 'ਚ ਪ੍ਰਸ਼ਾਸਨ ਸਾਨੂੰ ਤਿੰਨੇ ਇਤਿਹਾਸਕ ਸਥਾਨ ਦੇਣ ਲਈ ਤਿਆਰ, ਪਰ ਸਾਡੇ ਧਾਰਮਕ ਆਗੂ....
Published : Dec 29, 2019, 9:29 am IST
Updated : Dec 29, 2019, 9:29 am IST
SHARE ARTICLE
File Photo
File Photo

ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕ ਪੱਤਰ ਸੌਂਪ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੁਲਾਕਾਤ ਲਈ ਸਮੇਂ ਦੀ ਮੰਗ..

ਅੰਮ੍ਰਿਤਸਰ  (ਸਪੋਕਸਮੈਨ ਸਮਾਚਾਰ ਸੇਵਾ): ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕ ਪੱਤਰ ਸੌਂਪ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੁਲਾਕਾਤ ਲਈ ਸਮੇਂ ਦੀ ਮੰਗ ਕੀਤੀ।

Mangu MuttMangu Mutt

ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬੈਸ ਨੇ ਕਿਹਾ ਕਿ ਉਹ ਉੜੀਸਾ ਦੇ ਮੰਗੂ ਮੱਠ, ਪੰਜਾਬੀ ਮੱਠ ਅਤੇ ਗੁਰਦਵਾਰਾ ਆਰਤੀ ਸਾਹਿਬ ਦੇ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਹਨ ਅਤੇ ਇਸ ਸੱਭ ਦੀ ਰੀਪੋਰਟ ਜਥੇਦਾਰ ਨੂੰ ਮਿਲ ਕੇ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉੜੀਸਾ ਵਿਚ ਕਈ ਮੁਸ਼ਕਿਲਾਂ ਦੇ ਬਾਅਦ ਸਾਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਮਿਲਿਆ ਹੈ।

File Photo File Photo

ਪ੍ਰਸ਼ਾਸਨ ਸਾਨੂੰ ਤਿੰਨੇ ਇਤਿਹਾਸਕ ਸਥਾਨ ਦੇਣ ਲਈ ਤਿਆਰ ਹੈ ਪਰ ਸਾਡੇ ਧਾਰਮਕ ਆਗੂ ਹੀ ਇਹ ਸਥਾਨ ਲੈਣ ਲਈ ਤਿਆਰ ਨਹੀਂ ਲੱਗ ਰਹੇ। ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਗੱਲ ਕਰਦਿਆਂ ਸ. ਬੈਸ ਨੇ ਕਿਹਾ ਕਿ ਇਤਿਹਾਸਕ ਹਵਾਲਿਆਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ ਇਹ ਸਾਰਾ ਕੁਝ ਸਾਡੀਆਂ ਅੱਖਾਂ ਤੋ ਦੂਰ ਕਰ ਕੇ ਰਖਿਆ ਹੋਇਆ ਹੈ ਤਾਂ ਕਿ ਮੌਜੂਦਾ ਪੀੜੀਆਂ ਅਤੇ ਸਾਡੇ ਸਮੇ ਦੇ ਇਤਿਹਾਸਕਾਰ ਉਹ ਕੀਤਾ ਗਿਆ ਰਲੇਵਾਂ ਨਾ ਪੜ ਸਕਣ।

File Photo File Photo

ਕੁਝ ਸਾਲ ਬਾਅਦ ਜਦ ਸਾਡੀ ਪੀੜੀ ਤੇ ਇਸ ਪੀੜੀ ਦੇ ਇਤਿਹਾਸਕਾਰ ਇਸ ਸੰਸਾਰ ਤੋ ਕੂਚ ਕਰ ਜਾਣਗੇ ਤਾਂ ਇਹ ਕਿਤਾਬਾਂ ਵਿਚ ਮਿਲਾਵਟ ਵਾਲਾ ਇਤਿਹਾਸ ਪੇਸ਼ ਕਰ ਦਿਤਾ ਜਾਵੇਗਾ। ਪੰਜਾਬ ਦੇ ਹਲਾਤਾਂ ਬਾਰੇ ਗੱਲ ਕਰਦਿਆਂ ਉਨਾਂ ਕਿ ਘਰ ਦਾ ਮੁਖੀਆ ਕਮਜ਼ੋਰ ਹੈ ਜਿਸ ਕਾਰਨ ਸਾਨੂੰ ਅਨੇਕਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement