ਪਾਕਿ ਤੋਂ ਕਰਤਾਰਪੁਰ ਦੀ ਮਿੱਟੀ ਤੇ ਸੁਖਬੀਰ ਲਈ ਪ੍ਰਸ਼ਾਦੇ ਲਿਆਈ ਹਰਸਿਮਰਤ
Published : Nov 29, 2018, 12:27 pm IST
Updated : Nov 29, 2018, 12:27 pm IST
SHARE ARTICLE
Harsimrat Kaur Badal
Harsimrat Kaur Badal

ਪਾਕਿਸਤਾਨ 'ਚ ਬੁੱਧਵਾਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਤੋਂ ਮਿੱਟੀ ਲੈ ਕੇ ਘਰ ...

ਚੰਡੀਗੜ੍ਹ (ਸਸਸ): ਪਾਕਿਸਤਾਨ 'ਚ ਬੁੱਧਵਾਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਤੋਂ ਮਿੱਟੀ ਲੈ ਕੇ ਘਰ ਪਰਤੀ। ਸਿੱਖਾਂ ਦੇ ਪਹਿਲੇ ਗੁਰੂ ਅਤੇ ਪੰਥ ਦੇ ਸੰਸਥਾਪਕ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ ਅੰਤਮ 18 ਸਾਲ ਕਰਤਾਰਪੁਰ 'ਚ ਹੀ ਗੁਜ਼ਾਰੇ ਸਨ।   

Harsimrat Kaur BadalHarsimrat  Badal

ਪਾਕਿਸਤਾਨ 'ਚ ਕਰਤਾਰਪੁਰ ਗਲਿਆਰੇ ਦੀ ਨੀਂਹ ਪੱਥਰ ਰੱਖਣ  ਦੇ ਸਮਾਗਮਮ 'ਚ ਸ਼ਾਮਿਲ ਹੋਣ ਗਈ ਕੌਰ ਉੱਥੇ ਕਰਤਾਰਪੁਰ ਗੁਰਦੁਆਰੇ ਤੋਂ  ਅਪਣੇ ਪਤੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਲਈ ਫੁੱਲਾਂ ਦਾ ਪ੍ਰਸਾਦ ਅਤੇ ਪ੍ਰਸ਼ਾਦੇ ਵੀ ਲੈ ਕੇ ਆਈ। ਕੇਂਦਰੀ ਮੰਤਰੀ ਪਾਕਿਸਤਾਨ 'ਚ ਗੁਰਦੁਆਰੇ ਦੇ ਦਰਸ਼ਨ ਲਈ ਜਾਂਦੇ ਸਮੇਂ ਭਾਵੁਕ ਵੀ ਹੋ ਗਈ।

Harsimrat Kaur BadalHarsimrat Kaur Badal

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਸਾਨੂੰ ਕੋਈ ਸਦਾ ਦੇਣ ਵਾਲਾ ਨਹੀਂ ਫਿਰ ਵੀ ਸ਼੍ਰੀ ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਸਾਨੂੰ ਇਹ ਮੌਕਾ ਮਿਲ ਰਿਹਾ ਹੈ ਹਰਸਿਮਰਤ ਕੌਰ ਨੇ ਕਿਹਾ ਕਿ ਸਿੱਖ ਸਮੁਦਾਏ ਲਈ ਇਹ ਕਾਫ਼ੀ ਭਾਵੁਕ ਪਲ ਹਨ ਜਦੋਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੋ ਗਈ ਹੈ।

Harsimrat Kaur Badal Badal

ਹਰਸਿਮਰਤ ਕੌਰ ਨੇ ਕਰਤਾਰਪੁਰ ਗੁਰਦੁਆਰੇ 'ਚ ਆਯੋਜਿਤ ਲੰਗਰ 'ਚ ਆਮ ਲੋਕਾਂ ਦੇ ਨਾਲ ਬੈਠ ਕੇ ਪ੍ਰਸਾਦ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਲਾਂਘਾ ਖੁੱਲਣ ਦੇ ਫੈਸਲੇ ਨੂੰ ਗੁਰੂ ਨਾਨਕ ਦੇਵ ਦਾ ਚਮਤਕਾਰ ਦੱਸਿਆ ਅਤੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਕੇਂਦਰੀ ਮੰਤਰੀ ਨੇ ਇੱਥੇ ਗੁਰਦੁਆਰੇ 'ਚ ਅਰਦਾਸ ਕੀਤੀ ਅਤੇ ਉਸ ਤੋਂ ਬਾਅਦ ਝੂਠੇ ਭਾਂਡੇ ਧੋ ਕੇ ਸੇਵਾ ਵੀ ਕੀਤੀ। 

Harsimrat Kaur BadalCleaning utensils 

ਭਾਰਤ 'ਚ ਵੀ 26 ਨਵੰਬਰ ਨੂੰ ਉਪ ਰਾਸ਼ਟਰਪਤੀ ਵੇਂਕਿਆ ਨਾਏਡੂ ਨੇ ਇਸ ਲਾਂਘੇ ਦਾ ਨੀਂਹ ਪੱਥਰ ਰਖਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ  ਦੇ ਸਦੇ 'ਤੇ ਦੋਨਾਂ ਕੇਂਦਰੀ ਮੰਤਰੀ ਭਾਰਤ ਸਰਕਾਰ ਦੇ ਪ੍ਰਤੀਨਿਧਆਂ ਦੇ ਰੂਪ 'ਚ ਪਾਕਿਸਤਾਨ ਸਰਕਾਰ ਵਲੋਂ ਆਯੋਜਿਤ ਸਮਾਗਮ 'ਚ ਸ਼ਾਮਿਲ ਹੋਏ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement