ਡੀ-ਗ੍ਰੇਡ ਕਰਮਚਾਰੀਆਂ ਨੂੰ ਲੜਕੀ ਦੇ ਵਿਆਹ ਲਈ ਮਿਲੇਗਾ ਬਿਨਾਂ ਵਿਆਜ਼ ਤੋਂ ਕਰਜ਼ਾ
Published : Nov 29, 2018, 8:33 pm IST
Updated : Nov 29, 2018, 8:33 pm IST
SHARE ARTICLE
Without Interest Loan
Without Interest Loan

ਪੰਜਾਬ ਸਰਕਾਰ ਵਲੋਂ ਡੀ-ਗ੍ਰੇਡ ਕਰਮਚਾਰੀਆਂ ਨੂੰ ਵੱਡੀ ਰਾਹਤ ਦਿਤੀ ਗਈ ਹੈ। ਪੰਜਾਬ ‘ਚ ਜਿੰਨ੍ਹੇ ਵੀ ਕਰਮਚਾਰੀ ਵੱਖ-ਵੱਖ ਮਹਿਕਮਿਆਂ...

ਚੰਡੀਗੜ੍ਹ (ਸਸਸ) : ਪੰਜਾਬ ਸਰਕਾਰ ਵਲੋਂ ਡੀ-ਗ੍ਰੇਡ ਕਰਮਚਾਰੀਆਂ ਨੂੰ ਵੱਡੀ ਰਾਹਤ ਦਿਤੀ ਗਈ ਹੈ। ਪੰਜਾਬ ‘ਚ ਜਿੰਨ੍ਹੇ ਵੀ ਕਰਮਚਾਰੀ ਵੱਖ-ਵੱਖ ਮਹਿਕਮਿਆਂ ਵਿਚ ਡੀ-ਗ੍ਰੇਡ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ ਉਨ੍ਹਾਂ ਲਈ ਸਰਕਾਰ ਨੇ ਲੜਕੀ ਦੇ ਵਿਆਹ ਲਈ ਬਿਨ੍ਹਾਂ ਵਿਆਜ਼ ਦੇ ਕਰਜ਼ੇ ਦੀ ਰਾਸ਼ੀ 50 ਹਜ਼ਾਰ ਤੋਂ ਵਧਾ ਕੇ 1 ਲੱਖ ਕਰ ਦਿਤੀ ਹੈ।

ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਇਸ ਸਬੰਧੀ ਪੱਤਰ ਜਾਰੀ ਕਰਦੇ ਹੋਏ ਇਹ ਸੂਚਨਾ ਦਿਤੀ ਹੈ ਕਿ ਕਰਜ਼ਾ ਦੇਣ ਦੀਆਂ ਹਦਾਇਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਪਰ ਕਰਜ਼ਾ ਰਾਸ਼ੀ 50 ਹਜ਼ਾਰ ਤੋਂ ਵਧਾ ਕੇ 1 ਲੱਖ ਤੱਕ ਕਰ ਦਿਤੀ ਗਈ ਹੈ। ਇਹ ਪੱਤਰ ਮੰਡੀ ਬੋਰਡ ਦੀ ਮਹਿਲਾ ਅਫ਼ਸਰ ਪਰਮਜੀਤ ਕੌਰ ਦੇ ਦਸਤਖ਼ਤਾਂ ਹੇਠਾਂ ਜਾਰੀ ਹੋਇਆ ਹੈ।

ਇਸ ਵਿਚ ਇਕ ਖ਼ਾਸ ਤੌਰ ‘ਤੇ ਹਦਾਇਤ ਦਿਤੀ ਗਈ ਹੈ ਕਿ ਲੜਕੀ ਨਬਾਲਗ ਨਹੀਂ ਹੋਣੀ ਚਾਹੀਦੀ ਮਤਲਬ ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਇਹ ਕਰਜ਼ਾ ਸਿਰਫ਼ 2 ਵਾਰ ਹੀ ਲਿਆ ਜਾ ਸਕਦਾ ਹੈ। ਇਸ ਵਿਚ ਇਕ ਗੱਲ ਹੋਰ ਦੱਸੀ ਗਈ ਹੈ ਕਿ ਜੇਕਰ ਪਹਿਲੀ ਲੜਕੀ ਦੇ ਵਿਆਹ ਦਾ ਲੋਨ ਵਾਪਸ ਨਹੀਂ ਹੁੰਦਾ ਤਾਂ ਦੋਹਾਂ ਲੜਕੀਆਂ ਲਈ ਇਕ ਲੱਖ ਦਾ ਲੋਨ ਹੀ ਦਿਤਾ ਜਾਵੇਗਾ।

ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲੋਨ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਵਿਆਹ ਤੋਂ 3 ਮਹੀਨੇ ਪਹਿਲਾਂ ਦੇਣਾ ਹੋਵੇਗਾ ਪਰ ਜੇਕਰ ਲੋਨ ਜਲਦੀ ਪਾਸ ਹੋ ਜਾਂਦਾ ਹੈ ਤਾਂ ਵਿਆਹ ਤੋਂ ਦੋ ਮਹੀਨੇ ਪਹਿਲਾਂ ਹੀ ਪੈਸੇ ਕਢਵਾਏ ਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement