ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਮਿਲਾਉਣ ਲਈ ਤਿਆਰ ਹੈ ਰੂਸ
Published : Sep 29, 2022, 1:02 am IST
Updated : Sep 29, 2022, 1:02 am IST
SHARE ARTICLE
image
image

ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਮਿਲਾਉਣ ਲਈ ਤਿਆਰ ਹੈ ਰੂਸ

ਕੀਵ, 28 ਸਤੰਬਰ : ਰੂਸ ਗੁਆਂਢੀ ਦੇਸ਼ ਯੂਕ੍ਰੇਨ ਦੇ ਕੱੁਝ ਹਿੱਸਿਆਂ ਨੂੰ  ਰਸਮੀ ਤੌਰ 'ਤੇ ਅਪਣੇ ਖੇਤਰ ਵਿਚ ਮਿਲਾਉਣਾ ਚਾਹੁੰਦਾ ਹੈ ਜਿਥੇ ਉਸ ਦਾ ਫ਼ੌਜੀ ਕੰਟਰੋਲ ਹੈ | ਰਿਪੋਰਟਾਂ ਮੁਤਾਬਕ ਇਨ੍ਹਾਂ ਇਲਾਕਿਆਂ 'ਚ ਹੋਈ ਰਾਏਸ਼ੁਮਾਰੀ ਨੇ ਮਾਸਕੋ ਦੇ ਸ਼ਾਸਨ ਦਾ ਸਮਰਥਨ ਕੀਤਾ ਹੈ | ਹਾਲਾਂਕਿ ਜਨਮਤ ਸੰਗ੍ਰਹਿ ਦੀ ਵਿਆਪਕ ਆਲੋਚਨਾ ਕੀਤੀ ਗਈ ਹੈ ਅਤੇ ਰੂਸ 'ਤੇ ਅਪਣੇ ਗੁਆਂਢੀ ਦੇਸ਼ 'ਤੇ ਹਮਲਾ ਕਰਨ ਨੂੰ  ਲੈ ਕੇ ਅੰਤਰਰਾਸ਼ਟਰੀ ਦਬਾਅ ਬਣਿਆ ਹੋਇਆ ਹੈ | 
ਦਖਣੀ ਅਤੇ ਪੂਰਬੀ ਯੂਕ੍ਰੇਨ ਦੇ ਰੂਸ ਦੇ ਕਬਜ਼ੇ ਵਾਲੇ ਚਾਰੇ ਖੇਤਰਾਂ ਵਿਚ ਮਾਸਕੋ ਪੱਖੀ ਪ੍ਰਸ਼ਾਸਨ ਨੇ ਮੰਗਲਵਾਰ ਰਾਤ ਨੂੰ  ਕਿਹਾ ਕਿ ਉਨ੍ਹਾਂ ਦੇ ਨਾਗਰਿਕਾਂ ਨੇ ਪੰਜ ਦਿਨਾਂ ਦੇ ਜਨਮਤ ਸੰਗ੍ਰਹਿ ਵਿਚ ਰੂਸ ਵਿਚ ਸ਼ਾਮਲ ਹੋਣ ਲਈ ਵੋਟ ਦਿਤਾ ਹੈ | ਰੂਸੀ ਚੋਣ ਅਧਿਕਾਰੀਆਂ ਅਨੁਸਾਰ ਜ਼ਪੋਰੀਝਜ਼ਿਆ ਵਿਚ 93 ਫ਼ੀ ਸਦੀ ਲੋਕਾਂ ਨੇ ਰਲੇਵੇਂ ਦੇ ਪੱਖ ਵਿਚ ਵੋਟ ਪਾਈ, ਜਦੋਂ ਕਿ ਖੇਰਸਨ ਵਿਚ 87 ਫ਼ੀ ਸਦੀ, ਲੁਹਾਨਸਕ ਵਿਚ 98 ਫ਼ੀ ਸਦੀ ਅਤੇ ਡੋਨੇਟਸਕ ਵਿਚ 99 ਫ਼ੀ ਸਦੀ ਲੋਕਾਂ ਨੇ ਰੂਸ ਨਾਲ ਇਨ੍ਹਾਂ ਹਿਸਿਆਂ ਦੇ ਰਲੇਵੇਂ ਦਾ ਸਮਰਥਨ ਕੀਤਾ |
ਕਬਜ਼ੇ ਵਾਲੇ ਖੇਤਰਾਂ ਵਿਚ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ  ਕਿਹਾ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ  ਉਨ੍ਹਾਂ ਇਲਾਕਿਆਂ ਨੂੰ  ਰੂਸ ਨਾਲ ਜੋੜਨ ਲਈ ਕਹਿਣਗੇ | ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਸ਼ਾਸਨਿਕ ਪ੍ਰਕਿਰਿਆ ਕਿਸ ਦਿਸ਼ਾ ਵਲ ਵਧੇਗੀ | ਹਾਲਾਂਕਿ ਪਛਮੀ ਦੇਸ਼ਾਂ ਨੇ ਰਾਏਸ਼ੁਮਾਰੀ ਨੂੰ  ਰੱਦ ਕਰ ਦਿਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਮਾਸਕੋ 24 ਫ਼ਰਵਰੀ ਤੋਂ ਸ਼ੁਰੂ ਹੋਏ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ  ਜਾਇਜ਼ ਠਹਿਰਾਉਣ ਦੀ ਕੋਸ਼ਿਸ਼ 'ਚ ਇਹ ਵਿਅਰਥ ਅਭਿਆਸ ਕਰ ਰਿਹਾ ਹੈ |  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement