ਗੈਂਗਸਟਰ ਮੁਖਤਾਰ ਅੰਸਾਰੀ ਦੇ ਪੰਜਾਬ ਦੀ ਜੇਲ ਵਿਚ ਰਹਿਣ ਸਮੇਂ ਤੇ ਮੁੱਦੇ 'ਤੇ ਵਿਧਾਨ ਸਭਾ 'ਚ ਭਾਰੀ ਹੰਗਾਮਾ
Published : Jun 29, 2022, 6:34 am IST
Updated : Jun 29, 2022, 6:34 am IST
SHARE ARTICLE
image
image

ਗੈਂਗਸਟਰ ਮੁਖਤਾਰ ਅੰਸਾਰੀ ਦੇ ਪੰਜਾਬ ਦੀ ਜੇਲ ਵਿਚ ਰਹਿਣ ਸਮੇਂ ਤੇ ਮੁੱਦੇ 'ਤੇ ਵਿਧਾਨ ਸਭਾ 'ਚ ਭਾਰੀ ਹੰਗਾਮਾ


ਪ੍ਰਤਾਪ ਬਾਜਵਾ ਤੇ ਮੰਤਰੀ ਹਰਜੋਤ ਬੈਂਸ ਨੇ ਇਕ ਦੂਜੇ ਨੂੰ  ਵੰਗਾਰਿਆ, ਬੈਂਸ ਨੇ ਕਿਹਾ, ਪੰਜਾਬ ਦੀ ਜੇਲ ਸਮੇਂ ਦਾ ਅੰਸਾਰੀ ਦੇ ਖ਼ਰਚੇ ਦਾ 53 ਲੱਖ ਦਾ ਬਿਲ ਆਇਆ, ਮਾਮਲੇ ਦੀ ਜਾਂਚ ਕਰ ਕੇ ਐਫ਼.ਆਈ.ਆਰ. ਦਰਜ ਕਰਨ ਦੇ ਦਿਤੇ ਹਨ ਹੁਕਮ

ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ) : ਪਿਛਲੀ ਸਰਕਾਰ ਸਮੇਂ ਲੰਬਾ ਸਮਾਂ ਪੰਜਾਬ ਦੀ ਰੋਪੜ ਜੇਲ ਵਿਚ ਰਹੇ ਯੂ.ਪੀ. ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ  ਲੈ ਕੇ ਟਿਪਣੀ ਦੌਰਾਨ ਵਿਧਾਨ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ | ਇਸੇ ਦੌਰਾਨ ਨਾਜਾਇਜ਼ ਮਾਈਨਿੰਗ ਦੇ ਮੁੱਦੇ ਨੂੰ  ਲੈ ਕੇ ਸੱਤਾਧਿਰ ਤੇ ਵਿਰੋਧੀ ਮੈਂਬਰ ਆਪਸ ਵਿਚ ਭਿੜੇ | ਮੁਖਤਾਰ ਅੰਸਾਰੀ ਨੂੰ  ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਦਨ ਵਿਚ ਇਕ ਦੂਜੇ ਨੂੰ  ਵੰਗਾਰਿਆ |
ਜੇਲ ਮੰਤਰੀ ਹਰਜੋਤ ਬੈਂਸ ਨੇ ਸਦਨ ਵਿਚ ਵੱਡੇ ਪ੍ਰਗਟਾਵੇ ਕਰਦਿਆਂ ਕਿਹਾ ਕਿ ਅੰਸਾਰੀ ਵਿਰੁਧ ਜਾਅਲੀ ਐਫ਼.ਆਈ.ਆਰ. ਦਰਜ ਕਰ ਕੇ ਉਸ ਨੂੰ  ਤਿੰਨ ਮਹੀਨੇ ਰੋਪੜ ਦੀ ਜੇਲ ਵਿਚ ਰਖਿਆ ਗਿਆ | ਯੂ.ਪੀ. ਸਰਕਾਰ ਨੇ 23 ਵਾਰ ਉਸ ਨੂੰ  ਪ੍ਰੋਡਕਸ਼ਨ ਵਾਰੰਟ ਲੈ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਆਖ਼ਰ ਉਚ ਅਦਾਲਤ ਦੇ ਨਿਰਦੇਸ਼ਾਂ ਰਾਹੀਂ ਅੰਸਾਰੀ ਵਾਪਸ ਪਰਤਿਆ | ਬਾਜਵਾ ਨੇ ਜੇਲ ਮੰਤਰੀ ਦੇ ਦਾਅਵੇ ਨੂੰ  ਚੁਨੌਤੀ ਦਿੰਦੇ ਹੋਏ ਕਿਹਾ ਕਿ ਇਹ ਬਿਆਨ ਮੰਤਰੀ ਨੇ ਸਦਨ ਵਿਚ ਦਿਤਾ ਹੈ ਅਤੇ ਦੋਸ਼ ਸਾਬਤ ਨਾ ਹੋਏ ਤਾਂ ਮੰਤਰੀ ਨੂੰ  ਅਸਤੀਫ਼ਾ ਦੇਣਾ ਪਵੇਗਾ | ਹਰਜੋਤ ਬੈਂਸ ਨੇ ਬਾਜਵਾ 'ਤੇ ਜਵਾਬੀ ਹਮਲਾ ਬੋਲਦਿਟਾਂ ਕਿਹਾ ਕਿ ਰੋਪੜ ਜੇਲ ਵਿਚ ਅੰਸਾਰੀ ਨੂੰ  ਵੀ.ਆਈ.ਪੀ. ਟਰੀਟਮੈਂਟ ਦਿਤਾ ਗਿਆ | ਉਸ ਦੀ ਪਤਨੀ ਵੀ ਜੇਲ ਵਿਚ ਨਾਲ ਰਹਿੰਦੀ ਸੀ | ਮੰਤਰੀ ਨੇ ਅੱਗੇ ਕਿਹਾ ਕਿ ਅੰਸਾਰੀ ਦੇ ਜੇਲ ਵਿਚ ਖ਼ਰਚੇ ਦਾ ਬਿਲ 55 ਲੱਖ ਸਾਡੀ ਸਰਕਾਰ ਕੋਲ ਆਇਆ ਹੈ ਅਤੇ ਅਸੀ ਗੈਂਗਸਟਰ ਦਾ ਇਹ ਬਿਲ ਕਿਉਂ ਭਰੀਏ? ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਵਕੀਲ ਦਾ ਖ਼ਰਚਾ ਸੁਪਰੀਮ ਕੋਰਟ
ਵਿਚ ਇਕ ਤਰੀਕ ਦਾ ਖ਼ਰਚਾ 11 ਲੱਖ ਸੀ |
ਬੈਂਸ ਨੇ ਕਿਹਾ ਕਿ ਉਨ੍ਹਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ ਅਤੇ ਜੇਲ ਵਿਚ ਗੈਂਗਸਟਰ ਨੂੰ  ਇਸ ਤਰ੍ਹਾਂ ਵੀ.ਪੀ.ਪੀ. ਟਰੀਟਮੈਂਟ ਦੇਣ ਦੇ ਮਾਮਲੇ ਵਿਚ ਐਫ਼.ਆਈ.ਆਰ. ਦਰਜ ਕਰ ਕੇ ਮਾਮਲੇ 'ਚ ਕਾਰਵਾਈ ਦੇ ਹੁਕਮ ਦਿਤੇ ਹਨ | ਸਦਨ ਵਿਚ ਸਾਬਕਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਤੇ ਹੋਰ ਮੈਂਬਰਾਂ ਨੇ ਵੀ ਬੈਂਸ ਵਲੋਂ ਲਾਏ ਦੋਸ਼ਾਂ ਵਿਰੁਧ ਸਖ਼ਤ ਗੱੁਸੇ ਦਾ ਸਦਨ ਵਿਚ ਪ੍ਰਗਟਾਵਾ ਕੀਤਾ | ਬੈਂਸ ਨੇ ਕਿਹਾ ਕਿ ਰੋਪੜ ਦੀ ਜਿਸ ਜੇਲ ਵਿਚ 25 ਕੈਦੀਆਂ ਦੀ ਥਾਂ ਸੀ, ਉਥੇ ਅੰਸਾਰੀ ਪਤਨੀ ਨਾਲ ਰਹਿੰਦਾ ਸੀ | ਰੰਧਾਵਾ ਨੇ ਬੈਂਸ ਨੂੰ  ਚੈਲੰਜ ਕੀਤਾ ਕਿ ਇਹ ਗੱਲ ਸਾਬਤ ਕਰਨੀ ਪਵੇਗੀ ਕਿ ਜੇਲ ਵਿਚ ਅੰਸਾਰੀ ਦੀ ਪਤਨੀ ਵੀ ਰਹਿੰਦੀ ਸੀ | ਬੈਂਸ ਨੇ ਕਿਹਾ ਕਿ ਜਾਂਚ ਕਰ ਕੇ ਐਫ਼ਆਈਆਰ ਦਰਜ ਕਰਨ ਦੇ ਹੁਕਮ ਹੋ ਚੁੱਕੇ ਹਨ ਤੇ ਸਾਰੀ ਸਚਾਈ ਸਾਹਮਣੇ ਆਵੇਗੀ | ਇਸੇ ਦੌਰਾਨ ਬਾਜਵਾ ਨੇ ਬੈਂਸ ਉਪਰ ਪਲਟਵਾਰੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਅਧੀਨ ਦਿੱਲੀ ਦੀ ਜੇਲ ਹੈ ਜਿਸ ਵਿਚ ਮੂਸੇਵਾਲ ਦਾ ਮੁੱਖ ਸਾਜ਼ਸ਼ਕਾਰ ਬੰਦ ਰਿਹਾ ਹੈ | ਉਨ੍ਹਾਂ ਕਿਹਾ ਕਿ ਦਸਿਆ ਜਾਵੇ ਕਿ ਉਥੇ ਕਿਸ ਕਿਸ ਤਰ੍ਹਾਂ ਦੀ ਸਹਾਇਤਾ ਉਸ ਨੂੰ  ਪ੍ਰਦਾਨ ਕੀਤੀ ਗਈ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement