ਲੇਹ ਦੌਰੇਤੇ ਪਹੁੰਚੇ ਰਖਿਆਮੰਤਰੀ ਨੇ ਲਾਏ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀਕੀਫ਼ਤਿਹ'ਦੇਜੈਕਾਰੇ
Published : Jun 29, 2021, 12:39 am IST
Updated : Jun 29, 2021, 12:39 am IST
SHARE ARTICLE
image
image

ਲੇਹ ਦੌਰੇ 'ਤੇ ਪਹੁੰਚੇ ਰਖਿਆ ਮੰਤਰੀ ਨੇ ਲਾਏ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਦੇ ਜੈਕਾਰੇ


ਨਵੀਂ ਦਿੱਲੀ, 28 ਜੂਨ : ਰਖਿਆ ਮੰਤਰੀ ਰਾਜਨਾਥ ਸਿੰਘ ਇਹਨੀਂ ਦਿਨੀਂ ਤਿੰਨ ਦਿਨਾ ਲੇਹ ਦੌਰੇ 'ਤੇ ਹਨ | ਉਨ੍ਹਾਂ ਦੀ ਯਾਤਰਾ ਦਾ ਮਕਸਦ ਚੀਨ ਨਾਲ ਲੰਮੇ ਸਮੇਂ ਤੋਂ ਚਲੇ ਆ ਰਹੇ ਸਰਹੱਦੀ ਵਿਵਾਦ 'ਚ ਖੇਤਰ 'ਚ ਭਾਰਤੀ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ | ਯਾਤਰਾ ਦੇ ਦੂਜੇ ਦਿਨ ਉਹ ਜਵਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਤਾਂ ਜਵਾਨਾਂ ਨੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਖ਼ੁਦ ਰਖਿਆ ਮੰਤਰੀ ਨੇ ਜਵਾਨਾਂ ਨਾਲ ਮਿਲ ਕੇ ਜੈਕਾਰੇ ਲਾਉਣੇ ਸ਼ੁਰੂ ਕੀਤੇ ਜਿਸ ਦੀ ਆਵਾਜ਼ ਨਾਲ ਪੂਰਾ ਲੱਦਾਖ ਗੂੰਜ ਉਠਿਆ | ਇਸ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ ਜਦੋਂ ਜਵਾਨਾਂ ਨੇ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਦੇ ਜੈਕਾਰੇ ਲਾਏ ਤਾਂ ਜਵਾਨਾਂ ਦੀ ਆਵਾਜ਼ 'ਚ ਅਪਣੀ ਆਵਾਜ਼ ਮਿਲਾਉਂਦੇ ਹੋਏ ਰਖਿਆ ਮੰਤਰੀ ਨੇ ਵੀ ਜੈਕਾਰੇ ਲਾਉਣੇ ਸ਼ੁਰੂ ਕਰ ਦਿਤੇ | ਰਾਜਨਾਥ ਸਿੰਘ ਨੇ ਪੂਰਬੀ ਲੱਦਾਖ਼ ਤੋਂ ਚੀਨ ਨੂੰ  ਸਖ਼ਤ ਸੰਦੇਸ਼ ਦਿੰਦੇ ਹੋਏ ਸੋਮਵਾਰ ਨੂੰ  ਕਿਹਾ ਕਿ ਭਾਰਤ 'ਗਲਵਾਨ ਦੇ ਵੀਰਾਂ' ਦੇ ਬਲੀਦਾਨ ਨੂੰ  ਕਦੀ ਨਹੀਂ ਭੁੱਲੇਗਾ ਤੇ ਦੇਸ਼ ਦੇ ਫ਼ੌਜੀ ਹਰ ਚੁਣੌਤੀ ਦਾ ਮੂੰਹਤੋੜ ਜਵਾਬ ਦੇਣ 'ਚ ਸਮਰੱਥ ਹਨ |            (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement