ਜਦੋਂ ਅੰਮ੍ਰਿਤਧਾਰੀ ਸਿੰਘ ਨੇ ਨਕਾਬਪੋਸ਼ ਲੁਟੇਰਿਆਂ ਨੂੰ ਅਪਣੀ ਕ੍ਰਿਪਾਨ ਨਾਲ ਭਜਾਇਆ
Published : Jun 29, 2020, 11:15 pm IST
Updated : Jun 29, 2020, 11:15 pm IST
SHARE ARTICLE
1
1

ਜਦੋਂ ਅੰਮ੍ਰਿਤਧਾਰੀ ਸਿੰਘ ਨੇ ਨਕਾਬਪੋਸ਼ ਲੁਟੇਰਿਆਂ ਨੂੰ ਅਪਣੀ ਕ੍ਰਿਪਾਨ ਨਾਲ ਭਜਾਇਆ

ਟਾਂਡਾ ਉੜਮੁੜ, 29 ਜੂਨ (ਅੰਮ੍ਰਿਤਪਾਲ ਬਾਜਵਾ): ਦੋ ਨਕਾਬਪੋਸ਼ ਲੁਟੇਰਿਆਂ ਨੇ ਇਕ ਅੰਮ੍ਰਿਤਧਾਰੀ ਸਿੰਘ ਨੂੰ ਲੁੱਟਣ ਦੀ ਨੀਅਤ ਨਾਲ ਉਸ 'ਤੇ ਹਮਲਾ ਕਰ ਦਿਤਾ। ਉਕਤ ਅੰਮ੍ਰਿਤਧਾਰੀ ਸਿੰਘ ਨੇ ਅਪਣੀ ਕ੍ਰਿਪਾਨ ਦਿਖਾ ਕੇ ਲੁਟੇਰਿਆਂ ਨੂੰ ਅੱਗੋਂ ਭਜਾ ਦਿਤਾ। ਜਾਣਕਾਰੀ ਦਿੰਦੇ ਗੁਰਦਵਾਰਾ ਤਪ ਅਸਥਾਨ ਬਾਬਾ ਜੋਗਾ ਸਿੰਘ ਜੀ ਦਸਮੇਸ਼ ਨਗਰ ਟਾਂਡਾ ਦੇ ਹੈੱਡ ਗ੍ਰੰਥੀ ਦਮਦਮੀ ਟਕਸਾਲ ਦੇ ਗਿਆਨੀ ਸੁਲੱਖਣ ਸਿੰਘ ਨੇ ਲੁੱਟ-ਖੋਹ ਦੀ ਨੀਅਤ ਨਾਲ ਹੋਏ ਹਮਲੇ ਦੀ ਗੱਲ ਦਸਦਿਆਂ ਕਿਹਾ ਕਿ ਉਹ ਜਦੋਂ ਅੱਜ ਸਵੇਰੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਕਾਹਲਵਾਂ ਤੋਂ ਵਾਪਸ ਅਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਤਾਂ ਬਿਆਸ ਦਰਿਆ ਦੇ ਪੁਲ ਤੋਂ ਥੋੜ੍ਹਾ ਪਿੱਛੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਟਾਂਡੇ ਜਾਣ ਦਾ ਰਸਤਾ ਪੁਛਣ ਦੇ ਬਹਾਨੇ ਉਸ ਨੂੰ ਰੋਕ ਲਿਆ। ਜਦੋਂ ਉਹ ਰੁਕੇ ਤਾਂ ਅਚਾਨਕ ਹੀ ਇਕ ਲੁਟੇਰੇ ਨੇ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿਤਾ।

1
 

ਜਦੋਂ ਲੁਟੇਰਿਆਂ ਨੇ ਦੁਬਾਰਾ ਉਸ 'ਤੇ ਵਾਰ ਕਰਨਾ ਚਾਹਿਆ ਤਾਂ ਉਸ ਨੇ ਅਪਣੀ ਸ੍ਰੀ ਸਾਹਿਬ ਨਾਲ ਲੁਟੇਰਿਆਂ ਨੂੰ ਲਲਕਾਰਿਆ ਜਿਸ ਦੇ ਡਰ ਮਗਰੋਂ ਲੁਟੇਰੇ ਮੌਕੇ ਤੋਂ ਲੁੱਟ-ਖੋਹ ਕਰਨ ਤੋਂ ਬਗ਼ੈਰ ਹੀ ਭੱਜਣ ਲਈ ਮਜਬੂਰ ਹੋਣਾ ਪਿਆ। ਗਿਆਨੀ ਸੁਲੱਖਣ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement