ਕੋਰੋਨਾ ਕਾਰਨ ਬਿਜਲੀ ਦੀ ਮੰਗ ਘਟੀ, ਸਸਤੀ ਬਿਜਲੀ ਉਪਲਬਧ
Published : Jun 29, 2020, 8:13 am IST
Updated : Jun 29, 2020, 8:13 am IST
SHARE ARTICLE
Electricity
Electricity

ਪੰਜਾਬ ਨੇ ਲਿਆ ਸੁਖ ਦਾ ਸਾਹ , ਪੰਜਾਬ 'ਚ ਝੋਨੇ ਦੀ ਲੁਆਈ ਸਮੇਂ ਵੱਧ ਤੋਂ ਵੱਧ ਮੰਗ 12090 ਮੈਗਾਵਾਟ ਤਕ ਗਈ

ਚੰਡੀਗੜ੍ਹ, 28 ਜੂਨ (ਐਸ.ਐਸ. ਬਰਾੜ): ਕੋਰੋਨਾ ਬੀਮਾਰੀ ਕਾਰਨ ਹੋਟਲ, ਰੈਸਟੋਰੈਂਟ ਅਤੇ ਉਦਯੋਗਾਂ 'ਚ ਬਿਜਲੀ ਦੀ ਮੰਗ ਘੱਟ ਰਹਿਣ ਕਾਰਨ ਝੋਨੇ ਦੀ ਲੁਆਈ ਸਮੇਂ ਦੀ ਬਿਜਲੀ ਦੀ ਮੰਗ ਪਿਛਲੇ ਸਾਲਾਂ ਦੇ ਮੁਕਾਬਲੇ ਅਜੇ ਤਕ ਕਾਫ਼ੀ ਘੱਟ ਰਹੀ ਹੈ। ਸਾਰੇ ਦੇਸ਼ 'ਚ ਹੀ ਬਿਜਲੀ ਦੀ ਮੰਗ ਨਾਲ ਗਰਮੀਆਂ ਵਿਚ ਵੀ ਘੱਟ ਰਹਿਣ ਕਾਰਨ ਪੰਜਾਬ ਨੂੰ ਦੂਜੇ ਸੂਬਿਆਂ ਤੋਂ ਵੀ ਘੱਟ ਰੇਟ 'ਤੇ ਬਿਜਲੀ ਉਪਲਬਧ ਹੋ ਰਹੀ ਹੈ। ਝੋਨੇ ਦੀ ਫ਼ਸਲ ਸਮੇਂ ਮੰਗ ਘੱਟ ਰਹਿਣ ਅਤੇ ਖ਼ਰੀਦੀ ਜਾ ਰਹੀ ਬਿਜਲੀ ਕੀਮਤ ਦਰਾਂ ਵੀ ਘੱਟ ਰਹਿਣ ਕਾਰਨ ਬਿਜਲੀ ਕਾਰਪੋਰੇਸ਼ਨ ਨੇ ਸੁੱਖ ਦਾ ਸਾਹ ਲਿਆ ਹੈ। ਝੋਨੇ ਦੀ ਲੁਆਈ ਸਮੇਂ ਪੰਜਾਬ ਵਿਚ ਬਿਜਲੀ ਦੀ ਮੰਗ ਪਿਛਲੇ ਸਾਲ 14 ਹਜ਼ਾਰ ਮੈਗਾਵਾਟ ਤੋਂ ਵੀ ਉਪਰ ਚਲੀ ਗਈ ਸੀ।

ਪੰਜਾਬ ਬਿਜਲੀ ਕਾਰਪੋਰੇਸ਼ਨ ਦੇ ਸੂਤਰਾਂ ਅਨੁਸਾਰ 27 ਜੂਨ ਨੂੰ ਵੱਧ ਤੋਂ ਵੱਧ ਬਿਜਲੀ ਦੀ ਮੰਗ 12090 ਮੈਗਾਵਾਟ ਰਹੀ ਜਦਕਿ ਪਿਛਲੇ ਸਾਲ ਇਸੇ ਦਿਨ ਬਿਜਲੀ ਦੀ ਮੰਗ 12842 ਮੈਗਾਵਾਟ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਬਿਜਲੀ ਕਾਰਪੋਰੇਸ਼ਨ ਦੇ ਆਪਣੇ ਸਾਰੇ ਸਾਧਨਾਂ ਤੇ ਸਮੇਤ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਬਿਜਲੀ ਅਤੇ ਰਾਜ ਦੇ ਹਾਈਡਰੋ ਸਾਧਨਾਂ ਤੋਂ ਕੁੱਲ 6244 ਮੈਗਾਵਾਟ ਬਿਜਲੀ ਉਪਲਬਧ ਹੋ ਰਹੀ ਹੈ।

File PhotoFile Photo

6257 ਮੈਗਾਵਾਟ ਬਿਜਲੀ ਬਾਹਰਲੇ ਸਾਧਨਾਂ ਤੋਂ ਲਈ ਜਾ ਰਹੀ ਹੈ। ਇਸ ਵਿਚ ਰਾਜ ਤੋਂ ਬਾਹਰਲੇ ਥਰਮਲ ਪਲਾਂਟਾਂ ਤੋਂ ਪੰਜਾਬ ਦੇ ਹਿੱਸੇ ਦੀ ਬਿਜਲੀ ਅਤੇ ਕੇਂਦਰ ਸਰਕਾਰ ਦੇ ਥਰਮਲ ਪਲਾਟਾਂ ਤੋਂ ਰਾਜ ਦੇ ਹਿੱਸੇ ਦੀ ਮਿਲਦੀ ਬਿਜਲੀ ਵੀ ਸ਼ਾਮਲ ਹੈ। ਇਸ ਵਿਚ ਉਹ ਬਿਜਲੀ ਵੀ ਸ਼ਾਮਲ ਹੈ, ਜੋ ਬਾਹਰਲੇ ਰਾਜਾਂ ਤੋਂ ਖ਼ਰਚੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਰਾਹਤ ਵਾਲੀ ਇਹ ਗੱਲ ਹੈ ਕਿ ਬਾਹਰਲੇ ਰਾਜਾਂ ਤੋਂ ਖਰੀਦੀ ਜਾ ਰਹੀ ਬਿਜਲੀ ਬਹੁਤ ਹੀ ਸਸਤੀ ਹੈ ਕਿਉਂਕਿ ਇਸ ਸਾਲ ਪੂਰੇ ਦੇਸ਼ 'ਚ ਬਿਜਲੀ ਦੀ ਮੰਗ ਘੱਟ ਹੈ ਅਤੇ ਉਤਪਾਦਨ ਵੱਧ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਿਲ ਰਹੀ ਬਿਜਲੀ ਦਾ ਰੇਟ 4 ਰੁਪਏ 40 ਪੈਸੇ ਤੋਂ 4 ਰੁਪਏ 72 ਪੈਸੇ ਤਕ ਰਿਹਾ ਹੈ।

ਸਭ ਤੋਂ ਵੱਧ ਰੇਟ ਗੋਇੰਦਵਾਲ ਥਰਮਲ ਪਲਾਂਟ ਦਾ ਹੈ ਜੋ 4 ਰੁਪਏ 72 ਪੈਸੇ ਬਣਣਾ ਹੈ। ਰਾਜਪੁਰਾ ਅਤੇ ਤਲਵੰਡੀ ਸਾਬੋ ਪਲਾਂਟਾਂ ਦਾ ਰੇਟ ਕ੍ਰਮਵਾਰ 4 ਰੁਪਏ 40 ਪੈਸੇ ਅਤੇ 4 ਰੁਪਏ 41 ਪੈਸੇ ਆਇਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਸਾਧਨਾਂ ਤੋਂ ਪੈਦਾ ਹੋਈ ਬਿਜਲੀ ਦਾ ਰੇਟ ਪਿਛਲੇ ਸਾਲ ਔਸਤਨ 4 ਰੁਪਏ 10 ਪੈਸੇ ਆਇਆ ਹੈ। ਬਾਕੀ ਇਸ ਉਪਰ ਟੈਕਸ ਅਤੇ ਸੈੱਸ ਲੱਗਣ ਕਾਰਨ ਬਿਜਲੀ 7 ਤੋਂ 9 ਰੁਪਏ ਤਕ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement