ਦੋਸ਼ੀਆਂ ਨੂੰ ਅੰਤਰਮ ਜ਼ਮਾਨਤ ਦੇਣ ਵਿਰੁਧ ਸੁਪਰੀਮ ਕੋਰਟ 'ਚ ਚੁਨੌਤੀ 
Published : May 29, 2018, 3:40 am IST
Updated : May 29, 2018, 3:40 am IST
SHARE ARTICLE
Punjab & Haryana High Court
Punjab & Haryana High Court

ਹਰਿਆਣਾ ਦੇ ਨੂਹ (ਮੇਵਾਤ)  ਦੋਹਰੇ ਹਤਿਆਕਾਂਡ ਅਤੇ ਸਮੂਹਕ ਬਲਾਤਕਾਰ ਮਾਮਲੇ ਵਿਚ ਅੱਜ ਹਾਈ ਕੋਰਟ ਨੇ ਕਥਿਤ ਦੋਸ਼ੀਆਂ ਦੀ ਅੰਤਮਿ ਜ਼ਮਾਨਤ 25 ਜੁਲਾਈ ...

ਚੰਡੀਗੜ੍ਹ,  ਹਰਿਆਣਾ ਦੇ ਨੂਹ (ਮੇਵਾਤ)  ਦੋਹਰੇ ਹਤਿਆਕਾਂਡ ਅਤੇ ਸਮੂਹਕ ਬਲਾਤਕਾਰ ਮਾਮਲੇ ਵਿਚ ਅੱਜ ਹਾਈ ਕੋਰਟ ਨੇ ਕਥਿਤ ਦੋਸ਼ੀਆਂ ਦੀ ਅੰਤਮਿ ਜ਼ਮਾਨਤ 25 ਜੁਲਾਈ ਤਕ ਵਧਾ ਦਿਤੀ ਹੈ। ਇਸ ਤੋਂ ਪਹਿਲਾਂ 7 ਮਾਰਚ, 2018 ਨੂੰ ਸੀ. ਬੀ.ਆਈ. ਵਲੋਂ  ਕੋਈ ਸਬੂਤ ਨਾ ਪੇਸ਼ ਕੀਤਾ ਜਾ ਸਕਿਆ ਹੋਣ ਵਜੋਂ ਹਾਈ ਕੋਰਟ ਨੇ ਦੋਸ਼ੀਆਂ ਨੂੰ ਅੰਤਰਮ ਜ਼ਮਾਨਤ ਦੀ ਰਾਹਤ ਦਿਤੀ ਸੀ।

ਇਸ ਦੋਹਰੇ ਹਤਿਆਕਾਂਡ ਅਤੇ ਸਮੂਹਕ ਬਲਾਤਕਾਰ ਮਾਮਲੇ ਤਹਿਤ ਬਲਾਤਕਾਰ ਦੀ ਸ਼ਿਕਾਰ ਪੀੜਤਾ ਨੇ ਸੁਪਰੀਮ ਕੋਰਟ ਵਿਚ ਐਡਵੋਕੇਟ ਸਲਮਾਨ ਖੁਰਸ਼ੀਦ (ਸਾਬਕਾ ਕਾਨੂੰਨ ਮੰਤਰੀ) ਰਾਹੀਂ ਅਰਜ਼ੀ ਦਾਇਰ ਕਰ ਕੇ ਹਾਈ ਕੋਰਟ ਵਲੋਂ ਦਿਤੀ ਗਈ ਇਸ ਜ਼ਮਾਨਤ  ਦੇ ਆਦੇਸ਼ ਨੂੰ ਚੁਨੌਤੀ ਦਿਤੀ ਹੈ । ਉਧਰ ਸੀਬੀਆਈ ਨੇ ਜਾਂਚ ਦੇ ਬਾਰੇ ਵਿਚ ਸਪਸ਼ਟੀਕਰਨ ਰੀਪੋਰਟ ਦਾਇਰ ਕਰਨ ਲਈ ਸਮਾਂ ਮੰਗਿਆ ਸੀ। ਅਜਿਹੇ ਵਿਚ ਹਰਿਆਣਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਅੰਤਰਮ ਜ਼ਮਾਨਤ ਹਾਈ ਕੋਰਟ ਨੇ 25 ਜੁਲਾਈ ਤਕ ਵਧਾ ਦਿਤੀ।

ਹਰਿਆਣਾ ਪੁਲਿਸ ਦੀ ਐਸ.ਆਈ. ਟੀ.  ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਵਕੀਲ ਪ੍ਰਦੀਪ ਰਾਪੜੀਆ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ 24 ਜਨਵਰੀ 2018 ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਚਾਰ ਹੋਰਨਾਂ ਦੋਸ਼ੀਆਂ ਵਿਰੁਧ ਚਲਾਨ ਦਾਇਰ ਕਰਦੇ ਹੋਏ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਦਰਅਸਲ ਘਟਨਾ ਨੂੰ ਅੰਜਾਮ ਦੇਣ ਵਿਚ ਐਕਸਲ ਗਰੋਹ ਦੇ 4 ਜਣਿਆਂ ਦਾ ਹੱਥ ਸੀ।

 ਇਨ੍ਹਾਂ  ਚਾਰ ਜਣਿਆਂ ਦੇ ਡੀ.ਐਨ.ਏ. ਅਤੇ ਫਿੰਗਰ ਪ੍ਰਿੰਟ ਘਟਨਾ ਸਥਾਨ ਤੋਂ ਪ੍ਰਾਪਤ ਚੀਜ਼ਾਂ ਨਾਲ ਮਿਲਾਨ ਹੋਣ ਨਾਲ ਇਨ੍ਹਾਂ ਲੋਕਾਂ ਦੀ ਅਪਰਾਧ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ ਜਦਕਿ ਹਰਿਆਣਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਵਿਰੁਧ ਕੋਈ ਸਬੂਤ ਨਹੀਂ ਮਿਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement