ਕਿਸਾਨਾਂ ਦੀ ਹਮਾਇਤ ਵਿਚ "ਹੱਕਾਂ ਦੀ ਦੌੜ" ਲਗਾ 10-12 ਦਿਨ ਵਿਚ ਦਿੱਲੀ ਪਹੁੰਚੇਗਾ ਗੁਰਵਿੰਦਰ ਸਿੰਘ
Published : Apr 29, 2021, 1:25 pm IST
Updated : Apr 29, 2021, 2:21 pm IST
SHARE ARTICLE
Gurwinder Singh
Gurwinder Singh

ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਤੋਂ ਦਿੱਲੀ ਸਿੰਘੂ ਬਾਰਡਰ ਤਕ ਲਗਾਵੇਗਾ ਦੌੜ

ਅੰਮ੍ਰਿਤਸਰ( ਰਾਜੇਸ਼ ਕੁਮਾਰ ਸੰਧੂ ) ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਮੋਦੀ ਸਰਕਾਰ ਤੱਕ ਕਿਸਾਨੀ ਅੰਦੋਲਨ ਦੀ ਅਵਾਜ਼ ਪਹੁੰਚਾਉਣ ਲਈ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਤੋਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਡੇਰਾ ਬਾਬਾ ਨਾਨਕ ਤੋਂ ਦਿੱਲੀ ਸਿੰਘੂ ਬਾਰਡਰ ਤਕ 600 ਕਿਲੋਮੀਟਰ ਦੌੜ ਲਗਾ ਕੇ 10 ਤੋਂ 12 ਦਿਨਾਂ ਦੇ ਵਿਚ  ਸਿੰਘੂ ਬਾਰਡਰ ਪਹੁੰਚੇਗਾ।

Gurwinder SinghGurwinder Singh

ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸਾਨੀ ਅੰਦੋਲਨ ਨੂੰ ਨਵਾਂ ਬਲ ਬਖਸ਼ਣ ਅਤੇ ਕਿਸਾਨੀ ਸੰਘਰਸ਼ ਵਿਚ ਜੁਟੇ ਕਿਸਾਨ ਭਰਾਵਾਂ ਦੀ ਹਮਾਇਤ ਵਿਚ "ਹੱਕਾਂ ਦੀ ਦੌੜ" ਲਗਾ 10 ਤੋਂ 12 ਦਿਨ ਵਿਚ ਦਿੱਲੀ ਪਹੁੰਚੇਗਾ।

Gurwinder SinghGurwinder Singh

ਉਹਨਾਂ ਨੇ ਇਸ ਹੱਕਾਂ ਦੀ ਦੌੜ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਾ ਕਿਸੇ ਰੂਪ ਵਿਚ ਕਿਸਾਨੀ ਅੰਦੋਲਨ ਨੂੰ ਸਮਰਥਨ ਜਰੂਰ ਕਰਨ। ਕਿਸਾਨੀ ਅੰਦੋਲਨ ਦੀ ਹਿਮਾਇਤ ਕਰਦਿਆ ਇਸਦੀ ਅਵਾਜ਼ ਇਹਨੀ ਕੁ ਬੁਲੰਦ ਕਰ ਦਿਉ ਕਿ ਮੋਦੀ ਸਰਕਾਰ ਤਕ ਇਹ ਸੰਦੇਸ਼ ਪਹੁੰਚ ਜਾਵੇ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

Gurwinder SinghGurwinder Singh

ਇਸ ਮੌਕੇ ਤੇ ਸ੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਗਵੰਤ ਸਿੰਘ ਸਿਆਲਕਾ ਨੇ ਜਿਥੇ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੂੰ  ਇਸ ਉਪਰਾਲੇ ਵਾਸਤੇ ਵਧਾਈ ਦਿੱਤੀ ਉਥੇ ਹੀ ਇਸ ਨੌਜਵਾਨ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਦੇਸ਼ ਅਤੇ ਕੌਮ ਨੂੰ ਅਜਿਹੇ ਬੁਲੰਦ ਹੌਸਲੇ ਵਾਲੇ ਨੋਜਵਾਨਾਂ ਦੀ ਜ਼ਰੂਰਤ ਹੈ। ਇਹ ਯੁਵਾ ਪੀੜੀ ਲਈ ਇਕ ਮਿਸਾਲ ਹੈ ਜਿਹਨਾਂ ਦੇਸ਼ ਅਤੇ ਕੌਮ ਦੀ ਖਾਤਰ ਅਵਾਜ਼ ਬੁਲੰਦ ਕਰਦਿਆ ਇਹ ਉਪਰਾਲਾ ਕੀਤਾ ਹੈ।

Gurwinder SinghGurwinder Singh

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement