ਪ੍ਰਸ਼ਾਸਨ ਦੀ ਸਖ਼ਤੀ ਬੇਅਸਰ, ਸ਼ਹਿਰ ਦੇ ਕਈ ਖੇਤਰਾਂ 'ਚ ਖੁਲ੍ਹੇਆਮ ਹੋ ਰਹੀ ਹੈ ਕਰਫ਼ਿਊ ਦੀ ਉਲੰਘਣਾ
Published : Apr 29, 2020, 10:33 am IST
Updated : Apr 29, 2020, 10:33 am IST
SHARE ARTICLE
ਪ੍ਰਸ਼ਾਸਨ ਦੀ ਸਖ਼ਤੀ ਬੇਅਸਰ, ਸ਼ਹਿਰ ਦੇ ਕਈ ਖੇਤਰਾਂ 'ਚ ਖੁਲ੍ਹੇਆਮ ਹੋ ਰਹੀ ਹੈ ਕਰਫ਼ਿਊ ਦੀ ਉਲੰਘਣਾ
ਪ੍ਰਸ਼ਾਸਨ ਦੀ ਸਖ਼ਤੀ ਬੇਅਸਰ, ਸ਼ਹਿਰ ਦੇ ਕਈ ਖੇਤਰਾਂ 'ਚ ਖੁਲ੍ਹੇਆਮ ਹੋ ਰਹੀ ਹੈ ਕਰਫ਼ਿਊ ਦੀ ਉਲੰਘਣਾ

ਮਾਸਕ ਲਗਾਏ ਬਿਨਾਂ ਘੁੰਮਦੇ ਆਮ ਵੇਖੇ ਜਾ ਸਕਦੇ ਹਨ ਲੋਕ

ਐਸ.ਏ.ਐਸ. ਨਗਰ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਦੁਕਾਨਾਂ ਅਤੇ ਦਫ਼ਤਰ ਤਾਂ ਬੰਦ ਹਨ ਪਰ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਹੈ।

ਸ਼ਹਿਰ ਦੇ ਬਾਜ਼ਾਰ ਬੰਦ ਹੋਣ ਕਾਰਨ ਭਾਵੇਂ ਮਾਰਕੀਟਾਂ ਸੁੰਨਸਾਨ ਪਈਆਂ ਹਨ ਪਰ ਰਿਹਾਇਸ਼ੀ ਖੇਤਰਾਂ ਵਿਚ ਲੋਕ ਹੁਣ ਵੀ ਆਮ ਘੁੰਮਦੇ ਦਿਖ ਜਾਂਦੇ ਹਨ ਜਿਹੜੇ ਬੇਪਰਵਾਹ ਹੋ ਕੇ ਪਾਰਕਾਂ ਵਿਚ ਸੈਰ ਵੀ ਕਰਦੇ ਹਨ ਅਤੇ ਬਿਨਾਂ ਮਾਸਕ ਜਾਂ ਦਸਤਾਨਿਆਂ ਦੇ ਆਮ ਘੁੰਮਦੇ ਰਹਿੰਦੇ ਹਨ। ਸ਼ਹਿਰ ਵਿਚ ਘੁੰਮਦੀਆਂ ਸਬਜ਼ੀ ਅਤੇ ਫਲਾਂ ਵਾਲਿਆਂ ਦੀਆਂ ਰੇਹੜੀਆਂ ਵਾਲਿਆਂ ਵਲੋਂ ਵੀ ਕਰਫ਼ਿਊ ਦੇ ਨਿਯਮਾਂ ਦੀ ਖੁਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਰੇਹੜੀਆਂ ਵਾਲਿਆਂ ਵਿਚੋਂ ਜਿਆਦਾਤਰ ਅਜਿਹੇ ਵੀ ਹਨ ਜਿਨ੍ਹਾਂ ਕੋਲ ਸ਼ਨਾਖ਼ਤੀ ਕਾਰਡ ਤਕ ਨਹੀਂ ਹੁੰਦਾ ਅਤੇ ਨਾ ਹੀ ਇਹ ਲੋਕ ਸਾਮਾਨ ਵੇਚਣ ਵੇਲੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ।


ਕਰਫ਼ਿਊ ਦੀ ਉਲੰਘਣਾ ਪ੍ਰਵਾਸੀ ਕਾਲੋਨੀਆਂ ਵਿਚ ਹੋਰ ਵੀ ਜ਼ਿਆਦਾ ਹੈ, ਜਿਥੇ  ਜਾ ਕੇ ਅਜਿਹਾ ਲਗਦਾ ਹੀ ਨਹੀਂ ਹੈ ਕਿ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ। ਇਨ੍ਹਾਂ ਕਾਲੋਨੀਆਂ ਵਿਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਜਾਂਦੀ। ਗਲੀਆਂ ਕਿਨਾਰੇ ਲੱਗੀਆਂ ਰੇਹੜੀਆਂ ਫੜ੍ਹੀਆਂ ਤੇ ਖ਼ਰੀਦਦਾਰਾਂ ਦੀ ਭੀੜ ਦਿਖਦੀ ਹੈ ਅਤੇ ਪ੍ਰਸ਼ਾਸਨ ਵਲੋਂ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਦਾਅਵੇ ਪੂਰੀ ਤਰ੍ਹਾਂ ਹਵਾ ਹਵਾਈ ਲਗਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement