Punjab News: ਤਹਿਸੀਲ ’ਚ ਵਿਜੀਲੈਂਸ ਰੇਡ ਦੀ ਅਫਵਾਹ! ਪੂਰਾ ਸਟਾਫ ਹੋਇਆ ਰਫੂਚੱਕਰ; 5 ਘੰਟੇ ਤਕ ਖੱਜਲ-ਖੁਆਰ ਹੋਏ ਲੋਕ
Published : Mar 29, 2024, 12:08 pm IST
Updated : Mar 29, 2024, 12:26 pm IST
SHARE ARTICLE
Rumor of vigilance raid in Zirakpur Tehsil
Rumor of vigilance raid in Zirakpur Tehsil

ਦਫ਼ਤਰ 5 ਘੰਟੇ ਤਕ ਬਿਨਾਂ ਕਿਸੇ ਕਰਮਚਾਰੀ ਖੁੱਲ੍ਹਾ ਰਿਹਾ ਅਤੇ ਲੱਖਾਂ ਰੁਪਏ ਦੇ ਅਸ਼ਟਾਮ ਅਤੇ ਹੋਰ ਦਸਤਾਵੇਜ਼ ਬਿਨਾਂ ਕਿਸੇ ਨਿਗਰਾਨੀ ਦੇ ਪਏ ਰਹੇ।

Punjab News: ਜ਼ੀਰਕਪੁਰ ਸਬ-ਤਹਿਸੀਲ ਵਿਚ ਵੀਰਵਾਰ ਦੁਪਹਿਰ ਨੂੰ ਵਿਜੀਲੈਂਸ ਰੇਡ ਦੀ ਅਫਵਾਹ ਫੈਲਣ ਤੋਂ ਬਾਅਦ ਸਾਰਾ ਸਟਾਫ ਰਫੂਚੱਕਰ ਹੋ ਗਿਆ। ਇਸ ਦੌਰਾਨ ਤਹਿਸੀਲ ਵਿਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਕੁਰਸੀਆਂ ਛੱਡ ਕੇ ਗਾਇਬ ਹੋ ਗਏ। ਦਸਿਆ ਜਾ ਰਿਹਾ ਹੈ ਕਿ ਦਫ਼ਤਰ 5 ਘੰਟੇ ਤਕ ਬਿਨਾਂ ਕਿਸੇ ਕਰਮਚਾਰੀ ਖੁੱਲ੍ਹਾ ਰਿਹਾ ਅਤੇ ਲੱਖਾਂ ਰੁਪਏ ਦੇ ਅਸ਼ਟਾਮ ਅਤੇ ਹੋਰ ਦਸਤਾਵੇਜ਼ ਬਿਨਾਂ ਕਿਸੇ ਨਿਗਰਾਨੀ ਦੇ ਪਏ ਰਹੇ।

ਸਟਾਫ ਦੀ ਗੈਰ-ਮੌਜੂਦਗੀ ਕਾਰਨ ਦੂਰ-ਦੁਰਾਡੇ ਤੋਂ ਰਜਿਸਟਰੀ ਲਈ ਆਉਣ ਵਾਲੇ ਲੋਕਾਂ ਨੂੰ ਕਰੀਬ 5 ਘੰਟਿਆਂ ਤਕ ਖੱਜਲ-ਖੁਆਰ ਹੋਣਾ ਪਿਆ। ਸਬ-ਤਹਿਸੀਲ ਵਿਚ ਵਿਜੀਲੈਂਸ ਦੀ ਇੰਨੀ ਦਹਿਸ਼ਤ ਫ਼ੈਲ ਗਈ ਕਿ ਨਾਇਬ ਤਹਿਸੀਲਦਾਰ, ਰਜਿਸਟਰੀ ਕਲਰਕ ਸਮੇਤ ਕਿਸੇ ਕਰਮਚਾਰੀ ਨੇ ਫ਼ੋਨ ਤਕ ਨਹੀਂ ਚੁੱਕਿਆ।

ਸੂਤਰਾਂ ਅਨੁਸਾਰ ਨਾਇਬ ਤਹਿਸੀਲਦਾਰ ਸਣੇ ਸਾਰੇ ਕਰਮਚਾਰੀ ਦੁਪਹਿਰ ਦੇ ਖਾਣੇ ਬਹਾਨੇ ਦਫ਼ਤਰ ਛੱਡ ਕੇ ਚਲੇ ਗਏ। ਇਸ ਦੌਰਾਨ ਪਾਣੀ ਪਿਲਾਉਣ ਵਾਲੇ ਚੌਥੇ ਦਰਜੇ ਦੇ ਕਰਮਚਾਰੀ ਵੀ ਗਾਇਬ ਰਹੇ। ਇਸ ਤੋਂ ਬਾਅਦ 6 ਵਜੇ ਤਕ ਜਦੋਂ ਕੋਈ ਕਰਮਚਾਰੀ ਦਫ਼ਤਰ ਨਹੀਂ ਆਇਆ ਤਾਂ ਇਕ ਕਰਮਚਾਰੀ ਦਫ਼ਤਰ ਨੂੰ ਤਾਲਾ ਲਗਾ ਕੇ ਚਲਾ ਗਿਆ।

ਮਾਮਲੇ ਦੀ ਜਾਂਚ ਕੀਤੀ ਜਾਵੇਗੀ:  ਨਾਇਬ ਤਹਿਸੀਲਦਾਰ

ਇਸ ਮਾਮਲੇ ’ਤੇ ਜ਼ੀਰਕਪੁਰ ਦੇ ਨਾਇਬ ਤਹਿਸੀਲਦਾਰ ਰਾਜਕੁਮਾਰ ਨੇ ਕਿਹਾ, “ਮੇਰੀ ਉੱਚ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਸੀ। ਕਰੀਬ 2 ਵਜੇ ਤਕ ਮੈਂ ਸਾਰਾ ਕੰਮ ਖਤਮ ਕੀਤਾ ਅਤੇ ਦਫ਼ਤਰ ਤੋਂ ਚਲਾ ਗਿਆ। ਪਤਾ ਨਹੀਂ ਮੇਰੇ ਜਾਣ ਤੋਂ ਬਾਅਦ ਸਟਾਫ ਕਿਥੇ ਚਲਾ ਗਿਆ। ਸੋਮਵਾਰ ਨੂੰ ਇਸ ਦੀ ਜਾਂਚ ਕੀਤੀ ਜਾਵੇਗੀ”।  

(For more Punjabi news apart from Rumor of vigilance raid in Zirakpur Tehsil, stay tuned to Rozana Spokesman)

 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement