ਕੈਨੇਡਾ ਵਿਚ ਸਟੋਰਾਂ ਨੇ ਹਟਾਏ ਰੂਸੀ ਉਤਪਾਦ
Published : Mar 29, 2022, 12:26 am IST
Updated : Mar 29, 2022, 12:26 am IST
SHARE ARTICLE
image
image

ਕੈਨੇਡਾ ਵਿਚ ਸਟੋਰਾਂ ਨੇ ਹਟਾਏ ਰੂਸੀ ਉਤਪਾਦ

ਉਟਾਵਾ, 28 ਮਾਰਚ: ਕੈਨੇਡਾ ਨੇ ਰੂਸ ਦੀ ਅਰਥਵਿਵਸਥਾ ਨੂੰ ਕਰਾਰਾ ਝਟਕਾ ਦਿਤਾ ਹੈ। ਯੂਕ੍ਰੇਨ ਵਿੱਚ ਰੂਸ ਦੀ ਵਿਸ਼ੇਸ਼ ਫ਼ੌਜੀ ਕਾਰਵਾਈ ਦੀ ਸ਼ੁਰੂਆਤ ਅਤੇ ਉਸ ਤੋਂ ਬਾਅਦ ਲਗਾਈਆਂ ਗਈਆਂ ਪਛਮੀ ਪਾਬੰਦੀਆਂ ਤੋਂ ਬਾਅਦ ਹੁਣ ਕੈਨੇਡਾ ਵਿਚ ਕਰਿਆਨੇ ਦੇ ਸਟੋਰਾਂ ਨੇ ਸ਼ੈਲਫ਼ਾਂ ਤੋਂ ਰੂਸੀ ਉਤਪਾਦਾਂ ਨੂੰ ਹਟਾ ਦਿਤਾ ਹੈ। ਗਲੋਬ ਐਂਡ ਮੇਲ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ।
ਕੈਨੇਡੀਅਨ ਅਖ਼ਬਾਰ ਨੇ ਐਂਪਾਇਰ ਕੰਪਨੀ ਲਿਮਟਿਡ ਦੇ ਬੁਲਾਰੇ ਜੈਕਲੀਨ ਵੇਦਰਬੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੋਬੇਜ਼, ਸੇਫ਼ਵੇਅ ਅਤੇ ਫ਼ਰੈਸ਼ਕੋ ਵਰਗੀਆਂ ਕਰਿਆਨੇ ਦੀਆਂ ਚੇਨਾਂ ਨੇ ਮਾਰਚ ਦੀ ਸ਼ੁਰੂਆਤ ਵਿਚ ਸ਼ੈਲਫ਼ਾਂ ਤੋਂ ਰੂਸੀ ਉਤਪਾਦਾਂ ਨੂੰ ਕਢਣਾ ਸ਼ੁਰੂ ਕਰ ਦਿਤਾ ਸੀ। ਦਿ ਗਲੋਬ ਐਂਡ ਮੇਲ ਨੇ ਬੁਲਾਰੇ ਮੈਰੀ-ਕਲੋਡ ਬੇਕਨ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਮੈਟਰੋ ਇੰਕ. ਨੇ ਵੀ ਰੂਸ ਵਿਚ ਬਣੇ ਉਤਪਾਦਾਂ ਨੂੰ ਵੇਚਣਾ ਬੰਦ ਕਰ ਦਿਤਾ ਸੀ, ਸ਼ੈਲਫ਼ਾਂ ਤੋਂ ਲਗਭਗ ਇਕ ਦਰਜਨ ਉਤਪਾਦਾਂ ਨੂੰ ਬਾਹਰ ਕਢਿਆ ਗਿਆ ਸੀ। ਲੋਬਲਾ ਕੰਪਨੀਜ਼ ਲਿਮਟਿਡ ਦੇ ਬੁਲਾਰੇ ਕੈਥਰੀਨ ਥਾਮਸ ਨੇ ਅਖ਼ਬਾਰ ਨੂੰ ਦਸਿਆ ਕਿ ਰੂਸੀ ਉਤਪਾਦ ਆਮ ਤੌਰ ’ਤੇ ਹੁਣ ਸ਼ੈਲਫ਼ ਤੋਂ ਹਟਾ ਦਿਤੇ ਗਏ ਹਨ। ਕੈਨੇਡਾ ਵਿਚ ਕਥਿਤ ਤੌਰ ’ਤੇ ਸਿਰਫ਼ ਕੁਝ ਰੂਸੀ ਉਤਪਾਦ ਵਿਕਦੇ ਹਨ, ਜਿਨ੍ਹਾਂ ਵਿਚ ਸੂਰਜਮੁਖੀ ਦੇ ਬੀਜ, ਕਵਾਸ ਮਾਲਟ ਬੀਅਰ ਅਤੇ ਚਾਕਲੇਟ-ਕਵਰਡ ਮਾਰਸ਼ਮੈਲੋ ਸ਼ਾਮਲ ਹਨ।  (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement