Amritsar News: ਅੰਮ੍ਰਿਤਸਰ 'ਚ ਘਰ 'ਚ ਵੜ ਕੇ ਬਜ਼ੁਰਗ ਦਾ ਕਤਲ
Published : Feb 29, 2024, 3:02 pm IST
Updated : Feb 29, 2024, 3:09 pm IST
SHARE ARTICLE
Elderly killed by entering house in Amritsar news in punjabi
Elderly killed by entering house in Amritsar news in punjabi

Amritsar News: ਬੱਚਿਆਂ ਦੇ ਵਿਦੇਸ਼ ਰਹਿਣ ਕਾਰਨ ਘਰ ਵਿਚ ਇਕੱਲਾ ਰਹਿੰਦਾ ਸੀ ਬਜ਼ੁਰਗ

Elderly killed by entering house in Amritsar news in punjabi : ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਗੋਪਾਲ ਮੰਦਰ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਬਜ਼ੁਰਗ ਦਾ ਕਤਲ ਕਰ ਦਿਤਾ ਗਿਆ। ਬਜ਼ੁਰਗ ਦੇ ਚਾਰ ਬੱਚੇ ਹਨ ਅਤੇ ਸਾਰੇ ਵਿਦੇਸ਼ ਵਿੱਚ ਰਹਿੰਦੇ ਹਨ। ਮ੍ਰਿਤਕ ਘਰ 'ਚ ਇਕੱਲਾ ਰਹਿੰਦਾ ਸੀ। ਦੋਸ਼ੀ ਦੇਰ ਰਾਤ ਘਰ 'ਚ ਦਾਖਲ ਹੋਏ ਅਤੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ। ਫਿਲਹਾਲ ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਵਿਜੇ ਖੰਨਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਕੁੱਟ-ਕੁੱਟ ਮਾਰੀ ਮਾਂ 

ਗੁਆਂਢੀਆਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੇ ਕਰੀਬ ਆਰੇ ਦੀ ਆਵਾਜ਼ ਆ ਰਹੀ ਸੀ। ਜਦੋਂ ਉਨ੍ਹਾਂ ਨੇ ਛੱਤ ਤੋਂ ਦੇਖਿਆ ਤਾਂ ਇਕ ਨੌਜਵਾਨ ਦੋਵੇਂ ਗੇਟ ਪਾਰ ਕਰਕੇ ਅੰਦਰ ਆਇਆ ਅਤੇ ਦੂਜੇ ਨੌਜਵਾਨ ਨਾਲ ਗੱਲ ਕਰਨ ਤੋਂ ਬਾਅਦ ਉਸੇ ਸਮੇਂ ਉੱਥੋਂ ਚਲਾ ਗਿਆ।

ਉਹ ਉੱਠ ਕੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ ਪਰ ਕੋਈ ਬਾਹਰ ਨਾ ਆਇਆ। ਫਿਰ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਦੌੜਦਿਆਂ ਦੇਖਿਆ। ਗੁਆਂਢੀਆਂ ਅਨੁਸਾਰ ਦੋ ਨੌਜਵਾਨ ਜਾਲੀ ਤੋੜ ਕੇ ਛੱਤ ਰਾਹੀਂ ਅੰਦਰ ਆਏ ਸਨ।

ਇਹ ਵੀ ਪੜ੍ਹੋ:Punjab Weather Update: ਪੰਜਾਬ ਵਿਚ ਮੁੜ ਵਧੇਗੀ ਠੰਢ, ਅਗਲੇ 2 ਦਿਨਾਂ ਤੱਕ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ  

ਜਦੋਂ ਸਵੇਰੇ ਦੁਬਾਰਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਡੀਸੀਪੀ ਪ੍ਰਗਿਆ ਜੈਨ ਟੀਮ ਨਾਲ ਮੌਕੇ ’ਤੇ ਪਹੁੰਚੀ ਅਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬਜ਼ੁਰਗ ਵਿਅਕਤੀ ਦਾ ਮੂੰਹ ਬੰਨ੍ਹਿਆ ਹੋਇਆ ਸੀ ਅਤੇ ਉਹ ਬੈੱਡ ’ਤੇ ਮਰਿਆ ਪਿਆ ਸੀ।

ਮ੍ਰਿਤਕ ਦੇ ਚਾਰ ਬੱਚੇ ਹਨ ਅਤੇ ਚਾਰੋਂ ਵਿਦੇਸ਼ ਰਹਿੰਦੇ ਹਨ। ਬਜ਼ੁਰਗ ਇੱਥੇ ਇਕੱਲਾ ਰਹਿੰਦਾ ਸੀ। ਫਿਲਹਾਲ ਪੁਲਿਸ ਸੀਸੀਟੀਵੀ ਸਕੈਨ ਕਰ ਰਹੀ ਹੈ ਅਤੇ ਹਰ ਕੋਣ ਤੋਂ ਜਾਂਚ ਕਰ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Elderly killed by entering house in Amritsar news in punjabi , stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement