ਗ਼ੈਰ ਸਰਕਾਰੀ ਸੰਗਠਨ ਨੇ ਉਠਾਈ ਚੋਣ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ
Published : Jan 29, 2022, 11:49 pm IST
Updated : Jan 29, 2022, 11:49 pm IST
SHARE ARTICLE
IMAGE
IMAGE

ਗ਼ੈਰ ਸਰਕਾਰੀ ਸੰਗਠਨ ਨੇ ਉਠਾਈ ਚੋਣ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ

ਚੰਡੀਗੜ੍ਹ, 29 ਜਨਵਰੀ (ਭੁੱਲਰ): ਹਿਊਮਨ ਵੈਲਫ਼ੇਅਰ ਮੰਚ ਪੰਜਾਬ ਦੇ ਨਾਂ ਹੇਠ ਕੰਮ ਕਰ ਰਹੇ ਗ਼ੈਰ ਸਰਕਾਰੀ ਸੰਗਠਨ ਨੇ ਅੱਜ ਇਥੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੂੰ  ਮੰਗ ਪੱਤਰ ਦੇ ਕੇ ਚੋਣ ਕਮਿਸ਼ਨ ਤੋਂ ਉਮੀਦਵਾਰਾਂ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ | ਅੱਜ ਮੰਗ ਪੱਤਰ ਦੇਣ ਲਈ ਸੰਗਠਨ ਦਾ ਵਫ਼ਦ ਅਜੈ ਸ਼ਰਮਾ ਦੀ ਅਗਵਾਈ ਹੇਠ ਡਾ. ਰਾਜੂ ਨੂੰ  ਮਿਲਿਆ |
ਦਿਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਕਿ ਜਦ ਅੱਜ ਕਲ੍ਹ ਨਵੀਆਂ ਨੌਕਰੀਆਂ ਦੀ ਨਿਯੁਕਤੀ ਸਮੇਂ ਡੋਪ ਟੈਸਟ ਹੁੰਦੇ ਹਨ ਅਤੇ ਹਥਿਆਰਾਂ ਆਦਿ ਲਾਇਸੰਸ ਲੈਣ ਸਮੇਂ ਵੀ ਲੋਕਾਂ ਦੇ ਡੋਪ ਟੈਸਟ ਹੁੰਦੇ ਹਨ ਤਾਂ ਉਮੀਦਵਾਰਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਹਨ | ਉਨ੍ਹਾਂ ਇਹ ਮੰਗ ਵੀ ਕੀਤੀ ਕਿ ਸਿਆਸੀ ਪਾਰਟੀਆਂ ਦੇ ਮੈਨੀਫ਼ੈਸਟੋ ਵੀ ਕਾਨੂੰਨੀ ਘੇਰੇ ਵਿਚ ਲਿਆਂਦੇ ਜਾਣ ਤਾਂ ਜੋ ਵੱਖ ਵੱਖ ਕੀਤੇ ਜਾ ਰਹੇ ਲੁਭਾਵਣੇ ਵਾਅਦਿਆਂ ਰਾਹੀਂ ਵੋਟਰਾਂ 'ਤੇ ਪ੍ਰਭਾਵ ਨਾ ਪਾਇਆ ਜਾ ਸਕੇ ਅਤੇ ਚੋਣਾਂ ਦਾ ਕੰਮ ਨਿਰਪੱਖ ਹੋਵੇ | ਸ਼ਰਮਾ ਨੇ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਲਈ ਹਾਈ ਕੋਰਟ ਵਿਚ ਵੀ ਪਹੁੰਚ ਕਰਨਗੇ | ਮੁੱਖ ਚੋਣ ਅਧਿਕਾਰੀ ਨੇ ਮੰਗ ਪੱਤਰ ਕਮਿਸ਼ਨ ਨੂੰ  ਭੇਜ ਦਿਤਾ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement