ਚੀਫ਼ ਜਸਟਿਸ ਦਾ ਕੇਂਦਰ ਨੂੰ ਸਵਾਲ- ਤੁਸੀਂ ਅੱਖਾਂ ਕਿਉਂ ਬੰਦ ਕਰ ਰਖੀਆਂ ਨੇ, ਕੱੁਝ ਕਰਦੇ ਕਿਉਂ ਨਹੀਂ?
Published : Jan 29, 2021, 12:21 am IST
Updated : Jan 29, 2021, 12:21 am IST
SHARE ARTICLE
image
image

ਚੀਫ਼ ਜਸਟਿਸ ਦਾ ਕੇਂਦਰ ਨੂੰ ਸਵਾਲ- ਤੁਸੀਂ ਅੱਖਾਂ ਕਿਉਂ ਬੰਦ ਕਰ ਰਖੀਆਂ ਨੇ, ਕੱੁਝ ਕਰਦੇ ਕਿਉਂ ਨਹੀਂ?

ਨਵੀਂ ਦਿੱਲੀ, 28 ਜਨਵਰੀ: ਤਬਲੀਗ਼ੀ ਜਮਾਤ ਮਰਕਜ਼ ਮਾਮਲੇ ’ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦਾ ਮੁੱਦਾ ਵੀ ਚੁਕਿਆ। 
ਇਸ ਕੇਸ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਐਸ. ਏ. ਬੋਬੜੇ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ ਇਸ ਮੁੱਦੇ ’ਤੇ ਅੱਖਾਂ ਕਿਉਂ ਬੰਦ ਕੀਤੀਆਂ ਹਨ, ਕੁੱਝ ਕਰ ਕਿਉਂ ਨਹੀਂ ਰਹੀ ਹੈ? 
ਸੁਪਰੀਮ ਕੋਰਟ ਨੇ ਤਬਲੀਗ਼ੀ ਜਮਾਤ ਦੀ ਮੀਡੀਆ ਰੀਪੋਰਟਾਂ ਵਿਰੁਧ ਜਮੀਅਤ ਉਲੇਮਾ ਏ ਹਿੰਦ ਅਤੇ ਪੀਸ ਪਾਰਟੀ ਸਣੇ ਹੋਰ ਲੋਕਾਂ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ 26 ਜਨਵਰੀ ਦੀ ਇਸ ਘਟਨਾ ’ਤੇ ਵੀ ਟਿਪਣੀ ਕੀਤੀ। ਅਦਾਲਤ ਨੇ ਕਿਹਾ ਕਿ ਕੁਝ ਖ਼ਬਰਾਂ ’ਤੇ ਕਾਬੂ ਪਾਉਣਾ ਉਨਾ ਹੀ ਜ਼ਰੂਰੀ ਹੈ, ਜਿੰਨਾ ਕਿ ਕੱੁਝ ਰੁਕਾਵਟ ਸਬੰਧੀ ਉਪਾਵਾਂ ਨੂੰ ਅਪਣਾਉਣਾ ਅਤੇ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਦੀ ਜਾਂਚ ਕਰਨਾ। ਮੈਂ ਨਹੀਂ ਜਾਣਦਾ ਕਿ ਤੁਹਾਡੀਆਂ ਇਸ ’ਤੇ ਅੱਖਾਂ ਬੰਦ ਕਿਉਂ ਹਨ।
ਚੀਫ਼ ਜਸਟਿਸ ਨੇ ਕਿਹਾ ਕਿ ਫੇਕ ਨਿਊਜ਼ ਕਾਰਨ ਹਿੰਸਾ ਹੋਵੇ, ਕਿਸੇ ਦੀ ਜਾਨ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਅਜਿਹੀ ਸਥਿਤੀ ਨਹੀਂ ਪੈਦਾ ਹੋਣੀ ਚਾਹੀਦੀ ਕਿਸੇ ਖ਼ਬਰ ਦੀ ਵਜ੍ਹਾ ਨਾਲ। 
ਪਟੀਸ਼ਨਕਰਤਾ ਨੇ ਕਿਹਾ ਕਿ ਸਰਕਾਰ ਕੋਲ ਅਜਿਹੇ ਪ੍ਰੋਗਰਾਮਾਂ ’ਤੇ ਰੋਕ ਲਾਉਣ ਦੀ ਸ਼ਕਤੀ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਖ਼ਲ ਕਰ ਕੇ ਕਿਹਾ ਸੀ ਕਿ ਮੀਡੀਆ ਨੂੰ ਜਮਾਤ ਦੇ ਮੁੱਦੇ ’ਤੇ ਰੀਪੋਰਟਿੰਗ ਕਰਨ ਤੋਂ ਨਹੀਂ ਰੋਕ ਸਕਦੇ। ਇਹ ਪ੍ਰੈੱਸ ਦੀ ਸੁਤੰਤਰਤਾ ਦਾ ਮਾਮਲਾ ਹੈ। ਮਰਕਜ਼  ਬਾਰੇ ਵਧੇਰੇ ਰੀਪੋਰਟਾਂ ਗ਼ਲਤ ਨਹੀਂ ਸਨ। (ਏਜੰਸੀ)
----------------------
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement