ਕੌਮੀ ਪੱਧਰ ਦੀ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ, ਮਾਸੀ ਕਰਦੀ ਸੀ ਪਰੇਸ਼ਾਨ
Published : Nov 28, 2022, 12:05 am IST
Updated : Nov 28, 2022, 12:05 am IST
SHARE ARTICLE
image
image

ਕੌਮੀ ਪੱਧਰ ਦੀ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ, ਮਾਸੀ ਕਰਦੀ ਸੀ ਪਰੇਸ਼ਾਨ

ਤਰਨਤਾਰਨ, 27 ਨਵੰਬਰ : ਇਥੋਂ ਦੇ ਪਿੰਡ ਜੋੜਾ ਦੀ ਵਸਨੀਕ ਤੇ ਕੌਮੀ ਪੱਧਰ ਦੀ ਕਬੱਡੀ ਖਿਡਾਰਨ ਵੀਰਪਾਲ ਨੇ ਜ਼ਹਿਰੀਲੀ ਚੀਜ ਖਾ ਕੇ ਖ਼ੁਦਕੁਸ਼ੀ ਕਰ ਲਈ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਮ੍ਰਤਕਾ ਦੀ ਮਾਂ ਨੇ ਦਸਿਆ ਕਿ ਵੀਰਪਾਲ ਦੀ ਮਾਸੀ ਤੇ ਉਸ ਦੇ ਬੱਚੇ ਵੀਰਪਾਲ ਦੇ ਚਰਿੱਤਰ 'ਤੇ ਸਵਾਲ ਉਠਾਉਂਦੇ ਸਨ ਜਿਸ ਕਰ ਕੇ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ ਤੇ ਇਹ ਗੱਲਾਂ ਬਰਦਾਸ਼ਤ ਨਾ ਕਰ ਪਾਈ ਤੇ ਅਖ਼ੀਰ ਉਸ ਨੇ ਕੋਈ ਜ਼ਹਿਰੀਲੀ ਚੀਜ ਖਾ ਲਈ ਤੇ ਉਸ ਨੂੰ  ਗੰਭੀਰ ਹਾਲਤ ਵਿਚ ਰਸੂਲਪੁਰ ਦੇ ਪ੍ਰਾਈਵੇਟ ਹਸਪਾਤਲ ਵਿਚ ਦਾਖ਼ਲ ਕਰਵਾਇਆ ਗਿਆ | ਜਿਥੇ ਕੁੱਝ ਦਿਨ ਇਲਾਜ ਕੀਤਾ ਗਿਆ ਤੇ ਫਿਰ ਉਸ ਨੂੰ  ਅੰਮਿ੍ਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਜਿਥੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ | ਵੀਰਪਾਲ ਦੇ ਪਿਤਾ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਾ ਹੈ | 
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement