ਟਰੱਕ ਹੇਠ ਆਉਣ ਕਰ ਕੇ ਦੋ ਨੌਜਵਾਨਾਂ ਦੀ ਮੌਤ
Published : Nov 28, 2020, 6:36 am IST
Updated : Nov 28, 2020, 6:36 am IST
SHARE ARTICLE
image
image

ਟਰੱਕ ਹੇਠ ਆਉਣ ਕਰ ਕੇ ਦੋ ਨੌਜਵਾਨਾਂ ਦੀ ਮੌਤ

ਨਵਾਂਸ਼ਹਿਰ, 27 ਨਵੰਬਰ (ਅਮਰੀਕ ਸਿੰਘ ਢੀਂਡਸਾ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਰਾਹੋਂ ਤੋਂ ਤਕਰੀਬਨ ਛੇ ਕਿਲੋਮੀਟਰ ਦੀ ਦੂਰੀ ਉਤੇ ਪਿੰਡ ਕੰਗ ਵਿਖੇ ਐਸ.ਪੀ. ਪਟਰੌਲ ਪੰਪ ਦੇ ਨਜ਼ਦੀਕ ਇਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੋਨੋਂ ਨੌਜਵਾਨ ਰਾਹੋਂ ਸਾਈਡ ਤੋਂ ਅਪਣੇ ਪਿੰਡ ਗਰਚਾ ਨੂੰ ਆ ਰਹੇ ਸੀ ਤੇ ਇਕ ਟਰੱਕ ਦੀ ਲਪੇਟ ਵਿਚ ਆਉਣ ਅਤੇ ਟਾਇਰ ਹੇਠ ਆਉਣ ਕਾਰਨ ਦੋਨੋਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਥਾਣਾ ਰਾਹੋਂ ਦੇ ਐਸ.ਐਚ.ਓ. ਹਰਪ੍ਰਰੀਤ ਸਿੰਘ ਦੇਹਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਸਵੰਤ ਸਿੰਘ ਵਾਸੀ ਪਿੰਡ ਗਰਚਾ ਅਪਣੇ ਦੋਸਤ ਹਰਸ਼ਦੀਪ ਦੇ ਨਾਲ ਕਿਸੇ ਕੰਮ ਵਾਸਤੇ ਰਾਹੋਂ ਗਿਆ ਹੋਇਆ ਸੀ ਅਤੇ ਉਥੋਂ ਵਾਪਸ ਅਪਣੇ ਘਰ ਨੂੰ ਆ ਰਹੇ ਸਨ। ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੋਟਰਸਾਈਕਲ ਨਾਲ ਟਕਰਾਅ ਕਾਰਨ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਹਰਸ਼ਦੀਪ ਸਿੰਘ ਅਜੇ ਪੜ੍ਹ ਰਿਹਾ ਸੀ ਅਤੇ ਜਸਵੰਤ ਸਿੰਘ ਦਾ ਵਿਆਹ ਹੋਇਆ ਸੀ। ਐਸ.ਐਚ.ਓ. ਨੇ ਜਾਣਕਾਰੀ ਦਿਤੀ ਕਿ ਦੋਨਾਂ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਹੋਇਆ। ਉਥੇ ਟਰੱਕ ਚਾਲਕ ਦੇ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਆਰੰਭ ਕਰ ਦਿਤੀ ਗਈ ਹੈ।imageimage

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement