ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਸਿੰਗਾਪੁਰ ਤੋਂ ਪਰਤੇ ਲਾਲੂ ਯਾਦਵ
Published : Oct 28, 2022, 7:04 am IST
Updated : Oct 28, 2022, 7:04 am IST
SHARE ARTICLE
image
image

ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਸਿੰਗਾਪੁਰ ਤੋਂ ਪਰਤੇ ਲਾਲੂ ਯਾਦਵ


ਪਟਨਾ, 27 ਅਕਤੂਬਰ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਗੁਰਦੇ ਦਾ ਆਪਰੇਸ਼ਨ ਕਰਵਾਏ ਬਿਨਾਂ ਹੀ ਸਿੰਗਾਪੁਰ ਤੋਂ ਪਰਤ ਆਏ ਹਨ | ਹਾਲਾਂਕਿ ਕੁੱਝ ਜ਼ਰੂਰੀ ਜਾਂਚਾਂ ਕਰਨ ਤੋਂ ਬਾਅਦ ਉਹ ਇਕ ਵਾਰ ਫਿਰ ਅਦਾਲਤ ਤੋਂ ਸਿੰਗਾਪੁਰ ਜਾਣ ਦੀ ਇਜਾਜ਼ਤ ਮੰਗਣਗੇ | ਪਿਛਲੇ ਕੁੱਝ ਸਾਲਾਂ ਤੋਂ ਗੁਰਦੇ ਦੀ ਗੰਭੀਰ ਸਮੱਸਿਆ ਨਾਲ ਪੀੜਤ ਲਾਲੂ ਦੀਵਾਲੀ ਦੀ ਰਾਤ ਸਿੰਗਾਪੁਰ ਤੋਂ ਦਿੱਲੀ ਪਹੁੰਚੇ, ਜਿਥੇ ਉਹ ਅਪਣੀ ਵੱਡੀ ਬੇਟੀ ਅਤੇ ਰਾਜ ਸਭਾ ਮੈਂਬਰ ਮੀਸ਼ਾ ਭਾਰਤੀ ਦੇ ਘਰ ਠਹਿਰੇ ਹੋਏ ਹਨ |
ਮੀਸ਼ਾ ਨੇ ਦਿੱਲੀ ਤੋਂ ਫ਼ੋਨ 'ਤੇ ਦਸਿਆ ਕਿ ਰਾਜਦ ਸੁਪਰੀਮੋ (74), ਜੋ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਸਿੰਗਾਪੁਰ ਗਏ ਸਨ, ਨੂੰ  ਲੈ ਕੇ ਉੱਥੇ ਡਾਕਟਰੀ ਸਲਾਹ ਲਈ ਅਤੇ ਕੁੱਝ ਜ਼ਰੂਰੀ ਟੈਸਟ ਕੀਤੇ ਗਏ | ਮੀਸ਼ਾ ਨੇ ਦਸਿਆ ਕਿ ਸਿੰਗਾਪੁਰ 'ਚ ਛੁੱਟੀਆਂ ਹੋਣ ਕਾਰਨ ਉਨ੍ਹਾਂ ਦੇ ਕੱੁਝ ਜ਼ਰੂਰੀ ਟੈਸਟ ਨਹੀਂ ਹੋ ਸਕੇ, ਜੋ ਇਥੇ ਹੀ ਕਰਵਾਏ ਜਾ ਸਕਦੇ ਹਨ | ਮੀਸ਼ਾ ਅਨੁਸਾਰ, ਇਹ ਜਾਂਚ ਕਰਵਾਉਣ ਤੋਂ ਬਾਅਦ ਲਾਲੂ ਮੁੜ ਸਿੰਗਾਪੁਰ ਜਾਣਗੇ | ਇਹ ਪੁੱਛੇ ਜਾਣ 'ਤੇ ਕਿ ਕੀ ਅਦਾਲਤ ਵਲੋਂ 25 ਅਕਤੂਬਰ ਤਕ ਹੀ ਦੇਸ਼ ਦੇ ਬਾਹਰ ਰਹਿਣ ਦੀ ਮਨਜ਼ੂਰੀ ਦਿਤੇ ਜਾਣ ਕਾਰਨ ਰਾਜਦ ਸੁਪਰੀਮੋ ਬਿਨਾਂ ਆਪਰੇਸ਼ਨ ਕਰਵਾਏ ਪਰਤ ਆਏ ਹਨ, ਮੀਸ਼ਾ ਨੇ ਕਿਹਾ,''ਹਾਂ ਇਹ ਵੀ ਇਕ ਕਾਰਨ ਸੀ |''        (ਏਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement