ਰਾਸ਼ਟਰਪਤੀ ਮੁਰਮੂ ਨੇ ਬਾਲ ਵਿਆਹ 'ਤੇ ਪਾਬੰਦੀ ਲਾਉਣ ਵਾਲੇ ਹਰਿਆਣਾ ਦੇ ਕਾਨੂੰਨ ਨੂੰ ਦਿਤੀ ਮਨਜ਼ੂਰੀ
Published : Sep 28, 2022, 12:59 am IST
Updated : Sep 28, 2022, 12:59 am IST
SHARE ARTICLE
image
image

ਰਾਸ਼ਟਰਪਤੀ ਮੁਰਮੂ ਨੇ ਬਾਲ ਵਿਆਹ 'ਤੇ ਪਾਬੰਦੀ ਲਾਉਣ ਵਾਲੇ ਹਰਿਆਣਾ ਦੇ ਕਾਨੂੰਨ ਨੂੰ ਦਿਤੀ ਮਨਜ਼ੂਰੀ

ਨਵੀਂ ਦਿੱਲੀ, 27 ਸਤੰਬਰ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬਾਲ ਵਿਆਹ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਵਾਲੇ ਹਰਿਆਣਾ ਦੇ ਕਾਨੂੰਨ ਨੂੰ  ਅਪਣੀ ਮਨਜ਼ੂਰੀ ਪ੍ਰਦਾਨ ਕੀਤੀ | ਇਸ ਕਾਨੂੰਨ ਨੂੰ  ਮਨਜ਼ੂਰੀ ਮਿਲਣ 'ਤੇ 15 ਤੋਂ 18 ਸਾਲ ਦੀ ਉਮਰ ਦੇ ਮੁੰਡੇ ਅਤੇ ਕੁੜੀ ਵਿਚਾਲੇ ਵਿਆਹੁਤਾ ਸਬੰਧਾਂ ਨੂੰ  ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ | 
ਸੁਪਰੀਮ ਕੋਰਟ ਦੇ ਇਕ ਹੁਕਮ ਮਗਰੋਂ ਬਾਲ ਵਿਆਹ ਦੀ ਮਨਾਹੀ (ਹਰਿਆਣਾ ਸੋਧ) ਬਿੱਲ, 2020 ਲਿਆਂਦਾ ਗਿਆ ਸੀ | ਸੁਪਰੀਮ ਕੋਰਟ ਨੇ ਐਲਾਨ ਕੀਤਾ ਸੀ ਕਿ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ, 2012 ਇਕ ਵਿਸ਼ੇਸ਼ ਕਾਨੂੰਨ ਹੋਣ ਦੇ ਨਾਅਤੇ, ਆਈ. ਪੀ. ਸੀ. ਦੀ ਧਾਰਾ 1860 ਅਤੇ 15 ਤੋਂ 18 ਸਾਲ ਦੀ ਉਮਰ ਦੀ ਨਾਬਾਲਗ ਪਤਨੀ ਨਾਲ ਯੌਨ ਸਬੰਧ 'ਤੇ ਲਾਗੂ ਹੁੰਦਾ ਹੈ | ਆਈ.ਪੀ.ਸੀ. ਦੀ ਧਾਰਾ-375 ਦਾ ਪ੍ਰਚਲਿਤ ਅਪਵਾਦ-2 ਮਨਮਾਨੀ ਅਤੇ ਸੰਵਿਧਾਨ ਦੀ ਉਲੰਘਣਾ ਹੈ | ਇਸ ਅਨੁਸਾਰ ਸੁਪਰੀਮ ਕੋਰਟ ਨੇ ਧਾਰਾ 375 ਦੇ ਮੌਜੂਦਾ ਅਪਵਾਦ-2 ਨੂੰ  ਰੱਦ ਕਰ ਦਿਤਾ, ਜਿਸ ਦੇ ਤਹਿਤ 15 ਤੋਂ 18 ਸਾਲ ਦੀ ਉਮਰ ਦੇ ਮਰਦ ਅਤੇ ਉਸ ਦੀ ਪਤਨੀ ਵਿਚਕਾਰ ਜਿਨਸੀ ਸਬੰਧ ਧਾਰਾ-375 ਤਹਿਤ ਪਰਿਭਾਸ਼ਿਤ ਬਲਾਤਕਾਰ ਦੇ ਅਪਰਾਧ ਦੀ ਸ਼੍ਰੇਣੀ 'ਚ ਨਹੀਂ ਆਉਂਦਾ ਹੈ ਪਰ ਪੋਕਸੋ ਐਕਟ ਦੀ ਧਾਰਾ-6 ਦੇ ਉਪਬੰਧ ਤਹਿਤ ਇਹ ਬਲਾਤਕਾਰ ਦੀ ਪਰਿਭਾਸਾ ਦੇ ਅਧੀਨ ਆਉਂਦਾ ਹੈ |
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸਾਰੀਆਂ ਰਾਜ ਵਿਧਾਨ ਸਭਾਵਾਂ ਲਈ ਇਹ ਸਮਝਦਾਰੀ ਹੋਵੇਗੀ ਕਿ ਉਹ ਬਾਲ ਵਿਆਹ ਨੂੰ  ਪੂਰੀ ਤਰ੍ਹਾਂ ਪਾਬੰਦ ਬਣਾਉਣ ਲਈ ਕਰਨਾਟਕ ਦੇ ਰਾਸਤੇ 'ਤੇ ਚੱਲਣ ਅਤੇ ਇਹ ਯਕੀਨੀ ਬਣਾਉਣ ਕਿ ਨਾਬਾਲਗ਼ ਲੜਕੀ ਅਤੇ ਉਸ ਦੇ ਪਤੀ ਵਿਚਕਾਰ ਕੋਈ ਵੀ ਜਿਨਸੀ ਸਬੰਧ ਨਾ ਹੋਣ, ਜੋ ਕਿ ਸਜ਼ਾਯੋਗ ਅਪਰਾਧ ਹੈ | ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ, ''ਇਸ  ਮੁਤਾਬਕ ਬਾਲ ਵਿਆਹ (ਹਰਿਆਣਾ ਸੋਧ) ਬਿੱਲ, 2020 ਪੇਸ਼ ਕੀਤਾ ਗਿਆ ਸੀ ਅਤੇ ਇਸ ਕਾਨੂੰਨ ਨੂੰ  ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਹੈ |'' (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement