ਭਾਰਤ ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਕਾਰਨ ਸਿੰਗਾਪੁਰ ਵਿਚ ਆਟਾ ਹੋਇਆ ਮਹਿੰਗਾ
Published : Sep 28, 2022, 12:31 am IST
Updated : Sep 28, 2022, 12:31 am IST
SHARE ARTICLE
image
image

ਭਾਰਤ ਵਿਚ ਕਣਕ ਦੀ ਬਰਾਮਦ 'ਤੇ ਪਾਬੰਦੀ ਕਾਰਨ ਸਿੰਗਾਪੁਰ ਵਿਚ ਆਟਾ ਹੋਇਆ ਮਹਿੰਗਾ

 


ਸਿੰਗਾਪੁਰ, 27 ਸਤੰਬਰ : ਭਾਰਤ ਵਿਚ ਕਣਕ ਦੀ ਬਰਾਮਦ 'ਤੇ ਮਈ ਤੋਂ ਪਾਬੰਦੀ ਲਾਗੂ ਹੋਣ ਦਾ ਅਸਰ ਸਿੰਗਾਪੁਰ ਦੇ ਹੋਟਲਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ 'ਤੇ ਨਜ਼ਰ ਆ ਰਿਹਾ ਹੈ | ਮੰਗਲਵਾਰ ਨੂੰ  ਪ੍ਰਕਾਸ਼ਤ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਖਾਸ ਤੌਰ 'ਤੇ ਰੋਟੀ ਪਸੰਦ ਕਰਨ ਵਾਲੇ ਪੰਜਾਬੀ ਲੋਕਾਂ ਨੂੰ  ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ |  
ਸੁਪਰਮਾਰਕੀਟ ਚੇਨ ਫ਼ੇਅਰਪ੍ਰਾਈਜ਼ ਨੇ ਕਿਹਾ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਮੰਗ ਵਧਣ ਕਾਰਨ ਕਣਕ ਦੇ ਆਟੇ ਦੀ ਸਪਲਾਈ ਘੱਟ ਰਹੀ ਹੈ | ਭਾਰਤ ਵਿਚ ਕਣਕ ਅਤੇ ਆਟੇ ਦੀ ਬਰਾਮਦ 'ਤੇ ਪਾਬੰਦੀ ਕਾਰਨ ਇਹ ਸਥਿਤੀ ਹੋ ਸਕਦੀ ਹੈ | 'ਦਿ ਸਟਰੇਟਸ ਟਾਈਮਜ਼' ਦੀ ਇਕ ਰਿਪੋਰਟ ਦੇ ਅਨੁਸਾਰ ਫ਼ੇਅਰਪ੍ਰਾਈਜ਼ ਦੇ ਸਪਲਾਇਰ ਹੁਣ ਸ੍ਰੀਲੰਕਾ, ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਰਗੇ ਵੱਖ-ਵੱਖ ਦੇਸ਼ਾਂ ਤੋਂ ਕਣਕ ਦਾ
ਆਟਾ ਖ਼ਰੀਦ ਰਹੇ ਹਨ |
ਇਥੇ ਇਕ ਪ੍ਰਮੁੱਖ ਭੋਜਨਸਾਲਾ, ਸਕੁੰਤਲਾ ਦੇ ਮੈਨੇਜਿੰਗ ਡਾਇਰੈਕਟਰ ਮਾਥਵਨ ਆਦਿ ਬਾਲਕਿ੍ਸਨਨ ਨੇ ਕਿਹਾ, T(ਕਣਕ) ਆਟੇ ਦੀ ਕਮੀ ਸਾਡੇ ਕਾਰੋਬਾਰ ਨੂੰ  ਬੁਰੀ ਤਰ੍ਹਾਂ ਪ੍ਰਭਾਵਤ ਕਰੇਗੀ | ਅਸੀਂ ਅਪਣੇ ਗਾਹਕਾਂ 'ਤੇ ਲਾਗਤ ਦਾ ਸਾਰਾ ਬੋਝ ਨਹੀਂ ਪਾ ਸਕਦੇ | ਸਾਨੂੰ ਕੀਮਤਾਂ ਨੂੰ  ਘੱਟ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ | ਉਨ੍ਹਾਂ ਦਸਿਆ ਕਿ ਰੈਸਟੋਰੈਂਟ ਨੂੰ  ਭਾਰਤ ਤੋਂ ਕਣਕ ਦੇ ਆਟੇ ਲਈ ਪੰਜ ਸਿੰਗਾਪੁਰ ਡਾਲਰ (3.48 ਅਮਰੀਕੀ ਡਾਲਰ) ਪ੍ਰਤੀ ਕਿਲੋਗ੍ਰਾਮ ਦਾ ਭੁਗਤਾਨ ਕਰਨਾ ਪੈਂਦਾ ਸੀ, ਪਰ ਹੁਣ ਦੁਬਈ ਤੋਂ ਆਉਣ ਵਾਲਾ ਆਟਾ 15 ਸਿੰਗਾਪੁਰ ਡਾਲਰ (10.45 ਅਮਰੀਕੀ ਡਾਲਰ) ਪ੍ਰਤੀ ਕਿਲੋ ਹੈ |
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਸਿੰਗਾਪੁਰ ਸਾਲਾਨਾ 2-2.5 ਲੱਖ ਟਨ ਕਣਕ ਅਤੇ 1-1.2 ਲੱਖ ਟਨ ਕਣਕ ਦਾ ਆਟਾ ਦਰਾਮਦ ਕਰਦਾ ਹੈ | ਦਿ ਬਿਜਨਸ ਟਾਈਮਜ਼ ਨੇ ਦਸਿਆ ਕਿ 2020 ਵਿਚ ਸਿੰਗਾਪੁਰ ਨੇ ਕੁਲ ਕਣਕ ਦੇ ਆਟੇ ਵਿਚ 5.8 ਫ਼ੀ ਸਦੀ ਭਾਰਤ ਤੋਂ ਆਯਾਤ ਕੀਤਾ ਗਿਆ ਸੀ | (ਏਜੰਸੀ)  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement