ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ
Published : Sep 28, 2022, 1:00 am IST
Updated : Sep 28, 2022, 1:00 am IST
SHARE ARTICLE
image
image

ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਤ

ਮੁੰਬਈ, 27 ਸਤੰਬਰ : ਬਾਲੀਵੁਡ ਦੇ 60-70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ  ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ | ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿਤੀ ਹੈ | 
ਆਸ਼ਾ ਪਾਰੇਖ ਨੂੰ  ਹਿੰਦੀ ਸਿਨੇਮਾ 'ਚ ਬੇਮਿਸਾਲ ਯੋਗਦਾਨ ਲਈ 30 ਸਤੰਬਰ ਨੂੰ  ਪੁਰਸਕਾਰ ਦਿਤਾ ਜਾਵੇਗਾ | ਬਾਲੀਵੁਡ ਵਿਚ 1960 ਅਤੇ 1970 ਦੇ ਦਹਾਕੇ 'ਚ ਉਨ੍ਹਾਂ ਦੇ ਨਾਮ ਸੱਭ ਤੋਂ ਵਧ ਹਿੱਟ ਫ਼ਿਲਮਾਂ ਦੇਣ ਦਾ ਵੀ ਰਿਕਾਰਡ ਹੈ | ਦਸਣਯੋਗ ਹੈ ਕਿ ਆਸ਼ਾ ਪਾਰੇਖ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਬੇਬੀ ਆਸ਼ਾ ਪਾਰੇਖ ਦੇ ਨਾਂ ਨਾਲ ਕੀਤੀ ਸੀ |  ਦਸ ਸਾਲ ਦੀ ਉਮਰ 'ਚ ਅਦਾਕਾਰਾ ਨੇ ਫ਼ਿਲਮ ਮਾਂ (1952) 'ਚ ਇਕ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ | ਹਾਲਾਂਕਿ ਇਕ ਅਦਾਕਾਰਾ ਵਜੋਂ ਉਨ੍ਹਾਂ ਦੀ ਪਹਿਲੀ ਫ਼ਿਲਮ 'ਦਿਲ ਦੇ ਕੇ ਦੇਖੋ' ਸੀ | 
ਇਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿਤਾ ਅਤੇ ਇਕ ਸਮਾਂ ਅਜਿਹਾ ਆਇਆ ਕਿ ਉਹ ਇੰਡਸਟਰੀ 'ਚ ਸੱਭ ਤੋਂ ਵਧ ਤਨਖ਼ਾਹ ਲੈਣ ਵਾਲੀ ਹੀਰੋਇਨ ਬਣ ਗਈ ਸੀ | ਇਸ ਤੋਂ ਇਲਾਵਾ ਆਸ਼ਾ ਪਾਰੇਖ ਨਾ ਸਿਰਫ਼ ਇਕ ਮਹਾਨ ਅਦਾਕਾਰਾ ਹੈ ਸਗੋਂ ਇਕ ਸ਼ਾਨਦਾਰ ਕਲਾਸੀਕਲ ਡਾਂਸਰ ਵੀ ਹੈ | ਅਦਾਕਾਰਾ ਨੇ ਬਚਪਨ ਤੋਂ ਹੀ ਡਾਂਸ ਸਿੱਖਣਾ ਸ਼ੁਰੂ ਕਰ ਦਿਤਾ ਸੀ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement